ਬੰਗਾਲੀ ਲੁੱਕ 'ਚ ਦੇਵੋਲੀਨਾ ਨੇ ਬੇਬੀ ਬੰਪ ਫਲਾਂਟ ਕਰਦੇ ਹੋਏ ਤਸਵੀਰਾਂ ਕੀਤੀਆਂ ਸਾਂਝੀਆਂ

Tuesday, Aug 20, 2024 - 04:18 PM (IST)

ਬੰਗਾਲੀ ਲੁੱਕ 'ਚ ਦੇਵੋਲੀਨਾ ਨੇ ਬੇਬੀ ਬੰਪ ਫਲਾਂਟ ਕਰਦੇ ਹੋਏ ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ- ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਮਾਣ ਰਹੀ ਹੈ। ਇਸ ਵਿਚਾਲੇ ਅਦਾਕਾਰਾ ਨੇ ਆਪਣੇ ਲੇਟੈੱਸਟ ਫੋਟੋਸ਼ੂਟ ਦੀਆਂ ਕੁਝ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari
ਦੇਵੋਲੀਨਾ ਭੱਟਾਚਾਰਜੀ ਆਪਣੇ ਕੰਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੰਗਾਲੀ ਲੁੱਕ 'ਚ ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੇਵੋਲੀਨਾ ਭੱਟਾਚਾਰਜੀ ਬੰਗਾਲੀ ਲੁੱਕ 'ਚ ਨਜ਼ਰ ਆ ਰਹੀ ਹੈ।

PunjabKesari

ਅਦਾਕਾਰਾ ਨੇ ਆਪਣੇ ਬੰਗਾਲੀ ਲੁੱਕ ਨੂੰ ਆਪਣੇ ਵਾਲਾਂ 'ਚ ਸਿੰਦੂਰ, ਹੱਥਾਂ 'ਤੇ ਮਹਿੰਦੀ, ਮੱਥੇ 'ਤੇ ਲਾਲ ਬਿੰਦੀ ਅਤੇ ਮੇਲ ਖਾਂਦੀਆਂ ਚੂੜੀਆਂ ਨਾਲ ਪੂਰਾ ਕੀਤਾ ਹੈ।ਤਸਵੀਰਾਂ 'ਚ ਅਦਾਕਾਰਾ ਆਪਣੇ ਬੇਬੀ ਬੰਪ ਨੂੰ ਪਿਆਰ ਨਾਲ ਫਲਾਂਟ ਕਰ ਰਹੀ ਹੈ। ਜਿਸ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਪਿਆਰ ਦੀ ਵਰਖਾ ਕਰ ਰਹੇ ਹਨ।

PunjabKesari
ਇਨ੍ਹਾਂ ਲੇਟੈੱਸਟ ਤਸਵੀਰਾਂ 'ਚ ਦੇਵੋਲੀਨਾ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਸਾਫ ਦਿਖਾਈ ਦੇ ਰਹੀ ਹੈ।
PunjabKesari

PunjabKesari


author

Priyanka

Content Editor

Related News