ਹਾਸ ਫਿਲਮਾਂ ਅਕਸਰ ਨਾਇਕਾਂ ਨੂੰ ਧਿਆਨ ''ਚ ਰੱਖ ਕੇ ਬਣਾਈਆਂ ਜਾਂਦੀਆਂ ਹਨ : ਨੁਸਰਤ ਭਰੂਚਾ

05/03/2016 11:57:34 AM

ਮੁੰਬਈ— ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਨੇ ਭਾਵੇਂ ਕਈ ਹਾਸ ਫਿਲਮਾਂ ਵਿਚ ਕੰਮ ਕੀਤਾ ਹੋਵੇ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਆਮ ਤੌਰ ''ਤੇ ਨਾਇਕਾਂ ਨੂੰ ਧਿਆਨ ਵਿਚ ਰੱਖ ਕੇ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚ ਅਭਿਨੇਤਰੀਆਂ ਦੇ ਕਰਨ ਲਾਇਕ ਕੁਝ ਖਾਸ ਨਹੀਂ ਹੁੰਦਾ। ਫਿਲਮ ''ਪਿਆਰ ਕਾ ਪੰਚਨਾਮਾ'' ਦੀ ਅਦਾਕਾਰਾ ਨੁਸਰਤ ਨੇ ਕਿਹਾ ਕਿ ਲੜਕੀਆਂ ਲਈ ਹਾਸ ਫਿਲਮਾਂ ਵਿਚ ਅਦਾਕਾਰੀ ਕਰਨਾ ਥੋੜ੍ਹਾ ਵੱਖ ਹੈ। ਫਿਲਮ ਵਿਚ ਕੋਈ ਵੀ ਲੜਕੀਆਂ ਦੇ ਸਮਾਰਟ ਕੰਮ ਕਰਨ ਦੀ ਆਸ ਨਹੀਂ ਕਰਦਾ। ਆਮ ਤੌਰ ''ਤੇ ਲੋਕ ਉਨ੍ਹਾਂ ਦੇ ਕਿਰਦਾਰ ''ਤੇ ਹੱਸਦੇ ਹਨ ਜਦੋਂ ਕਿ ਨਾਇਕਾਂ ਨਾਲ ਹਾਸਾ ਮਜ਼ਾਕ ਕੀਤਾ ਜਾਂਦਾ ਹੈ।


Related News