ਜਾਹਨਵੀ ਦੇ ਪਿਤਾ ਨਾਲ ਹੋਇਆ ਸਾਈਬਰ ਫਰਾਡ, ਬੋਨੀ ਕਪੂਰ ਦੇ ਬੈਂਕ ਅਕਾਊਂਟ 'ਚੋਂ ਚੋਰੀ ਹੋਏ ਲੱਖਾਂ ਰੁਪਏ
Sunday, May 29, 2022 - 12:27 PM (IST)
ਮੁੰਬਈ- ਪ੍ਰੋਡਿਊਸਰ ਅਤੇ ਜਾਹਨਵੀ ਕਪੂਰ ਦੇ ਪਾਪਾ ਬੋਨੀ ਕਪੂਰ ਇਨ੍ਹੀਂ ਦਿਨੀਂ ਸਾਈਬਰ ਕ੍ਰਾਈਮ ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ। ਬੋਨੀ ਦੇ ਨਾਲ ਧੋਖਾ ਹੋਇਆ ਹੈ। ਖ਼ਬਰਾਂ ਮੁਤਾਬਕ ਬੋਨੀ ਦੇ ਬੈਂਕ ਅਕਾਊਂਟ ਤੋਂ 4 ਲੱਖ ਰੁਪਏ ਚੋਰੀ ਹੋ ਗਏ ਹਨ। ਪ੍ਰੋਡਿਊਸਰ ਨੇ ਸਾਰਾ ਮਾਮਲਾ ਪੁਲਸ ਨੂੰ ਦੱਸਿਆ ਅਤੇ ਸ਼ਿਕਾਇਤ ਦਰਜ ਕਰਵਾਈ। ਮੁੰਬਈ ਦੇ ਅੰਬੋਲੀ ਪੁਲਸ ਥਾਣੇ 'ਚ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਇਸ ਮਾਮਲੇ ਨੂੰ ਦਰਜ ਕੀਤਾ ਗਿਆ ਹੈ।
ਬੋਨੀ ਕਪੂਰ ਦੇ ਅਨੁਸਾਰ ਕਿਸੇ ਨੇ ਉਨ੍ਹਾਂ ਦੇ ਕ੍ਰੈਡਿਟ ਤੋਂ ਪੰਜ ਵਾਰ ਟ੍ਰਾਂਸਜੈਕਸ਼ਨ ਕਰ 3.82 ਲੱਖ ਰੁਪਏ ਉਨ੍ਹਾਂ ਦੇ ਅਕਾਊਂਟ ਤੋਂ ਕੱਢੇ ਹਨ। ਉਸ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਕਾਲ ਆਈ ਸੀ, ਉਧਰ ਉਸ ਤੋਂ ਬੈਂਕ ਡਿਟੇਲ ਵੀ ਨਹੀਂ ਮੰਗੀ ਗਈ। ਉਨ੍ਹਾਂ ਪਤਾ ਚੱਲਿਆ ਕਿ ਉਨ੍ਹਾਂ ਦੇ ਅਕਾਊਂਟ ਤੋ ਪੈਸੇ ਕੱਢੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਸਿੱਧਾ ਆਪਣੇ ਬੈਂਕ ਨਾਲ ਜਾ ਕੇ ਗੱਲਬਾਤ ਕੀਤੀ, ਪਰ ਬੈਂਕ ਦੇ ਵਲੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਪਾਇਆ।
ਅਜਿਹੇ 'ਚ ਉਨ੍ਹਾਂ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਉਣ ਦਾ ਫ਼ੈਸਲਾ ਕੀਤਾ। ਪੁਲਸ ਅਧਿਕਾਰੀਆਂ ਨੇ ਕਿਹਾ-ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਬੋਨੀ ਕਪੂਰ ਦੇ ਕਾਰਡ ਦੀ ਵਰਤੋਂ ਕਰਦੇ ਸਮੇਂ ਉਸ ਦਾ ਡਾਟਾ ਕੱਢਿਆ ਸੀ। ਜਾਂਚ ਕਰਦੇ ਹੋਏ ਪੁਲਸ ਨੂੰ ਇਹ ਗੱਲ ਪਤਾ ਲੱਗੀ ਹੈ ਕਿ ਬੋਨੀ ਨੇ ਅਕਾਊਂਟ ਤੋਂ ਪੈਸੇ ਗੁਰੂਗ੍ਰਾਮ ਦੀ ਇਕ ਕੰਪਨੀ ਦੇ ਖਾਤੇ 'ਚ ਗਏ ਸਨ। ਹਾਲਾਂਕਿ ਹੁਣ ਤੱਕ ਇਸ ਮਾਮਲੇ ਦੀ ਪੂਰੀ ਜਾਂਚ ਨਹੀਂ ਹੋ ਪਾਈ ਹੈ। ਪੁਲਸ ਆਪਣਾ ਆਖਿਰੀ ਫ਼ੈਸਲਾ ਉਦੋਂ ਲਵੇਗੀ, ਜਦੋਂ ਉਨ੍ਹਾਂ ਨੂੰ ਇਹ ਪਤਾ ਚੱਲ ਜਾਵੇਗੀ ਕਿ ਪੈਸਿਆਂ ਦਾ ਟਰਾਂਸਜੈਕਸ਼ਨ ਕਿੰਝ ਹੋਵੇਗਾ।
ਦੱਸ ਦੇਈਏ ਕਿ ਬੋਨੀ ਨੇ ਆਪਣੇ ਕਰੀਅਰ 'ਚ ਕਈ ਫਿਲਮਾਂ ਬਣਾਈਆਂ ਹਨ। ਹੁਣ ਬੋਨੀ ਜਲਦ ਹੀ ਡਾਇਰੈਕਟਰ ਲਵ ਰੰਜਨ ਦੀ ਨਵੀਂ ਫਿਲਮ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਬੋਨੀ ਰਣਬੀਰ ਕਪੂਰ ਦੇ ਪਿਤਾ ਦਾ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ। ਇਸ ਫਿਲਮ 'ਚ ਸ਼ਰਧਾ ਕਪੂਰ ਵੀ ਨਜ਼ਰ ਆਵੇਗੀ।