25 ਸਾਲ ਦੀ ਉਮਰ ’ਚ ਅਜਿਹਾ ਦਿਸਦਾ ਹੈ ‘ਤਾਰੇ ਜ਼ਮੀਨ ਪਰ’ ਵਾਲਾ ਦਰਸ਼ੀਲ ਸਫਾਰੀ

Wednesday, Mar 09, 2022 - 12:30 PM (IST)

25 ਸਾਲ ਦੀ ਉਮਰ ’ਚ ਅਜਿਹਾ ਦਿਸਦਾ ਹੈ ‘ਤਾਰੇ ਜ਼ਮੀਨ ਪਰ’ ਵਾਲਾ ਦਰਸ਼ੀਲ ਸਫਾਰੀ

ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮ ‘ਤਾਰੇ ਜ਼ਮੀਨ ਪਰ’ ਦਾ ਈਸ਼ਾਨ ਅਵਸਥੀ ਤਾਂ ਤੁਹਾਨੂੰ ਯਾਦ ਹੀ ਹੋਵੇਗਾ? ਇਸ ਕਿਰਦਾਰ ਨੂੰ ਨਿਭਾਅ ਚੁੱਕਾ ਕਲਾਕਾਰ ਦਰਸ਼ੀਲ ਸਫਾਰੀ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਿਹਾ ਹੈ। ਆਮਿਰ ਖ਼ਾਨ ਦੀ ਫ਼ਿਲਮ ‘ਤਾਰੇ ਜ਼ਮੀਨ ਪਰ’ ਦੀ ਬਦੌਲਤ ਦਰਸ਼ੀਲ ਸਫਾਰੀ ਨੇ ਲੋਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾ ਲਈ ਸੀ।

ਇਸ ਸਾਈਕੋਲਾਜੀਕਲ ਡਰਾਮਾ ’ਚ ਦਮਦਾਰ ਅਭਿਨੈ ਦੇ ਚਲਦਿਆਂ ਦਰਸ਼ੀਲ ਸਫਾਰੀ ਨੇ ਚਾਰ ਚੰਨ ਹੀ ਲਗਾ ਦਿੱਤੇ ਸਨ। ਫ਼ਿਲਮ ’ਚ ਉਸ ਨੇ ਡਿਸਲੇਕਸੀਆ ਨਾਲ ਪੀੜਤ ਇਕ ਬੱਚੇ ਦਾ ਕਿਰਦਾਰ ਨਿਭਾਇਆ ਸੀ, ਜੋ ਘੱਟ ਬੋਲਦਾ ਸੀ ਤੇ ਚੀਜ਼ਾਂ ਨੂੰ ਠੀਕ ਤਰ੍ਹਾਂ ਸਮਝ ਨਹੀਂ ਪਾਉਂਦਾ ਸੀ।

ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ

ਇਸ ਫ਼ਿਲਮ ਦੀ ਸ਼ੂਟਿੰਗ ਸਮੇਂ ਦਰਸ਼ੀਲ ਸਿਰਫ 10 ਸਾਲਾਂ ਦਾ ਸੀ ਤੇ 15 ਸਾਲਾਂ ’ਚ ਉਸ ਦਾ ਲੁੱਕ ਹੁਣ ਕਾਫੀ ਬਦਲ ਚੁੱਕਿਆ ਹੈ। ਨਾਲ ਹੀ ਹੁਣ ਉਹ ਫ਼ਿਲਮੀ ਦੁਨੀਆ ਦੀ ਬਜਾਏ ਟੀ. ਵੀ. ਇੰਡਸਟਰੀ ’ਚ ਜ਼ਿਆਦਾ ਸਰਗਰਮ ਰਹਿਣ ਲੱਗਾ ਹੈ।

ਦੱਸ ਦੇਈਏ ਕਿ ਦਰਸ਼ੀਲ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦਾ ਹੈ ਤੇ ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦਾ ਹੈ। 15 ਸਾਲਾਂ ’ਚ ਦਰਸ਼ੀਲ ਇੰਨਾ ਬਦਲ ਗਿਆ ਹੈ ਕਿ ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ।

 
 
 
 
 
 
 
 
 
 
 
 
 
 
 

A post shared by Darsheel Safary (@dsafary)

ਉਸ ਦੀਆਂ ਤਸਵੀਰਾਂ ’ਤੇ ਕੁਮੈਂਟ ਕਰਦਿਆਂ ਲੋਕ ਇਸ ਗੱਲ ਦਾ ਜ਼ਿਕਰ ਜ਼ਰੂਰ ਕਰਦੇ ਹਨ। ਦਰਸ਼ੀਲ ਸਫਾਰੀ ਦੀ ਹਰ ਇਕ ਪੋਸਟ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਹੀ ਕਾਰਨ ਹੈ ਕਿ ਦਰਸ਼ੀਲ ਜਦੋਂ ਵੀ ਆਪਣੀ ਕੋਈ ਤਸਵੀਰ ਸਾਂਝੀ ਕਰਦਾ ਹੈ ਤਾਂ ਉਹ ਤੁਰੰਤ ਵਾਇਰਲ ਹੋ ਜਾਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News