ਧਰਮਿੰਦਰ ਦੀ ਆਪਣੀ ਧੀ ਈਸ਼ਾ ਦਿਓਲ ਨਾਲ ਵੀਡੀਓ ਹੋਈ ਵਾਇਰਲ, ਦੇਖ ਹਰ ਕੋਈ ਹੋ ਰਿਹੈ ਭਾਵੁਕ

Sunday, Jun 27, 2021 - 11:56 AM (IST)

ਧਰਮਿੰਦਰ ਦੀ ਆਪਣੀ ਧੀ ਈਸ਼ਾ ਦਿਓਲ ਨਾਲ ਵੀਡੀਓ ਹੋਈ ਵਾਇਰਲ, ਦੇਖ ਹਰ ਕੋਈ ਹੋ ਰਿਹੈ ਭਾਵੁਕ

ਮੁੰਬਈ- ਅਦਾਕਾਰ ਧਰਮਿੰਦਰ ਦਾ ਆਪਣੀ ਧੀ ਈਸ਼ਾ ਦਿਓਲ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜੋ ਈਸ਼ਾ ਦਿਓਲ ਦੇ ਵਿਆਹ ਦੇ ਸਮੇਂ ਦੀ ਹੈ। ਇਹ ਵੀਡੀਓ ਈਸ਼ਾ ਦੀ ਡੋਲੀ ਦੀ ਵਿਦਾਈ ਦੇ ਸਮੇਂ ਦੀ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਈਸ਼ਾ ਦਿਓਲ ਡੋਲੀ ਜਾਣ ਸਮੇਂ ਭਾਵੁਕ ਹੋ ਜਾਂਦੀ ਹੈ ਅਤੇ ਈਸ਼ਾ ਨੂੰ ਸਹੁਰੇ ਜਾਂਦੇ ਵੇਖ ਕੇ ਧਰਮਿੰਦਰ ਵੀ ਭਾਵੁਕ ਹੋ ਜਾਂਦੇ ਹਨ।

 
 
 
 
 
 
 
 
 
 
 
 
 
 
 

A post shared by Filmy (@filmypr)


ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਅਤੇ ਵੀਡੀਓ ‘ਚ ਹਰਸ਼ਦੀਪ ਕੌਰ ਦਾ ਗਾਣਾ ‘ਬਾਬਾ ਮੈਂ ਤੇਰੀ ਗੁੜੀਆ’ ਚੱਲ ਰਿਹਾ ਹੈ। ਇਹ ਵੀਡੀਓ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ। ਅਦਾਕਾਰ ਧਰਮਿੰਦਰ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ‘ਚ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ।

PunjabKesari
ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਫ਼ਿਲਹਾਲ ਇਨੀਂ ਦਿਨੀਂ ਉਹ ਆਪਣੇ ਫੁਰਸਤ ਦੇ ਪਲਾਂ ਨੂੰ ਆਪਣੇ ਫਾਰਮ ਹਾਊਸ ‘ਤੇ ਬਿਤਾ ਰਹੇ ਹਨ ਜਿੱਥੋਂ ਵੀਡੀਓ ਉਹ ਅਕਸਰ ਸਾਂਝੀ ਕਰਦੇ ਰਹਿੰਦੇ ਹਨ।


author

Aarti dhillon

Content Editor

Related News