ਕਰੀਨਾ, ਕ੍ਰਿਤੀ ਤੇ ਤੱਬੂ ਦੀ ਫ਼ਿਲਮ ‘ਕਰਿਊ’ ਦਾ ਟੀਜ਼ਰ ਅੱਜ ਹੋਵੇਗਾ ਰਿਲੀਜ਼

Saturday, Feb 24, 2024 - 10:59 AM (IST)

ਕਰੀਨਾ, ਕ੍ਰਿਤੀ ਤੇ ਤੱਬੂ ਦੀ ਫ਼ਿਲਮ ‘ਕਰਿਊ’ ਦਾ ਟੀਜ਼ਰ ਅੱਜ ਹੋਵੇਗਾ ਰਿਲੀਜ਼

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ, ਕ੍ਰਿਤੀ ਸੈਨਨ ਤੇ ਤੱਬੂ ਪਹਿਲੀ ਵਾਰ ਵੱਡੇ ਪਰਦੇ ’ਤੇ ਇਕੱਠੀਆਂ ਨਜ਼ਰ ਆਉਣ ਵਾਲੀਆਂ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਕਰਿਊ’ ਦਾ ਐਲਾਨ ਹੋਇਆ ਸੀ। ਪੋਸਟਰ ਰਿਲੀਜ਼ ਹੋਣ ’ਤੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। ਹੁਣ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਣ ਵਾਲਾ ਹੈ, ਜਿਸ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਟੀਜ਼ਰ ਅੱਜ ਰਿਲੀਜ਼ ਹੋਣ ਜਾ ਰਿਹਾ ਹੈ।

ਇਹ ਪਹਿਲੀ ਵਾਰ ਹੈ ਜਦੋਂ ਤਿੰਨੋਂ ਸੁੰਦਰੀਆਂ ਇਕ-ਦੂਜੇ ਨਾਲ ਸਕ੍ਰੀਨ ਸ਼ੇਅਰ ਕਰ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਚਿਰਾਂ ਤੋਂ ਉਡੀਕੀ ਗਈ ਫ਼ਿਲਮ ਹੈ, ਜੋ ਇਕ ਮਜ਼ਬੂਤ ਵਪਾਰਕ ਪਰਿਵਾਰਕ ਮਨੋਰੰਜਨ ਹੋਣ ਜਾ ਰਹੀ ਹੈ। ਰਿਲੀਜ਼ ਹੋਏ ਫ਼ਿਲਮ ਦੇ ਪੋਸਟਰ ’ਚ ਤੱਬੂ, ਕਰੀਨਾ ਕਪੂਰ ਖ਼ਾਨ ਤੇ ਕ੍ਰਿਤੀ ਸੈਨਨ ਏਅਰ ਹੋਸਟੈੱਸ ਦੇ ਰੂਪ ’ਚ ਨਜ਼ਰ ਆ ਰਹੀਆਂ ਹਨ। ਪੋਸਟਰ ’ਚ ਤਿੰਨੇ ਕਲਾਸੀ ਤੇ ਸੈਸੀ ਵਾਈਬਸ ਦਾ ਇਕ ਵਧੀਆ ਮਿਸ਼ਰਣ ਦਿੰਦੀਆਂ ਦਿਖਾਈ ਦਿੱਤੀਆਂ। ਇਸ ਗੱਲ ਨੂੰ ਦੇਖਦਿਆਂ ਕਿ ਇਹ ਤਿਕੜੀ ਪਹਿਲੀ ਵਾਰ ਇਕੱਠੀ ਆ ਰਹੀ ਹੈ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਤਿੰਨਾਂ ਨੂੰ ਵੱਡੇ ਪਰਦੇ ’ਤੇ ਦੇਖਣਾ ਕਾਫ਼ੀ ਮਜ਼ੇਦਾਰ ਹੋਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਦੰਗਲ’ ਗਰਲ ਸੁਹਾਨੀ ਭਟਨਾਗਰ ਦੇ ਪਰਿਵਾਰ ਨੂੰ ਮਿਲੇ ਆਮਿਰ ਖ਼ਾਨ, ਵਾਇਰਲ ਤਸਵੀਰ ਦੇਖ ਪ੍ਰਸ਼ੰਸਕ ਹੋਏ ਭਾਵੁਕ

