RTA ਗੁਰਦਾਸਪੁਰ ਨੇ ਤਿੰਨ ਟਰੱਕ ਚਾਲਕਾਂ ਦਾ ਕੱਟਿਆ 72 ਹਜ਼ਾਰ ਰੁਪਏ ਦਾ ਚਲਾਨ, ਡਰਾਈਵਰਾਂ ਨੇ ਲਾਏ ਇਲਜ਼ਾਮ
Tuesday, Feb 11, 2025 - 06:13 PM (IST)
![RTA ਗੁਰਦਾਸਪੁਰ ਨੇ ਤਿੰਨ ਟਰੱਕ ਚਾਲਕਾਂ ਦਾ ਕੱਟਿਆ 72 ਹਜ਼ਾਰ ਰੁਪਏ ਦਾ ਚਲਾਨ, ਡਰਾਈਵਰਾਂ ਨੇ ਲਾਏ ਇਲਜ਼ਾਮ](https://static.jagbani.com/multimedia/2023_11image_13_54_591386384challan.jpg)
ਗੁਰਦਾਸਪੁਰ (ਵਿਨੋਦ)- ਆਰ. ਟੀ. ਏ. ਗੁਰਦਾਸਪੁਰ ਵੱਲੋਂ ਅੱਜ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ਬਰਿਆਰ ਬਾਈਪਾਸ ’ਤੇ ਨਾਕੇਬੰਦੀ ਕਰ ਕੇ ਤਿੰਨ ਟਰੱਕ ਚਾਲਕਾਂ ਦਾ 72 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ ਹੈ। ਇਸ ਤੋਂ ਬਾਅਦ ਟਰੱਕ ਚਾਲਕਾਂ ਨੇ ਦੋਸ਼ ਲਗਾਇਆ ਕਿ ਆਰ. ਟੀ. ਏ. ਗੁਰਦਾਸਪੁਰ ਨੇ ਉਨ੍ਹਾਂ ਦੇ ਗਲਤ ਚਲਾਨ ਕੱਟੇ ਹਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਚਾਲਕ ਲੇਖ ਰਾਜ, ਜਗਦੀਸ਼ ਰਾਜ ਨੇ ਦੱਸਿਆ ਕਿ ਉਹ ਟਰੱਕ ਵਿਚ ਸਾਮਾਨ ਗੁਜਰਾਤ ਤੋਂ ਲੋਡ ਕਰ ਕੇ ਜੰਮੂ ਵੱਲ ਨੂੰ ਜਾ ਰਹੇ ਸਨ। ਜਦ ਉਹ ਬਰਿਆਰ ਬਾਈਪਾਸ ’ਤੇ ਪਹੁੰਚੇ ਤਾਂ ਆਰ. ਟੀ. ਏ. ਗੁਰਦਾਸਪੁਰ ਨੇ ਨਾਕਾ ਲਗਾਇਆ ਹੋਇਆ ਸੀ ਤੇ ਉਨ੍ਹਾਂ ਨੂੰ ਨਾਕੇ ’ਤੇ ਰੋਕਿਆ। ਉਨ੍ਹਾਂ ਦੇ ਬਿਨਾਂ ਕਾਗਜ਼ਾਤ ਚੈੱਕ ਕੀਤੇ ਹੀ ਤਿੰਨਾਂ ਟਰੱਕਾਂ ਦਾ 72 ਹਜ਼ਾਰ ਰੁਪਏ ਦਾ ਚਲਾਨ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਨਾਕੇ 'ਤੇ ਰੋਕ ਲਈ IPS ਅਫ਼ਸਰ, ਫ਼ਿਰ ਜੋ ਹੋਇਆ ਜਾਣ ਰਹਿ ਜਾਓਗੇ ਦੰਗ
