ਪੰਜਾਬ ''ਚ ਬਾਰਿਸ਼ ਨਾਲ ਮੁੜ ਵਧੇਗੀ ਠੰਡ! ਨਹੀਂ ਘਟੇਗਾ ਕਣਕ ਦਾ ਝਾੜ, ਜਾਣੋ ਲੋਕਾਂ ਦੀ ਸਿਹਤ ''ਤੇ ਕੀ ਹੋਵੇਗਾ ਅਸਰ

Thursday, Feb 20, 2025 - 10:01 AM (IST)

ਪੰਜਾਬ ''ਚ ਬਾਰਿਸ਼ ਨਾਲ ਮੁੜ ਵਧੇਗੀ ਠੰਡ! ਨਹੀਂ ਘਟੇਗਾ ਕਣਕ ਦਾ ਝਾੜ, ਜਾਣੋ ਲੋਕਾਂ ਦੀ ਸਿਹਤ ''ਤੇ ਕੀ ਹੋਵੇਗਾ ਅਸਰ

ਜਲੰਧਰ/ਹੁਸ਼ਿਆਰਪੁਰ (ਵੈੱਬ ਡੈਸਕ/ਪਰਮਜੀਤ ਸਿੰਘ ਮੋਮੀ): ਅੱਜ ਤੜਕਸਾਰ ਹੀ ਪਈ ਦਰਮਿਆਨੀ ਤੋਂ ਹਲਕੀ ਬਾਰਿਸ਼ ਨੇ ਇੱਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲ ਕੇ ਰੱਖ ਦਿੱਤਾ ਹੈ। ਪਿਛਲੇ ਦੋ ਤਿੰਨ ਦਿਨ ਤੋਂ ਪੈ ਰਹੀ ਗਰਮੀ ਤੇ ਤੇਜ਼ ਧੁੱਪ ਸਰਦੀਆਂ ਦਾ ਮੌਸਮ ਲਗਭਗ ਖ਼ਤਮ ਮੰਨਿਆ ਜਾ ਰਿਹਾ ਸੀ, ਪਰ ਕੱਲ੍ਹ ਤੋਂ ਮੌਸਮ ਨੇ ਇਕ ਵਾਰ ਫ਼ਿਰ ਕਰਵਟ ਲੈਣੀ ਸ਼ੁਰੂ ਕਰ ਦਿੱਤੀ। ਅੱਜ ਤੜਕਸਾਰ ਤੋਂ ਹੀ ਹੋ ਰਹੀ ਬਰਸਾਤ ਕਾਰਨ ਲੋਕ ਇਕ ਵਾਰ ਫ਼ਿਰ ਤੋਂ ਗਰਮ ਕੱਪੜੇ ਪਾਉਣ ਨੂੰ ਮਜਬੂਰ ਹੋ ਗਏ ਹਨ। ਇਸ ਬਾਰਿਸ਼ ਕਾਰਨ ਇਕ ਵਾਰ ਫਿਰ ਠੰਡ ਜ਼ੋਰ ਫੜੇਗੀ ਅਤੇ ਸਵੇਰ ਤੇ ਸ਼ਾਮ ਵੇਲੇ ਲੋਕਾਂ ਨੂੰ ਫਿਰ ਤੋਂ ਠੰਡਕ ਦਾ ਸਾਹਮਣਾ ਕਰਨਾ ਪਵੇਗਾ। 

ਇਹ ਖ਼ਬਰ ਵੀ ਪੜ੍ਹੋ - Punjab: 'ਗੰਦੇ ਕੰਮਾਂ' ਦਾ ਅੱਡਾ ਬਣੀ ਇਹ ਜਗ੍ਹਾ, ਘੰਟਿਆਂ ਦੇ ਹਿਸਾਬ ਨਾਲ...

ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਵਿਚ ਘੱਟੋ-ਘੱਟ ਤਾਪਮਾਨ ਵਿਚ 2 ਤੋਂ 3 ਡਿਗਰੀ ਦਾ ਵਾਧਾ ਹੋਵੇਗਾ ਤੇ ਫ਼ਿਰ ਇਸ ਵਿਚ 2 ਤੋਂ 3 ਡਿਗਰੀ ਦੀ ਹੀ ਗਿਰਾਵਟ ਵੀ ਆਵੇਗੀ। ਇਸੇ ਤਰ੍ਹਾਂ ਵੱਧ ਤੋਂ ਵੱਧ ਤਾਪਮਾਨ ਵਿਚ ਪਹਿਲਾਂ 2 ਤੋਂ 3 ਡਿਗਰੀ ਤਕ ਗਿਰਾਵਟ ਦਰਜ ਕੀਤੀ ਜਾਵੇਗੀ ਤੇ 24 ਘੰਟਿਆਂ ਬਾਅਦ ਇਹ 2 ਤੋਂ 4 ਡਿਗਰੀ ਤਕ ਵੱਧ ਸਕਦਾ ਹੈ। ਅੱਜ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਦੇ ਨਾਲ-ਨਾਲ ਹਨੇਰੀ ਤੂਫ਼ਾਨ ਅਤੇ ਬਿਜਲੀ ਗਰਜਨ ਦੀ ਭਵਿੱਖਬਾਣੀ ਕੀਤੀ ਗਈ ਹੈ। ਇਨ੍ਹਾਂ ਸੂਬਿਆਂ ਲਈ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 

