ਕੀ ਹੋ ਗਈ ਦੀਪ ਸਿੱਧੂ ਦੀ ਜ਼ਮਾਨਤ? ਦਲਜੀਤ ਕਲਸੀ ਤੋਂ ਜਾਣੋ ਸੱਚਾਈ (ਵੀਡੀਓ)

Friday, Apr 16, 2021 - 01:13 PM (IST)

ਕੀ ਹੋ ਗਈ ਦੀਪ ਸਿੱਧੂ ਦੀ ਜ਼ਮਾਨਤ? ਦਲਜੀਤ ਕਲਸੀ ਤੋਂ ਜਾਣੋ ਸੱਚਾਈ (ਵੀਡੀਓ)

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਦੀਪ ਸਿੱਧੂ ਦੀ ਜ਼ਮਾਨਤ ’ਤੇ ਅਦਾਲਤ ਨੇ ਫ਼ੈਸਲਾ ਸੁਣਾਉਣਾ ਸੀ ਪਰ ਫ਼ੈਸਲਾ ਅਜੇ ਤਕ ਅਦਾਲਤ ਵਲੋਂ ਨਹੀਂ ਸੁਣਾਇਆ ਗਿਆ ਹੈ। ਇਸ ਵਿਚਾਲੇ ਇਕ ਖ਼ਬਰ ਸੋਸ਼ਲ ਮੀਡੀਆ ’ਤੇ ਵੀਰਵਾਰ ਤੋਂ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਜੀ ਖ਼ਾਨ ਨੇ ਲਈ ਨਵੀਂ ਗੱਡੀ, ਕੁਮੈਂਟਾਂ ’ਚ ਕਲਾਕਾਰਾਂ ਨੇ ਦਿੱਤੀਆਂ ਵਧਾਈਆਂ

ਇਸ ਵਾਇਰਲ ਖ਼ਬਰ ’ਤੇ ਰੋਕ ਲਗਾਉਂਦਿਆਂ ਬੀਤੇ ਦਿਨੀਂ ਦੀਪ ਸਿੱਧੂ ਦੇ ਸਾਥੀ ਦਲਜੀਤ ਕਲਸੀ ਨੇ ਇਕ ਲਾਈਵ ਵੀਡੀਓ ਸਾਂਝੀ ਕੀਤੀ ਸੀ। ਇਸ ਵੀਡੀਓ ’ਚ ਉਹ ਦੱਸ ਰਹੇ ਹਨ ਕਿ ਫਿਲਹਾਲ ਦੀਪ ਸਿੱਧੂ ਦੀ ਜ਼ਮਾਨਤ ਨਹੀਂ ਹੋਈ ਹੈ। ਅਦਾਲਤ ਸ਼ਾਇਦ ਅੱਜ ਯਾਨੀ 16 ਅਪ੍ਰੈਲ ਨੂੰ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਸੁਣਾ ਸਕਦੀ ਹੈ।

ਦਲਜੀਤ ਕਲਸੀ ਨੇ ਦੱਸਿਆ ਕਿ ਦੀਪ ਸਿੱਧੂ ਦੀ ਜ਼ਮਾਨਤ ਦੀ ਅਫਵਾਹ ਇਸ ਲਈ ਫੈਲ ਰਹੀ ਹੈ ਕਿਉਂਕਿ ਉਨ੍ਹਾਂ ਦੇ ਮਿੱਤਰ ਯਾਦ ਗਰੇਵਾਲ ਵਲੋਂ ਇਕ ਲਾਈਵ ਵੀਡੀਓ ਸਾਂਝੀ ਕੀਤੀ ਗਈ ਸੀ ਤੇ ਉਸ ਵੀਡੀਓ ’ਤੇ ਇਕ ਵਿਅਕਤੀ ਨੇ ਬਿਨਾਂ ਸਵਾਲੀਆ ਨਿਸ਼ਾਨ ਲਗਾਏ ਇਹ ਕਹਿ ਦਿੱਤਾ ਕਿ ‘ਦੀਪ ਸਿੱਧੂ ਦੀ ਜ਼ਮਾਨਤ ਹੋ ਗਈ’। ਇਸ ਨੂੰ ਯਾਦ ਗਰੇਵਾਲ ਨੇ ਵੀ ਗਲਤ ਢੰਗ ਨਾਲ ਲੈ ਲਿਆ ਤੇ ਇਸ ਗੱਲ ’ਤੇ ਖੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ ਕਿ ਦੀਪ ਸਿੱਧੂ ਦੀ ਜ਼ਮਾਨਤ ਹੋ ਗਈ ਹੈ, ਜਦਕਿ ਉਕਤ ਵਿਅਕਤੀ ਯਾਦ ਗਰੇਵਾਲ ਕੋਲੋਂ ਦੀਪ ਸਿੱਧੂ ਦੀ ਜ਼ਮਾਨਤ ਬਾਰੇ ਪੁੱਛ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਪਤਨੀ ਕਿਰਨ ਖੇਰ ਦੀ ਹਾਲਤ ਨੂੰ ਦੇਖਦਿਆਂ ਅਨੁਪਮ ਖੇਰ ਨੇ ਲਿਆ ਵੱਡਾ ਫ਼ੈਸਲਾ

ਹਾਲਾਂਕਿ ਬਾਅਦ ’ਚ ਯਾਦ ਗਰੇਵਾਲ ਨੇ ਉਕਤ ਲਾਈਵ ਵੀਡੀਓ ਡਿਲੀਟ ਵੀ ਕਰ ਦਿੱਤੀ ਪਰ ਇੰਨੇ ਨੂੰ ਕੁਝ ਮੀਡੀਆ ਚੈਨਲਜ਼ ਵਲੋਂ ਵੀ ਦੀਪ ਸਿੱਧੂ ਨੂੰ ਜ਼ਮਾਨਤ ਮਿਲਣ ਦੀ ਗਲਤ ਖ਼ਬਰ ਚਲਾ ਦਿੱਤੀ ਗਈ।

ਦੱਸਣਯੋਗ ਹੈ ਕਿ 26 ਜਨਵਰੀ ਦੀ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਦੀਪ ਸਿੱਧੂ ਨੂੰ ਦਿੱਲੀ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੀਪ ਸਿੱਧੂ ਫਿਲਹਾਲ ਤਿਹਾੜ ਜੇਲ ’ਚ ਬੰਦ ਹਨ।

ਨੋਟ– ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News