ਮਨੀਸ਼ ਮਲਹੋਤਰਾ ਦੇ ਘਰ ਦੇ ਬਾਹਰ ਸਪੌਟ ਹੋਈ ਦੀਪਿਕਾ ਪਾਦੁਕੋਣ, ਆਲ ਵਾਈਟ ਲੁੱਕ ’ਚ ਦਿਖਾਈ ਦਿੱਤੀ ਕੂਲ

Tuesday, Jul 26, 2022 - 12:23 PM (IST)

ਮਨੀਸ਼ ਮਲਹੋਤਰਾ ਦੇ ਘਰ ਦੇ ਬਾਹਰ ਸਪੌਟ ਹੋਈ ਦੀਪਿਕਾ ਪਾਦੁਕੋਣ, ਆਲ ਵਾਈਟ ਲੁੱਕ ’ਚ ਦਿਖਾਈ ਦਿੱਤੀ ਕੂਲ

ਬਾਲੀਵੁੱਡ ਡੈਸਕ- ਅਦਾਕਾਰਾ ਦੀਪਿਕਾ ਪਾਦੁਕੋਣ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ, ਜੋ ਆਪਣੇ ਕੰਮ ਤੋਂ ਜ਼ਿਆਦਾ ਆਪਣੇ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੂੰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਦੇ ਬਾਹਰ ਦੇਖਿਆ ਗਿਆ, ਜਿੱਥੇ ਉਹ ਕੈਜ਼ੂਅਲ ਪਰ ਕਾਫ਼ੀ ਆਕਰਸ਼ਿਤ ਲੱਗ ਰਹੀ ਸੀ। ਹੁਣ ਦੀਪਿਕਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਮੁਸ਼ਕਿਲਾਂ 'ਚ ਘਿਰ ਸਕਦੇ ਨੇ ਅਦਾਕਾਰ ਰਣਵੀਰ ਸਿੰਘ, ਮੁੰਬਈ ਪੁਲਸ ਕੋਲ ਪੁੱਜੀ ਸ਼ਿਕਾਇਤ

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਦੀਪਿਕਾ ਪਾਦੁਕੋਣ ਆਲ ਵਾਈਟ ਲੁੱਕ ’ਚ ਨਜ਼ਰ ਆ ਰਹੀ ਹੈ। ਪਲੇਨ ਵਾਈਟ ਜੰਪਸੂਟ ਨਾਲ ਅਦਾਕਾਰਾ ਨੇ ਮੈਚਿੰਗ ਮਾਸਕ ਵੀ ਲਗਾਇਆ ਹੋਇਆ ਹੈ।

PunjabKesari

ਇਸ ਲੁੱਕ ’ਚ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਸਾਈਡ ’ਤੇ ਬਰਾਊਨ ਕਲਰ ਦਾ ਪਰਸ ਕੈਰੀ ਕੀਤਾ ਹੋਇਆ ਹੈ। ਤਸਵੀਰਾਂ ’ਚ ਦੀਪਿਕਾ ਆਪਣੇ ਚਿਹਰੇ ’ਤੇ ਮਾਸਕ ਪਾ ਕੇ ਮਨੀਸ਼ ਮਲਹੋਤਰਾ ਦੇ ਘਰ ਤੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ। ਤਸਵੀਰਾਂ ’ਚ ਅਦਾਕਾਰਾ ਦਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਆਲੀਆ ਭੱਟ ਨੇ ਸ਼ਰਾਰਾ ਸੂਟ ’ਚ ਦਿੱਤੇ ਸ਼ਾਨਦਾਰ ਪੋਜ਼, ਬੇਬੀ ਬੰਪ ਲੁਕਾਉਂਦੀ ਆਈ ਨਜ਼ਰ (ਦੇਖੋ ਤਸਵੀਰਾਂ)

ਫ਼ਿਲਮਾਂ ’ਚ ਦੀਪਿਕਾ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੇ ਨਾਲ ਫ਼ਿਲਮ ਪਠਾਨ ’ਚ ਨਜ਼ਰ ਆਵੇਗੀ। ਫ਼ਿਲਮ ’ਚ ਅਦਾਕਾਰਾ ਦੀ ਪਹਿਲੀ ਪੋਸਟ ਵੀ ਸਾਹਮਣੇ ਆਈ ਹੈ। ਪਠਾਨ 25 ਜਨਵਰੀ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

PunjabKesari
 


author

Shivani Bassan

Content Editor

Related News