ਗਾਇਕ ਦੀਪਕ ਕੁਮਾਰ ਦਾ ‘ਜੈ ਗੁਰੂਦੇਵ ਧੰਨ ਗੁਰੂਦੇਵ’ ਧਾਰਮਿਕ ਗੀਤ ਰਿਲੀਜ਼ (ਵੀਡੀਓ)

Saturday, Jan 15, 2022 - 05:28 PM (IST)

ਗਾਇਕ ਦੀਪਕ ਕੁਮਾਰ ਦਾ ‘ਜੈ ਗੁਰੂਦੇਵ ਧੰਨ ਗੁਰੂਦੇਵ’ ਧਾਰਮਿਕ ਗੀਤ ਰਿਲੀਜ਼ (ਵੀਡੀਓ)

ਜਲੰਧਰ (ਬਿਊਰੋ)– ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸ਼੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਵਲੋਂ ਬੀਤੇ ਦਿਨੀਂ ਗਾਇਕ ਦੀਪਕ ਕੁਮਾਰ ਦਾ ਧਾਰਮਿਕ ਗੀਤ ‘ਜੈ ਗੁਰੂਦੇਵ ਧੰਨ ਗੁਰੂਦੇਵ’ ਰਿਲੀਜ਼ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਇਹ ਗੀਤ ਡੇਰਾ ਸੱਚਖੰਡ ਬੱਲਾਂ ਵਲੋਂ ਆਪਣੇ ਯੂਟਿਊਬ ਚੈਨਲ ‘ਬੱਲਾਂ ਟੀ. ਵੀ.’ ’ਤੇ ਅਪਲੋਡ ਕੀਤਾ ਗਿਆ ਹੈ। ਇਸ ਗੀਤ ਨੂੰ ਸੰਗਤਾਂ ਵਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ।

ਇਹ ਧਾਰਮਿਕ ਗੀਤ ਉਸਤਾਦ ਪ੍ਰੋ. ਭੁਪਿੰਦਰ ਸਿੰਘ ਜੀ ਦੇ ਆਸ਼ੀਰਵਾਦ ਤੇ ਅਗਵਾਈ ਹੇਠ ਸਿਰਜਿਆ ਗਿਆ ਹੈ।

ਇਸ ਧਾਰਮਿਕ ਗੀਤ ਨੂੰ ਲੇਖਕ ਨਿਰਮਲ ਸੰਤੋਖਪੁਰੀ ਵਲੋਂ ਕਲਮਬੱਧ ਕੀਤਾ ਗਿਆ ਹੈ ਤੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਾਹਿਬ ਹੀਰਾ ਵਲੋਂ ਇਸ ਗੀਤ ਨੂੰ ਆਪਣੀਆਂ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਗਿਆ ਹੈ ਤੇ ‘ਬੱਲਾਂ ਟੀ. ਵੀ.’ ਦੀ ਟੀਮ ਵਲੋਂ ਇਸ ਦਾ ਫ਼ਿਲਮਾਂਕਣ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News