ਫਿਲਮ ‘ਫਾਈਟਰ’ ਦੇ ਟਰੇਲਰ ਨੂੰ ਲੋਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ

Tuesday, Jan 16, 2024 - 06:05 PM (IST)

ਫਿਲਮ ‘ਫਾਈਟਰ’ ਦੇ ਟਰੇਲਰ ਨੂੰ ਲੋਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ

ਮੁੰਬਈ (ਬਿਊਰੋ) - ਫਿਲਮ ‘ਫਾਈਟਰ’ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਉਮੀਦਾਂ ਨਵੀਆਂ ਬੁਲੰਦੀਆਂ ’ਤੇ ਪਹੁੰਚ ਗਈਆਂ ਹਨ। ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਤੇ ਮਾਰਫਲਿਕਸ ਪਿਕਚਰਜ਼ ਦੇ ਸਹਿਯੋਗ ਨਾਲ ਵਾਇਕਾਮ 18 ਸਟੂਡੀਓਜ਼ ਦੁਆਰਾ ਪੇਸ਼ ਕੀਤੀ ਗਈ ‘ਫਾਈਟਰ’ ਦੇਸ਼ ਭਗਤੀ ਦੀ ਭਾਵਨਾ ਨਾਲ ਐਡ੍ਰੇਨਾਲਾਈਨ-ਪੰਪਿੰਗ ਐਕਸ਼ਨ ਸੀਕਵੈਂਸ ਦੇ ਇਕ ਦਿਲਚਸਪ ਸੁਮੇਲ ਨਾਲ ਸਿਨੇਮਾਈ ਐਕਸੀਲੈਂਸ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। 

ਸ਼ਾਨਦਾਰ ਸਕ੍ਰਿਪਟ ਤੇ ਰਿਤਿਕ ਰੋਸ਼ਨ, ਦੀਪਿਕਾ ਪਾਦੁਕੋਣ ਤੇ ਅਨਿਲ ਕਪੂਰ ਦੇ ਦਮਦਾਰ ਪ੍ਰਦਰਸ਼ਨ ਨਾਲ ‘ਫਾਈਟਰ’ ਦਾ ਟ੍ਰੇਲਰ ਦਰਸ਼ਕਾਂ ਨੂੰ ਭਾਰਤੀ ਹਵਾਈ ਸੈਨਾ ਦੀ ਵਿਸ਼ੇਸ਼ ਇਕਾਈ- ਏਅਰ ਡ੍ਰੈਗਨ ਦੇ ਨਾਲ ਇਕ ਐਪਿਕ ਯਾਤਰਾ ’ਤੇ ਲੈ ਜਾਂਦਾ ਹੈ। ਇਹ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਫਾਈਟਰ’ ਫ਼ਿਲਮ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News