PunjabKesari

ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਕਪੂਰਥਲਾ, ਲੁਧਿਆਣਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਸੰਗਰੂਰ, ਪਟਿਆਲਾ, ਫ਼ਤਹਿਗੜ੍ਹ ਸਾਹਿਬ ਤੇ ਐੱਸ.ਏ.ਐੱਸ. ਨਗਰ ਦੇ ਕਈ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਲੁਧਿਆਣਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਸੰਗਰੂਰ, ਪਟਿਆਲਾ, ਫ਼ਤਹਿਗੜ੍ਹ ਸਾਹਿਬ ਤੇ ਐੱਸ.ਏ.ਐੱਸ. ਨਗਰ ਵਿਚ ਹਨੇਰੀ-ਤੂਫ਼ਾਨ ਦੀ ਵੀ ਸੰਭਾਵਨਾ ਹੈ। 

ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ

ਉੱਧਰ ਦੂਸਰੇ ਪਾਸੇ ਸਿਵਲ ਸਰਜਨ ਹੁਸ਼ਿਆਰਪੁਰ ਪਵਨ ਕੁਮਾਰ ਅਤੇ ਐੱਸ.ਐੱਮ.ਓ. ਸਰਕਾਰੀ ਹਸਪਤਾਲ ਟਾਂਡਾ ਡਾਕਟਰ ਕਰਨ ਕੁਮਾਰ ਸੈਣੀ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਤੋਂ ਜੋ ਠੰਡ ਪੈ ਰਹੀ ਸੀ, ਉਸ ਦੇ ਨਾਲ ਲੋਕਾਂ ਨੂੰ ਠੰਡ ਜੁਕਾਮ ਅਤੇ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪ੍ਰੰਤੂ ਇਸ ਬਾਰਿਸ਼ ਹੋਣ ਨਾਲ ਲੋਕਾਂ ਦੀ ਸਿਹਤ ਤੇ ਵੀ ਠੰਡ ਦਾ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ।

ਕਣਕ ਦਾ ਵਧੇਗਾ ਝਾੜ

ਦੂਸਰੇ ਪਾਸੇ ਖੇਤੀਬਾੜੀ ਮਾਹਰ ਸੇਵਾ ਮੁਕਤ ਖੇਤੀਬਾੜੀ ਅਫਸਰ ਡਾਕਟਰ ਸਤਨਾਮ ਸਿੰਘ ਮਿਆਣੀ ਇਹ ਖੇਤੀਬਾੜੀ ਵਿਕਾਸ ਅਫਸਰ  ਟਾਂਡਾ ਡਾਕਟਰ ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ ਬਾਰਿਸ਼ ਖਾਸ ਕਰਕੇ ਕਣਕ ਦੀ ਫਸਲ ਵਾਸਤੇ ਬਹੁਤ ਹੀ ਲਾਹੇਵੰਦ ਹੋਵੇਗੀ ਅਤੇ ਇਸ ਨਾਲ ਫਸਲ ਦੇ ਝਾੜ ਤੇ ਚੰਗਾ ਅਸਰ ਪਵੇਗਾ ਕਿਉਂਕਿ ਪਿਛਲੇ ਦਿਨਾਂ ਤੋਂ ਪੈ ਰਹੀ ਤੇਜ਼ ਧੁੱਪ ਕਾਰਨ ਕਣਕ ਤੇ ਬੁਰਾ ਪ੍ਰਭਾਵ ਪੈਣ ਦੀ ਉਮੀਦ ਸੀ ਪ੍ਰੰਤੂ ਹੁਣ ਬਾਰਿਸ਼ ਹੋਣ ਕਾਰਨ ਇਹ ਕਣਕ ਦੀ ਫਸਲ ਅਤੇ ਹੁਣਾਂ ਫਸਲਾਂ ਲਈ ਵੀ ਲਾਹੇਵੰਦ ਹੋਵੇਗੀ ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News