ਦੀਪਿਕਾ ਕੱਕੜ ਨੇ ਸ਼ਰਾਰਾ ਸੂਟ ’ਚ ਈਦ ’ਤੇ ਸ਼ੋਏਬ ਦੇ ਨਾਂ ਦੀ ਮਹਿੰਦੀ ਲਗਾਈ, ‘ਮਿਸਿਜ਼ ਇਬਰਾਹਿਮ’ ਨੇ ਪ੍ਰਸ਼ੰਸਕਾਂ ਨੂੰ ਕੀਤਾ ਸਲਾਮ

Tuesday, May 03, 2022 - 05:24 PM (IST)

ਦੀਪਿਕਾ ਕੱਕੜ ਨੇ ਸ਼ਰਾਰਾ ਸੂਟ ’ਚ ਈਦ ’ਤੇ ਸ਼ੋਏਬ ਦੇ ਨਾਂ ਦੀ ਮਹਿੰਦੀ ਲਗਾਈ, ‘ਮਿਸਿਜ਼ ਇਬਰਾਹਿਮ’ ਨੇ ਪ੍ਰਸ਼ੰਸਕਾਂ ਨੂੰ ਕੀਤਾ ਸਲਾਮ

ਮੁੰਬਈ : ‘ਸਸੁਰਾਲ ਸਿਮਰ ਕਾ’ ਫ਼ੇਮ ਦੀਪਿਕਾ ਕੱਕੜ ਨੇ ਆਪਣੇ ਕੋ-ਸਟਾਰ ਸ਼ੋਏਬ ਇਬਰਾਹਿਮ ਨਾਲ ਵਿਆਹ ਕਰਨ ਤੋਂ ਬਾਅਦ ਇਸਲਾਮ ਕਬੂਲ ਲਿਆ ਹੈ। ਵਿਆਹ ਤੋਂ ਬਾਅਦ ਉਸ ਨੇ ਆਪਣਾ ਨਾਂ ਬਦਲ ਕੇ ਫੈਜ਼ਾ ਇਬਰਾਹਿਮ ਰੱਖ ਲਿਆ ਹੈ। ਇਹੀ ਵਜ੍ਹਾ ਹੈ ਕਿ ਉਹ ਅਕਸਰ ਟ੍ਰੋਲਰਸ ਦੇ ਨਿਸ਼ਾਨੇ ’ਤੇ ਆ ਰਹੀ ਹੈ। ਹਾਲਾਂਕਿ ਇਨ੍ਹਾਂ ਟ੍ਰੋਲਸ ਦਾ ਦੀਪਿਕਾ ਨੂੰ ਜ਼ਿਆਦਾ ਫ਼ਰਕ ਨਹੀਂ ਪੈਂਦਾ । ਉਹ ਨਿਰਪੱਖਤਾ ਨਾਲ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੀ ਹੈ।
ਦੀਪਿਕਾ ਪਤੀ ਇਬਰਾਹਿਮ ਅਤੇ ਸੋਹਰੇ ਪਰਿਵਾਰ ਵਾਲਿਆਂ ਨਾਲ ਹਰ ਤਿਉਹਾਰ ਮਨਾਉਂਦੀ ਹੈ। ਹਾਲ ਹੀ ’ਚ ਦੀਪਿਕਾ ਨੇ ਪਰਿਵਾਰ ਨਾਲ ਈਦ ਵੀ ਮਨਾਈ। ਇਸ ਜਸ਼ਨ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾ ’ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਨੂੰ ਪੋਸਟ ਕਰਕੇ ਦੀਪਿਕਾ ਨੇ ਪ੍ਰਸ਼ੰਸਕਾਂ ਨੂੰ ਈਦ ਦੀਆਂ ਮੁਬਾਰਕਾਂ ਵੀ ਦਿੱਤੀਆਂ।

PunjabKesari

ਸਾਂਝੀਆਂ ਕੀਤੀਆਂ ਤਸਵੀਰਾਂ ’ਚ ਦੀਪਿਕਾ ਸੰਤਰੀ ਰੰਗ ਦੇ ਸ਼ਰਾਰਾ ਸੂਟ ’ਚ ਖੂਬਸੂਰਤ ਲੱਗ ਰਹੀ ਹੈ। ਇਸ ਖ਼ਾਸ ਦਿਨ ’ਤੇ ਦੀਪਿਕਾ ਨੇ ਆਪਣੇ ਹੱਥਾਂ ’ਤੇ ਸ਼ੋਏਬ ਦੇ ਨਾਂ ਦੀ ਮਹਿੰਦੀ ਵੀ ਲਗਾਈ ਹੈ। ਸਾਧਾਰਣ ਮੇਕਅੱਪ, ਈਅਰਰਿੰਗ ਉਸ ਦੀ ਲੁੱਕ ਨੂੰ ਦਿਲਕਸ਼ ਬਣਾ ਰਹੇ ਹਨ। ਤਸਵੀਰਾਂ ’ਚ ਦੀਪਿਕਾ ਬਹੁਤ ਹੀ ਪਿਆਰ ਨਾਲ ਪ੍ਰਸ਼ੰਸਕਾਂ ਨੂੰ ਸਲਾਮ ਕਰ ਰਹੀ ਹੈ। ਦੀਪਿਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਨੇ 2018 ’ਚ ਭੋਪਾਲ ’ਚ ਵਿਆਹ ਕਰ ਲਿਆ ਸੀ । ਵਿਆਹ ਸਮੇਂ ਦੀਪਿਕਾ ਨੇ ਇਸਲਾਮ ਅਪਣਾ ਲਿਆ ਸੀ।

PunjabKesari
ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ‘ਕਯਾਮਤ ਦੀ ਰਾਤ’,‘ ਕਾਹਾਂ ਹਮ ਕਹਾਂ ਤੁਮ’ ’ਚ ਨਜ਼ਰ ਆ ਚੁੱਕੀ ਹੈ। ਦੀਪਿਕਾ ਸਲਮਾਨ ਖ਼ਾਨ ਦੇ ਰੀਐਲਿਟੀ ਸ਼ੋਅ ਬਿੱਗ ਬਾਸ 12 ਦੀ ਜੇਤੂ ਵੀ ਰਹਿ ਚੁੱਕੀ ਹੈ। ਉਹ ਬਾਲੀਵੁੱਡ ਫ਼ਿਲਮ ਪਲਟਨ ’ਚ ਵੀ ਕੰਮ ਕਰ ਚੁੱਕੀ ਹੈ। ਉਸ ਨੂੰ ਆਖਰੀ ਵਾਰ ‘ਸਸੁਰਾਲ ਸਿਮਰ ਕਾ 2’ ’ਚ ਦੇਖਿਆ ਗਿਆ ਸੀ। ਟੀ.ਵੀ. ਦੀ ਦੁਨੀਆ ਤੋਂ ਦੂਰ ਦੀਪਿਕਾ ਯੂਟਿਊਬ ’ਤੇ ਵਲਾਗਸ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।


author

Anuradha

Content Editor

Related News