ਫ਼ਿਲਮ ਦੀ ਟੈਗਲਾਈਨ ਵੀ ਕਾਫ਼ੀ ਜ਼ਬਰਦਸਤ ਹੈ, ‘‘ਰਿਸਕ ਇਟ, ਸਟੀਲ ਇਟ, ਫੇਕ ਇਟ’’। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਰੋਮਾਂਚ ਦੀ ਰੋਲਰਕਾਸਟਰ ਰਾਈਡ ਹੋਣ ਜਾ ਰਹੀ ਹੈ, ਜਿਸ ਲਈ ਸਹੀ ਮਾਹੌਲ ਬਣਾਇਆ ਜਾ ਰਿਹਾ ਹੈ। ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਅਧਿਕਾਰਤ ਟੀਜ਼ਰ ਲਾਂਚ ਕਰਨ ਦਾ ਐਲਾਨ ਕੀਤਾ ਹੈ।

ਇਸ ’ਚ ਦਿਲਜੀਤ ਦੋਸਾਂਝ ਕਰੀਨਾ ਕਪੂਰ ਖ਼ਾਨ, ਤੱਬੂ ਤੇ ਕ੍ਰਿਤੀ ਸੈਨਨ ਨਾਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕਾਮੇਡੀਅਨ ਕਪਿਲ ਸ਼ਰਮਾ, ਏਕਤਾ ਕਪੂਰ, ਸ਼ੋਭਾ ਕਪੂਰ, ਰੀਆ ਕਪੂਰ ਤੇ ਅਨਿਲ ਕਪੂਰ ਇਸ ’ਚ ਖ਼ਾਸ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਨੂੰ ਨਿਧੀ ਮਹਿਰਾ ਤੇ ਮੇਹੁਲ ਸੂਰੀ ਨੇ ਲਿਖਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ‘ਕਰਿਊ’ 29 ਮਾਰਚ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ‘ਕਰਿਊ’ ਨਾ ਸਿਰਫ਼ ਆਪਣੀ ਸਟਾਰ-ਸਟੱਡਡ ਕਾਸਟ ਲਈ, ਸਗੋਂ ਭਾਰਤ ਦੇ ਵੱਖ-ਵੱਖ ਸ਼ੂਟਿੰਗ ਸਥਾਨਾਂ ਲਈ ਵੀ ਧਿਆਨ ਖਿੱਚ ਰਹੀ ਹੈ, ਜਿਸ ’ਚ ਮੁੱਖ ਤੌਰ ’ਤੇ ਮੁੰਬਈ ਸ਼ਾਮਲ ਹੈ। ਬਾਲਾਜੀ ਟੈਲੀਫ਼ਿਲਮਜ਼ ਤੇ ਅਨਿਲ ਕਪੂਰ ਫ਼ਿਲਮਜ਼ ਐਂਡ ਕਮਿਊਨੀਕੇਸ਼ਨ ਨੈੱਟਵਰਕ ਪ੍ਰਤਿਭਾਸ਼ਾਲੀ ਨਿਰਦੇਸ਼ਕ ਰਾਜੇਸ਼ ਏ. ਕ੍ਰਿਸ਼ਣਨ ਵਲੋਂ ਨਿਰਦੇਸ਼ਿਤ ਇਸ ਪ੍ਰਾਜੈਕਟ ਨੂੰ ਵੱਡੇ ਪਰਦੇ ’ਤੇ ਲਿਆਉਣ ਲਈ ਇਕੱਠੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News