ਕੋਰੋਨਾ ਪਾਜ਼ੇਟਿਵ ਕਰੀਨਾ ਕਪੂਰ ਨੇ ਕੁਝ ਇਸ ਅੰਦਾਜ਼ ’ਚ ਪੁੱਤਰ ਤੈਮੂਰ ਨੂੰ ਦਿੱਤੀ ਜਨਮਦਿਨ ਦੀ ਵਧਾਈ

Monday, Dec 20, 2021 - 03:58 PM (IST)

ਕੋਰੋਨਾ ਪਾਜ਼ੇਟਿਵ ਕਰੀਨਾ ਕਪੂਰ ਨੇ ਕੁਝ ਇਸ ਅੰਦਾਜ਼ ’ਚ ਪੁੱਤਰ ਤੈਮੂਰ ਨੂੰ ਦਿੱਤੀ ਜਨਮਦਿਨ ਦੀ ਵਧਾਈ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਦਾ ਵੱਡਾ ਪੁੱਤਰ ਤੈਮੂਰ ਅਲੀ ਖ਼ਾਨ ਸੋਮਵਾਰ ਨੂੰ ਆਪਣਾ 5ਵਾਂ ਜਨਮਦਿਨ ਮਨਾ ਰਿਹਾ ਹੈ ਪਰ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਕਰੀਨਾ ਕਪੂਰ ਇਨ੍ਹੀਂ ਦਿਨੀਂ ਇਕਾਂਤਵਾਸ ’ਚ ਹੈ ਤੇ ਆਪਣੇ ਪਰਿਵਾਰ ਨੂੰ ਯਾਦ ਕਰ ਰਹੀ ਹੈ।

ਕਰੀਨਾ ਕਪੂਰ ਨੇ ਤੈਮੂਰ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਇੰਸਟਾਗ੍ਰਾਮ ’ਤੇ ਇਕ ਦਿਲ ਨੂੰ ਛੂਹ ਜਾਣ ਵਾਲੀ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਤੈਮੂਰ ਦੇ ਪਹਿਲੇ ਜਨਮਦਿਨ ਦੀ ਦੱਸੀ ਜਾ ਰਹੀ ਹੈ। ਵੀਡੀਓ ’ਚ ਤੈਮੂਰ ਸੈਰ ਕਰਦਾ ਨਜ਼ਰ ਆ ਰਿਹਾ ਹੈ ਤੇ ਅਗਲੇ ਕੁਝ ਸਕਿੰਟਾਂ ’ਚ ਉਹ ਸੈਰ ਕਰਦਿਆਂ ਡਿੱਗ ਜਾਂਦਾ ਹੈ। ਇਸ ਵੀਡੀਓ ’ਚ ਤੈਮੂਰ ਆਪਣੀ ਪਹਿਲੀ ਵਾਕ ਕਰਦਾ ਕਾਫੀ ਕਿਊਟ ਨਜ਼ਰ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ ਰਾਏ ਬੱਚਨ ਪਹੁੰਚੀ ਈਡੀ ਦਫ਼ਤਰ, ਪਨਾਮਾ ਪੇਪਰਜ਼ ਲੀਕ ਮਾਮਲੇ 'ਚ ਹੋ ਰਹੀ ਪੁੱਛਗਿੱਛ

ਇਸ ਖ਼ੂਬਸੂਰਤ ਵੀਡੀਓ ਨੂੰ ਇੰਸਟਾਗ੍ਰਾਮ ’ਤੇ ਸਾਂਝਾ ਕਰਦਿਆਂ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ, ‘ਤੁਹਾਡਾ ਪਹਿਲਾ ਕਦਮ ਤੇ ਤੁਹਾਡਾ ਡਿੱਗਣਾ... ਮੈਂ ਇਸ ਨੂੰ ਬੜੇ ਮਾਣ ਨਾਲ ਰਿਕਾਰਡ ਕੀਤਾ ਹੈ। ਇਹ ਤੁਹਾਡਾ ਪਹਿਲਾ ਜਾਂ ਆਖਰੀ ਪਤਨ ਨਹੀਂ ਹੈ ਮੇਰੇ ਪੁੱਤਰ ਪਰ ਮੈਂ ਇਕ ਗੱਲ ਪੱਕਾ ਜਾਣਦੀ ਹਾਂ... ਤੁਸੀਂ ਹਮੇਸ਼ਾ ਆਪਣੇ ਆਪ ਨੂੰ ਚੁੱਕੋਗੇ, ਵੱਡੇ ਕਦਮ ਚੁੱਕੋਗੇ ਤੇ ਅੱਗੇ ਵਧੋਗੇ ਕਿਉਂਕਿ ਤੁਸੀਂ ਮੇਰੇ ਟਾਈਗਰ ਹੋ।’ ਕਰੀਨਾ ਨੇ ਅੱਗੇ ਲਿਖਿਆ, ‘ਹੈਪੀ ਬਰਥਡੇ ਮਾਈ ਹਾਰਟ ਬੀਟ... ਤੇਰੇ ਵਰਗਾ ਕੋਈ ਨਹੀਂ ਹੈ ਮੇਰੇ ਬੇਟੇ।’

ਦੱਸ ਦੇਈਏ ਕਿ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਸਾਲ 2012 ’ਚ ਵਿਆਹ ਦੇ ਬੰਧਨ ’ਚ ਬੱਝ ਗਏ ਸਨ। ਉਨ੍ਹਾਂ ਨੇ ਇਸੇ ਸਾਲ ਫਰਵਰੀ ’ਚ ਆਪਣੇ ਦੂਜੇ ਪੁੱਤਰ ਜੇਹ ਨੂੰ ਜਨਮ ਦਿੱਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News