ਦਰਸ਼ਕਾਂ ਦੇ ਮਨੋਰੰਜਨ ਲਈ ਫਿਲਮ ਬਣਾਉਂਦਾ ਹਾਂ : ਆਰ. ਬਾਲਕੀ
Monday, Mar 21, 2016 - 08:57 AM (IST)
ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਆਰ. ਬਾਲਕੀ ਦਾ ਕਹਿਣਾ ਹੈ ਕਿ ਉਹ ਸੰਦੇਸ਼ ਦੇਣ ਲਈ ਨਹੀਂ, ਬਲਕਿ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਫਿਲਮ ਬਣਾਉਂਦੇ ਹਨ। ਬਾਲਕੀ ਨਿਰਦੇਸ਼ਿਤ ਫਿਲਮ ''ਕੀ ਐਂਡ ਕਾ'' ਇਕ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬਾਲਕੀ ਨੇ ਕਿਹਾ, ''''ਮੈਂ ਆਪਣੀਆਂ ਫਿਲਮਾਂ ਰਾਹੀਂ ਲੋਕਾਂ ਨੂੰ ਕੋਈ ਸਿੱਖਿਆ ਨਹੀਂ ਦਿੰਦਾ, ਬਲਕਿ ਮੇਰਾ ਉਦੇਸ਼ ਉਨ੍ਹਾਂ ਦਾ ਮਨੋਰੰਜਨ ਕਰਨਾ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ ''ਚ ਅਦਾਕਾਰ ਅਰਜੁਨ ਕਪੂਰ ਨੇ ਅਦਾਕਾਰਾ ਕਰੀਨਾ ਕਪੂਰ ਦੇ ''ਘਰੇਲੂ ਪਤੀ'' ਦਾ ਕਿਰਦਾਰ ਨਿਭਾਇਆ ਹੈ। ਦੂਜੇ ਪਾਸੇ ਕਰੀਨਾ ਨੇ ''ਵਰਕਿੰਗ ਲੇਡੀ'' ਦਾ ਕਿਰਦਾਰ ਨਿਭਾਇਆ ਹੈ।
