ਸਲਾਖ਼ਾਂ ਪਿੱਛੇ ਪੁੱਤਰ ਨੂੰ ਵੇਖ ਫੁੱਟ-ਫੁੱਟ ਰੋਈ ਮਾਂ ਗੌਰੀ ਖ਼ਾਨ, ਵੀਡੀਓ ਵਾਇਰਲ

Saturday, Oct 09, 2021 - 04:17 PM (IST)

ਸਲਾਖ਼ਾਂ ਪਿੱਛੇ ਪੁੱਤਰ ਨੂੰ ਵੇਖ ਫੁੱਟ-ਫੁੱਟ ਰੋਈ ਮਾਂ ਗੌਰੀ ਖ਼ਾਨ, ਵੀਡੀਓ ਵਾਇਰਲ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ 2 ਅਕਤੂਬਰ ਤੋਂ ਹਿਰਾਸਤ 'ਚ ਹੈ। ਕਰੂਜ਼ ਸ਼ਿਪ 'ਤੇ ਡਰੱਗਜ਼ ਪਾਰਟੀ ਕਰਨ ਦੇ ਮਾਮਲੇ 'ਚ ਐੱਨ. ਸੀ. ਬੀ. ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਹ ਸਲਾਖ਼ਾਂ ਦੇ ਪਿੱਛੇ ਦਿਨ ਕੱਟ ਰਿਹਾ ਹੈ। ਸ਼ੁੱਕਰਵਾਰ ਨੂੰ ਉਮੀਦ ਸੀ ਕਿ ਆਰੀਅਨ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਸਾਰੀਆਂ ਉਮੀਦਾਂ 'ਤੇ ਪਾਣੀ ਫੇਰਦੇ ਹੋਏ ਮੁੰਬਈ ਦੀ ਕਿਲ੍ਹਾ ਕੋਰਟ ਨੇ ਜ਼ਮਾਨਤ ਪਟੀਸ਼ਨ ਰੱਦ ਕਰਦੇ ਹੋਏ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਕਰੂਜ਼ ਡਰੱਗਸ ਮਾਮਲੇ ਤੋਂ ਬਾਅਦ ਹੁਣ ਮਸ਼ਹੂਰ ਫ਼ਿਲਮ ਨਿਰਮਾਤਾ ਦੀ ਰਿਹਾਇਸ਼-ਦਫ਼ਤਰ 'ਤੇ NCB ਦਾ ਛਾਪਾ

ਫੁੱਟ-ਫੁੱਟ ਕੇ ਰੋਈ ਮਾਂ ਗੌਰੀ ਖ਼ਾਨ
ਇਸ ਮੁਸ਼ਕਲ ਘੜੀ 'ਚ ਬਾਲੀਵੁੱਡ ਅਤੇ ਫੈਨਜ਼ ਸ਼ਾਹਰੁਖ ਖ਼ਾਨ ਦੇ ਪਰਿਵਾਰ ਨੂੰ ਹੌਂਸਲਾ ਦੇ ਰਹੇ ਹਨ। 8 ਅਕਤੂਬਰ ਨੂੰ ਹੀ ਆਰੀਅਨ ਦੀ ਮਾਂ ਗੌਰੀ ਖ਼ਾਨ ਦਾ ਬਰਥਡੇ ਵੀ ਸੀ ਪਰ ਲੰਘੇ ਸਾਲਾਂ ਤੋਂ ਇਸ ਸਾਲ ਮੰਨਤ 'ਚ ਸਨਾਟਾ ਪਸਰਿਆ ਹੋਇਆ ਸੀ। ਬੇਟਾ ਜੇਲ੍ਹ 'ਚ ਹੋਵੇ ਤਾਂ ਕਿਹੜੀ ਮਾਂ ਜਸ਼ਨ ਮਨਾ ਸਕਦੀ ਹੈ। ਫਿਲਹਾਲ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਗੌਰੀ ਖ਼ਾਨ ਨੂੰ ਫੁੱਟ-ਫੁੱਟ ਰੋਂਦੇ ਹੋਏ ਦੇਖਿਆ ਗਿਆ ਹੈ।
ਇਸ ਵੀਡੀਓ ਨੂੰ ਬਾਲੀਵੁੱਡ ਪੈਪਰਾਜੀ ਦੇ ਇਕ ਪੇਜ ਨੇ ਆਪਣੇ ਫੇਸਬੁੱਕ ਵਾਲ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਗੌਰੀ ਖ਼ਾਨ ਨੇ ਸਫੈਦ ਸ਼ਰਟ ਅਤੇ ਬਲੂ ਜੀਨਸ ਪਾਈ ਹੈ। ਉਹ ਕਾਰ 'ਚ ਸਹਿਮੀ ਹੋਈ ਨਜ਼ਰ ਆ ਰਹੀ ਹੈ। ਉਸ ਦਾ ਡਰਾਈਵਰ ਵਾਰ-ਵਾਰ ਮੁੜ ਕੇ ਉਸ ਨੂੰ ਵੇਖਦਾ ਹੈ।

