ਦੀਪਿਕਾ ਪਾਦੁਕੋਣ ਨੇ ਪਹਿਨਿਆ 25 ਹਜ਼ਾਰ ਰੁਪਏ ਦਾ ਮਾਸਕ, ਜਾਣੋ ਕੀ ਹੈ ਖ਼ਾਸੀਅਤ

02/13/2021 3:59:14 PM

ਮੁੰਬਈ: ਕੋਰੋਨਾ ਵਾਇਰਸ ਦਾ ਵੱਧਦਾ ਪ੍ਰਕੋਪ ਹਾਲੇ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋਇਆ ਜਿਸ ਦੇ ਚੱਲਦੇ ਸਿਹਤ ਵਿਭਾਗ ਅਤੇ ਡਾਕਟਰ ਕੋਰੋਨਾ ਤੋਂ ਸੁਰੱਖਿਅਤ ਰਹਿਣ ਲਈ ਫੇਸ ਮਾਸਕ ਪਾਉਣ ਦੀ ਸਲਾਹ ਦੇ ਰਹੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਬਾਜ਼ਾਰ ’ਚ ਉਪਲੱਬਧ ਇਨ੍ਹਾਂ ਮਾਸਕਾਂ ਦੀ ਜ਼ਿਆਦਾ ਤੋਂ ਜ਼ਿਆਦਾ ਕੀਮਤ ਕੀ ਹੋਵੇਗੀ? 10 ਰੁਪਏ? 200 ਰੁਪਏ? ਜਾਂ 500 ਰੁਪਏ? ਤੁਸੀਂ ਸ਼ਾਇਦ ਹੀ ਇਸ ਤੋਂ ਮਹਿੰਗਾ ਮਾਸਕ ਖਰੀਦਣ ਬਾਰੇ ਕਦੇ ਸੋਚਿਆ ਹੋਵੇ ਪਰ ਬਾਲੀਵੁੱਡ ਸਿਤਾਰਿਆਂ ਵੱਲੋਂ ਵਰਤੋਂ ਜਾਣ ਵਾਲੇ ਮਾਸਕ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। 

PunjabKesari
ਹਾਲ ਹੀ ’ਚ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਇਕ ਮਾਸਕ ਪਾਇਆ ਸੀ ਜੋ ਕਾਲੇ ਰੰਗ ਦਾ ਸੀ। ਇਸ ਮਾਸਕ ਦੀ ਕੀਮਤ ਹਰ ਪਾਸੇ ਚਰਚਾ ’ਚ ਹੈ। ਦਰਅਸਲ ਦੀਪਿਕਾ ਇਕ ਪਾਰਟੀ ’ਚ ਪਹੁੰਚੀ ਸੀ। ਜਿਥੇ ਉਸ ਨੇ ਕਾਲੇ ਰੰਗ ਦੇ ਬਾਡੀਸੂਟ ਦੇ ਨਾਲ ਕਾਲੀ ਪੈਂਟ ਅਤੇ ਕਾਲਾ ਮਾਸਕ ਪਾਇਆ ਹੋਇਆ ਸੀ। ਹੁਣ ਤੁਸੀਂ ਸੋਚ ਰਹੇ ਹੋਵੇਗੋ ਕਿ ਇਸ ’ਚ ਕੀ ਖ਼ਾਸ ਹੈ ਤਾਂ ਤੁਹਾਨੂੰ ਦੱਸ ਦੇਈ ਦੀਪਿਕਾ ਨੇ ਜੋ ਕਾਲੇ ਰੰਗ ਦਾ ਮਾਸਕ ਪਾਇਆ ਸੀ ਉਸ ਦੀ ਕੀਮਤ 1 ਜਾਂ 2 ਹਜ਼ਾਰ ਨਹੀਂ ਸਗੋਂ ਪੂਰੇ 25 ਹਜ਼ਾਰ ਹੈ। ਅਜਿਹੇ ’ਚ ਦੀਪਿਕਾ ਦਾ ਇਹ ਮਾਕਸ ਇਸ ਦੀ ਕੀਮਤ ਦੇ ਕਾਰਨ ਚਰਚਾ ’ਚ ਹੈ। 

PunjabKesari
ਮੀਡੀਆ ਰਿਪੋਰਟ ਮੁਤਾਬਕ ਦੀਪਿਕਾ ਦਾ ਇਹ ਮਾਸਕ ਲੁਈਸ ਵੇਟਾਨ ਦਾ ਹੈ ਅਤੇ ਇਹ ਕੰਪਨੀ ਮਹਿੰਗੀ ਕੀਮਤ ਦੀਆਂ ਚੀਜ਼ਾਂ ਲਈ ਜਾਣੀ ਜਾਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਜੇਕਰ ਤੁਸੀਂ ਦਿਨ ਭਰ ਵੀ ਇਸ ਕੰਪਨੀ ਵੱਲੋਂ ਬਣਾਏ ਗਏ ਮਾਸਕ ਦੀ ਵਰਤੋਂ ਕਰਦੇ ਹੋ ਤਾਂ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਅਸੁਰੱਖਿਅਤ ਮਹਿਸੂਸ ਨਹੀਂ ਕਰੋਗੇ। ਭਾਵ ਤੁਸੀਂ ਦਿਨ ਭਰ ਇਸ ਮਾਸਕ ਨੂੰ ਪਾ ਕੇ ਰੱਖ ਸਕਦੇ ਹੋ। 

PunjabKesari

PunjabKesari


Aarti dhillon

Content Editor

Related News