ਪੰਜਾਬ 'ਚ ਵੱਡਾ ਹਾਦਸਾ, ਹਾਈਵੇਅ 'ਤੇ ਬਣੇ 25 ਫੁੱਟੇ ਉੱਚੇ ਪੁਲ ਤੋਂ ਥੱਲੇ ਡਿੱਗਾ ਟਰਾਲਾ
Thursday, Feb 13, 2025 - 05:18 PM (IST)
![ਪੰਜਾਬ 'ਚ ਵੱਡਾ ਹਾਦਸਾ, ਹਾਈਵੇਅ 'ਤੇ ਬਣੇ 25 ਫੁੱਟੇ ਉੱਚੇ ਪੁਲ ਤੋਂ ਥੱਲੇ ਡਿੱਗਾ ਟਰਾਲਾ](https://static.jagbani.com/multimedia/2025_2image_17_17_503592857123.jpg)
ਭੁੱਚੋ ਮੰਡੀ (ਨਾਗਪਾਲ) : ਸਥਾਨਕ ਬਾਈਪਾਸ ਦੇ ਨੇੜੇ ਕੌਮੀ ਮਾਰਗ 'ਤੇ ਬਣੇ ਕਰੀਬ 25 ਫੁੱਟ ਉੱਚੇ ਪੁਲ ਤੋਂ ਰਾਮਪੁਰਾਫੂਲ ਵੱਲ ਜਾ ਰਿਹਾ ਟਰਾਲਾ ਬੇਕਾਬੂ ਹੋ ਕੇ ਪੁਲ ਦੀ ਕੰਧ ਤੋੜ ਕੇ ਥੱਲੇ ਸੜਕ 'ਤੇ ਡਿੱਗ ਪਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟਰਾਲੇ ਦੇ ਦੋ ਟੋਟੇ ਹੋ ਗਏ। ਇਸ ਦਿਲ ਕੰਬਾਅ ਦੇਣ ਵਾਲੇ ਹਾਦਸੇ ਵਿਚ ਇਸ ਨੂੰ ਚਮਤਕਾਰ ਹੀ ਕਿਹਾ ਜਾ ਸਕਦਾ ਹੈ ਕਿ ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਚੁੱਕਿਆ ਗਿਆ ਵੱਡਾ ਕਦਮ, ਦਿੱਤੀ ਗਈ ਚਿਤਾਵਨੀ
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਤ ਕਰੀਬ ਤਿੰਨ ਵਜੇ ਇਹ ਹਾਦਸਾ ਵਾਪਰਿਆ। ਤੜਕੇ ਤਿੰਨ ਵੱਜਾ ਹੋਣ ਕਾਰਣ ਸਰਵਿਸ ਰੋਡ ਪੂਰੀ ਤਰ੍ਹਾਂ ਖਾਲ੍ਹੀ ਸੀ ਜਿਸ ਕਾਰ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਦੱਸਿਆ ਕਿ ਜਾ ਰਿਹਾ ਹੈ ਕਿ ਟਰਾਲੇ ਵਿਚ ਸਿਰਫ਼ ਡਰਾਈਵਰ ਹੀ ਸੀ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ ! ਇਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਉਡਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e