ਇਹ ਖ਼ਬਰ ਵੀ ਪੜ੍ਹੋ - ਨਾਗਾ ਅਰਜੁਨ ਦੇ ਪਰਿਵਾਰ ਵਲੋਂ ਨੂੰਹ ਸਾਮੰਥਾ ਪ੍ਰਭੂ 'ਤੇ ਗੰਭੀਰ ਦੋਸ਼, ਕਿਹਾ 'ਇਹੀ ਵਜ੍ਹਾ ਸੀ ਤਲਾਕ ਦੀ'

ਆਰੀਅਨ-ਅਰਬਾਜ਼ ਨੇ ਕੀਤਾ ਕਬੂਲ
ਐੱਨ. ਸੀ. ਬੀ. ਦੇ ਪੰਚਨਾਮੇ ਮੁਤਾਬਕ, ਕਿਹਾ ਗਿਆ ਹੈ ਕਿ ਆਰੀਅਨ ਖ਼ਾਨ ਤੇ ਅਰਬਾਜ਼ ਮਰਚੈਂਟ ਨੇ ਛਾਪੇਮਾਰੀ ਵਾਲੇ ਦਿਨ ਫੜ੍ਹੇ ਜਾਣ ਤੋਂ ਬਾਅਦ ਡਰੱਗਸ ਦੀ ਗੱਲ ਕਬੂਲੀ ਸੀ। ਅਰਬਾਜ਼ ਮਰਚੈਂਟ ਨੇ ਜਾਂਚ ਅਧਿਕਾਰੀ ਦੇ ਸਾਹਮਣੇ ਜੁੱਤੇ ਤੇ ਜਿਪ ਲੌਕ ਪਾਊਚ 'ਚ ਚਰਸ ਛਿਪਾ ਕੇ ਲਿਜਾਣ ਦੀ ਗੱਲ ਕਬੂਲੀ ਸੀ। ਆਰੀਅਨ ਤੇ ਅਰਬਾਜ਼ ਨੇ ਇਕੱਠੇ ਚਰਸ ਲੈਣ ਦੀ ਗੱਲ ਵੀ ਕਬੂਲੀ। ਦੋਵਾਂ ਨੇ ਮੰਨਿਆ ਕਿ ਉਹ ਇਸ ਚਰਸ ਦਾ ਇਸਤੇਮਾਲ ਕਰੂਜ਼ ਪਾਰਟੀ ਦੌਰਾਨ ਕਰਨ ਵਾਲੇ ਸਨ।

ਇਹ ਖ਼ਬਰ ਵੀ ਪੜ੍ਹੋ - ਕਰੂਜ਼ ਡਰੱਗਸ ਮਾਮਲਾ : ਸ਼ਾਹਰੁਖ ਦੇ ਪੁੱਤਰ ਦੀਆਂ ਵਧੀਆਂ ਮੁਸ਼ਕਿਲਾਂ, ਆਰੀਅਨ ਨੇ ਕਬੂਲੀ ਇਹ ਗੱਲ

ਜੇਲ੍ਹ 'ਚ ਹੈ ਸ਼ਾਹਰੁਖ ਦਾ ਪੁੱਤਰ ਆਰੀਅਨ
ਕਰੂਜ਼ ਡਰੱਗਸ ਮਾਮਲੇ 'ਚ ਫਸੇ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਇਸ ਮਾਮਲੇ 'ਚ ਰਾਹਤ ਨਹੀਂ ਮਿਲੀ। ਆਰੀਅਨ ਦੇ ਵਕੀਲ ਵੱਲੋਂ ਮੁੰਬਈ ਦੇ ਕਿਲ੍ਹਾ ਕੋਰਟ 'ਚ ਲਾਈ ਗਈ ਜ਼ਮਾਨਤ ਪਟੀਸ਼ਨ ਸ਼ੁੱਕਰਵਾਰ ਕੋਰਟ ਨੇ ਖਾਰਜ ਕਰ ਦਿੱਤੀ। ਅਜਿਹੇ 'ਚ ਸ਼ੁੱਕਰਵਾਰ ਦੀ ਰਾਤ ਆਰੀਅਨ ਅਰਥਰ ਰੋਡ ਜੇਲ੍ਹ 'ਚ ਬਾਕੀ ਕੈਦੀਆਂ ਨਾਲ ਹੀ ਰਿਹਾ। ਇਸ ਦੌਰਾਨ ਆਰੀਅਨ ਖ਼ਾਨ ਨੂੰ ਕੋਈ ਵੀ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੁੱਤਰ ਆਰੀਅਨ ਦੇ ਜੇਲ੍ਹ ਜਾਂਦਿਆਂ ਹੀ ਸ਼ਾਹਰੁਖ ਖ਼ਾਨ ਨੂੰ ਇਕ ਹੋਰ ਵੱਡਾ ਝਟਕਾ


author

sunita

Content Editor

Related News