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲੋਂ ਭਾਰ ਦੀ ਕੰਡਾ ਪਰਚੀ ਅਤੇ ਬਾਕੀ ਸਾਰੇ ਕਾਗਜ਼ਾਤ ਵੀ ਮੌਜੂਦ ਸਨ ਪਰ ਆਰ. ਟੀ. ਏ. ਨੇ ਉਨ੍ਹਾਂ ਦੀ ਇਕ ਨਹੀਂ ਸੁਣੀ ਅਤੇ ਉਨ੍ਹਾਂ ਦਾ ਚਲਾਨ ਕੱਟ ਦਿੱਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਰ. ਟੀ. ਏ. ਗੁਰਦਾਸਪੁਰ ਨੇ ਧੱਕੇ ਦੇ ਨਾਲ ਉਨ੍ਹਾਂ ਦਾ ਗਲਤ ਚਲਾਨ ਕੱਟਿਆ ਹੈ। ਇਹ ਚਲਾਨ ਰੱਦ ਕੀਤਾ ਜਾਵੇ, ਕਿਉਂਕਿ ਉਹ ਕਿਸ਼ਤਾਂ ’ਤੇ ਗੱਡੀਆਂ ਲੈ ਕੇ ਚਲਾ ਰਹੇ ਹਨ। ਇਸ ਚਲਾਨ ਨਾਲ ਡਰਾਈਵਰਾਂ ਦਾ ਮੋਟਾ ਨੁਕਸਾਨ ਹੋਵੇਗਾ ਅਤੇ ਉਨ੍ਹਾਂ ਨੂੰ ਇਹ ਪੈਸਿਆਂ ਦੀ ਭਰਭਾਈ ਕਰਨਾ ਬਹੁਤ ਔਖਾ ਹੋਵੇਗਾ, ਨਾਲ ਹੀ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਡਰਾਈਵਰਾਂ ਨੂੰ ਬਿਨਾਂ ਵਜਾਂ ਤੋਂ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਕਾਗਜ਼ਾਤ ਚੈੱਕ ਕਰਨ ਤੋਂ ਬਗੈਰ ਕਿਸੇ ਦਾ ਚਲਾਨ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ
ਇਸ ਸਬੰਧੀ ਜਦੋਂ ਆਰ. ਟੀ. ਏ. ਗੁਰਦਾਸਪੁਰ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਟਰੱਕ ਡਰਾਈਵਰ ਬਹੁਤ ਹੀ ਚਲਾਕ ਹਨ ਅਤੇ ਜਿੰਨਾ ਟਰੱਕਾਂ ਦਾ ਚਲਾਨ ਕੀਤਾ ਹੈ, ਉਨ੍ਹਾਂ ਟਰੱਕਾਂ ਦੇ ਅੱਠ ਤੋਂ ਛੇ ਐਕਸਲ ਸਨ ਅਤੇ ਇਹ ਡਰਾਈਵਰ ਟਾਇਰਾਂ ਦੀ ਘਸਾਈ ਬਚਾਉਣ ਲਈ ਆਪਣੇ ਟਰੱਕਾਂ ਨੂੰ ਦੋ ਐਕਸਲ ਉੱਪਰ ਚੱਕ ਕੇ ਟਰੱਕ ਚਲਾਉਂਦੇ ਹਨ, ਜਿਸ ਦੇ ਨਾਲ ਉਨ੍ਹਾਂ ਦੇ ਟਰੱਕ ਓਵਰਲੋਡ ਹੁੰਦੇ ਹਨ, ਇਸ ਲਈ ਉਨ੍ਹਾਂ ਦਾ ਚਲਾਨ ਕੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਸਰਕਾਰ ਦੀਆਂ ਹਦਾਇਤਾਂ ਹਨ, ਉਨ੍ਹਾਂ ਨੂੰ ਧਿਆਨ ਵਿਚ ਰੱਖਦੇ ਹੀ ਇਹ ਚਲਾਨ ਕੱਟੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਮੈਰਿਜ਼/ਫੰਕਸ਼ਨ ’ਤੇ 'ਸ਼ਰਾਬ' ਦੀ ਵਰਤੋਂ ਨੂੰ ਲੈ ਕੇ ਆਬਕਾਰੀ ਵਿਭਾਗ ਵੱਲੋਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8