ਕੋਲਡ ਡਰਿੰਕਸ ਤੇ ਪਾਣੀ ਵੇਚਣ ਵਾਲੇ ਨੂੰ ਅਦਾਲਤ ਨੇ ਸੁਣਾ ''ਤੀ ਆਹ ਸਜ਼ਾ, ਪੜ੍ਹੋ ਕੀ ਹੈ ਪੂਰਾ ਮਾਮਲਾ

Wednesday, Feb 12, 2025 - 12:13 PM (IST)

ਕੋਲਡ ਡਰਿੰਕਸ ਤੇ ਪਾਣੀ ਵੇਚਣ ਵਾਲੇ ਨੂੰ ਅਦਾਲਤ ਨੇ ਸੁਣਾ ''ਤੀ ਆਹ ਸਜ਼ਾ, ਪੜ੍ਹੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ (ਪ੍ਰੀਕਸ਼ਿਤ) : ਇੱਥੇ ਸੈਕਟਰ-17 ਦੇ ਬੱਸ ਸਟੈਂਡ ’ਤੇ ਬਿਨਾਂ ਲਾਇਸੈਂਸ ਯਾਤਰੀਆਂ ਨੂੰ ਪੈਕਡ ਬਿਸਕੁਟ, ਕੋਲਡ ਡਰਿੰਕਸ ਅਤੇ ਪਾਣੀ ਦੀਆਂ ਬੋਤਲਾਂ ਵੇਚਦੇ ਫੜ੍ਹੇ ਗਏ ਦੁਕਾਨਦਾਰ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀ. ਜੀ. ਐੱਮ.) ਨੇ ਮੁਲਜ਼ਮ ਠਹਿਰਾਉਂਦਿਆਂ ਪੂਰਾ ਦਿਨ ਅਦਾਲਤ ’ਚ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਮੁਲਜ਼ਮ ’ਤੇ 30 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਸਜ਼ਾ ਪਾਉਣ ਵਾਲੇ ਮੁਲਜ਼ਮ ਦੁਕਾਨਦਾਰ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ, ਜੋ ਸੈਕਟਰ-17 ਆਈ. ਐੱਸ. ਬੀ. ਟੀ. ਵਿਖੇ ਅਜੇ ਟਰੇਡਰਜ਼ ਦੇ ਨਾਂ ’ਤੇ ਕਨਫੈਕਸ਼ਨਰੀ ਦੀ ਦੁਕਾਨ ਚਲਾਉਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਲੋਕਾਂ ਨੂੰ ਦਿੱਤੀ ਗਈ ਸਲਾਹ, ਰਹੋ ਜ਼ਰਾ ਧਿਆਨ ਨਾਲ

ਇਹ ਕਾਰਵਾਈ ਫੂਡ ਸੇਫਟੀ ਐਂਡ ਸਟੈਂਡਰਡ ਐਕਟ-2006 ਤਹਿਤ ਕੀਤੀ ਗਈ। ਦਰਜ ਮਾਮਲੇ ਤਹਿਤ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਸੈਕਟਰ-16 ਜੀ. ਐੱਮ. ਐੱਸ. ਐੱਚ. ਦੇ ਸਿਹਤ ਵਿਭਾਗ ਦੇ ਫੂਡ ਸੇਫਟੀ ਅਫ਼ਸਰ ਵੱਲੋਂ ਦਿੱਤੀ ਗਈ ਸੀ। ਦਾਇਰ ਮਾਮਲੇ ਤਹਿਤ ਚੰਡੀਗੜ੍ਹ ਸਿਹਤ ਵਿਭਾਗ ਦੇ ਫੂਡ ਸੇਫਟੀ ਅਫ਼ਸਰ ਨੇ ਸ਼ਿਕਾਇਤ ’ਚ ਦੱਸਿਆ ਕਿ 16 ਨਵੰਬਰ 2022 ਨੂੰ ਉਨ੍ਹਾਂ ਦੀ ਟੀਮ ਸੈਕਟਰ-17 ਸਥਿਤ ਆਈ. ਐੱਸ. ਬੀ. ਟੀ. ’ਚ ਖਾਣ-ਪੀਣ ਵਾਲੀਆਂ ਵਸਤਾਂ ਦੀ ਜਾਂਚ ਕਰਨ ਪਹੁੰਚੀ ਸੀ।

ਇਹ ਵੀ ਪੜ੍ਹੋ : ਅੱਜ ਹੋ ਗਿਆ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਬੋਰਡ, ਦਫ਼ਤਰ ਤੇ ਸਕੂਲ, ਨੋਟੀਫਿਕੇਸ਼ਨ ਜਾਰੀ

ਉਨ੍ਹਾਂ ਦੇਖਿਆ ਕਿ ਬੱਸ ਸਟੈਂਡ ’ਤੇ ਅਜੇ ਟਰੇਡਰਜ਼ ਨਾਂ ’ਤੇ ਚੱਲ ਰਹੀ ਕਨਫੈਕਸ਼ਨਰੀ ਦੀ ਦੁਕਾਨ ਵੱਲੋਂ ਯਾਤਰੀਆਂ ਨੂੰ ਪੈਕਡ ਬਿਸਕੁਟ, ਕੋਲਡ ਡਰਿੰਕ ਤੇ ਪਾਣੀ ਦੀਆਂ ਬੋਤਲਾਂ ਵੇਚੀਆਂ ਜਾ ਰਹੀਆਂ ਹਨ। ਇਸ ਸਬੰਧੀ ਲਾਇਸੈਂਸ ਬਾਰੇ ਪੁੱਛਿਆ ਗਿਆ। ਇਸ ਮਾਮਲੇ ’ਚ ਫੂਡ ਸੇਫਟੀ ਅਫ਼ਸਰ ਨੇ ਅਜੇ ਕੁਮਾਰ ਦਾ ਚਲਾਨ ਕੱਟ ਕੇ ਉਸ ਖ਼ਿਲਾਫ਼ ਮਾਮਲਾ ਚਲਾਇਆ ਸੀ। ਅਦਾਲਤ ਨੇ ਸੁਣਵਾਈ ਦੌਰਾਨ ਮੁਲਜ਼ਮ ਦੁਕਾਨਦਾਰ ਅਜੇ ਨੂੰ ਸਬੰਧਿਤ ਐਕਟ ਤਹਿਤ ਦੋਸ਼ੀ ਪਾਇਆ ਅਤੇ ਉਸ ਨੂੰ ਸਜ਼ਾ ਸੁਣਾਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News