ਸੈਫ ਅਲੀ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਅਰਬਾਂ ਦੀ ਪ੍ਰਾਪਰਟੀ ਦੇ ਮਾਮਲੇ ਨੂੰ ਲੈ ਕੇ ਕੋਰਟ 'ਚ ਪੇਸ਼ ਹੋਣ ਦੇ ਆਦੇਸ਼

07/18/2020 9:37:55 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ 'ਤੇ ਉਨ੍ਹਾਂ ਦੇ ਪਰਿਵਾਰ ਨੂੰ 20 ਜੁਲਾਈ ਨੂੰ ਕੋਰਟ 'ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਦਰਅਸਲ ਭੋਪਾਲ 'ਚ ਪਟੌਦੀ ਪਰਿਵਾਰ ਕੋਲ ਅਰਬਾਂ ਦੀ ਪ੍ਰਾਪਰਟੀ ਹੈ, ਜਿਸ ਨੂੰ ਲੈ ਕੇ ਕੁਝ ਵਿਵਾਦ ਚੱਲ ਰਿਹਾ ਹੈ। ਇਸ ਮਾਮਲੇ 'ਚ 20 ਜੁਲਾਈ ਨੂੰ ਕੋਰਟ 'ਚ ਸੁਣਵਾਈ ਹੈ। ਇਸ ਨੂੰ ਲੈ ਕੇ ਕੋਰਟ 'ਚ ਸ਼ਰਮਿਲਾ ਟੈਗੋਰ, ਸੈਫ ਅਲੀ ਖਾਨ ਅਤੇ ਸੋਹਾ ਅਲੀ ਖਾਨ ਨੂੰ ਕੋਰਟ 'ਚ ਮੌਜੂਦ ਹੋਣ ਲਈ ਕਿਹਾ ਹੈ। ਦਰਅਸਲ, ਭੋਪਾਨ ਦੀ ਪੁਰਾਣੀ ਰਿਆਸਤ ਦੇ ਪਿੰਡਾਂ 'ਚ ਸ਼ਾਮਿਲ ਰਹੀ 10 ਪਿੰਡਾਂ ਦੀ ਜ਼ਮੀਨ ਨੂੰ ਲੈ ਕੇ ਕੋਰਟ 'ਚ ਸੁਣਵਾਈ ਹੈ। ਇਹ ਸੁਣਵਾਈ ਭੋਪਾਲ ਸੰਭਾਗ ਦੇ 'ਤੇ ਕਮਿਸ਼ਨਰ ਐਚ. ਐਸ. ਮੀਨਾ ਦੇ ਕੋਰਟ 'ਚ ਹੋਵੇਗਾ।

ਦੱਸ ਦਈਏ ਕਿ ਨੋਟਿਸ 'ਚ ਸਾਫ਼ ਕਿਹਾ ਗਿਆ ਹੈ ਕਿ ਸਾਰੇ ਲੋਕਾਂ ਨੂੰ ਪੁਰਾਣਾ ਸਕੱਤਰੇਤ ਸਥਿਤ ਅਪਰ ਕਮਿਸ਼ਨਰ ਦੇ ਕੋਰਟ 'ਚ ਪੇਸ਼ ਹੋਣਾ ਹੈ। 20 ਜੁਲਾਈ ਨੂੰ ਸਵੇਰੇ 10:30 ਵਜੇ ਤੈਅ ਕੀਤਾ ਗਿਆ ਹੈ। ਜੇਕਰ ਇਹ ਖ਼ੁਦ ਨਹੀਂ ਆਏ ਤਾਂ ਆਪਣੇ ਵਕੀਲ ਨੂੰ ਭੇਜ ਸਕਦੇ ਹਨ।

ਕੀ ਹੈ ਮਾਮਲਾ
ਜਾਣਕਾਰੀ ਮੁਤਾਬਕ, ਇਹ ਵਿਵਾਦ ਚਿਕਲੋਡ ਖ਼ੇਤਰ ਦੀ ਜ਼ਮੀਨ ਦਾ ਹੈ। ਇੱਕ ਦਰਜਨ ਤੋਂ ਜ਼ਿਆਦਾ ਪਿੰਡਾਂ 'ਚ 4000 ਏਕੜ ਜ਼ਮੀਨ ਦੀ ਸੀਲਿੰਗ ਕੀਤੀ ਜਾਣੀ ਹੈ। ਇਸੇ ਸਿਲਸਿਲੇ 'ਚ ਨਵਾਬ ਪਰਿਵਾਰ ਦੇ ਸਾਰੇ ਵਾਰਸਾਂ ਨੂੰ ਨੋਟਿਸ ਜਾਰੀ ਕੀਤਾ ਹੈ। ਮੀਡੀਆ ਰਿਪੋਰਟਰਾਂ ਮੁਤਾਬਕ, ਐੱਮ. ਪੀ. ਸ਼ਾਸਵ ਵਿਰੂਦ ਐੱਚ. ਐੱਸ. ਨਵਾਬ, ਮੇਹਰਤਾਜ ਨਵਾਬ, ਸਾਜਿਦਾ ਸੁਲਤਾਨ ਬੇਗਮ ਅਤੇ ਉਨ੍ਹਾਂ ਦੇ ਵਾਰਸ ਸਾਲੇਹਾ ਸੁਲਤਾਨ ਆਮੇਰ ਬਿਨ ਜੰਗ ਅਤੇ ਕਈ ਹੋਰਨਾਂ ਲੋਕਾਂ 'ਚ ਕਾਫ਼ੀ ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ।


sunita

Content Editor

Related News