ਭਾਰਤ ਤੋਂ ਕੱਪੜਾ ਬਰਾਮਦ ਵਧਾਉਣ ’ਤੇ ਵਿਸ਼ੇਸ਼ ਧਿਆਨ ਦੇ ਰਹੀ ਸਰਕਾਰ

Monday, May 13, 2024 - 03:10 PM (IST)

ਨਵੀਂ ਦਿੱਲੀ (ਭਾਸ਼ਾ) - ਸਰਕਾਰ ਕੱਪੜਾ ਬਰਾਮਦ ਨੂੰ ਬੜ੍ਹਾਵਾ ਦੇਣ ’ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਬੀਤੇ ਵਿੱਤੀ ਸਾਲ (2023-24) ’ਚ ਲਗਾਤਾਰ ਦੂਜੇ ਸਾਲ ਕੱਪੜਾ ਬਰਾਮਦ ’ਚ ਗਿਰਾਵਟ ਆਈ ਹੈ। ਇਸ ਤੋਂ ਬਾਅਦ ਸਰਕਾਰ ਨੇ ਬਰਾਮਦ ਵਧਾਉਣ ’ਤੇ ਵਿਸ਼ੇਸ਼ ਧਿਆਨ ਦੇਣ ਦਾ ਫ਼ੈਸਲਾ ਕੀਤਾ ਹੈ। ਕੱਪੜਾ ਸਕੱਤਰ ਰਚਨਾ ਸ਼ਾਹ ਵਲੋਂ ਇਸ ਗੱਲ ਦਾ ਪ੍ਰਗਟਾਵਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ - ਦਿੱਲੀ ਦੇ IGI ਏਅਰਪੋਰਟ ਕੋਲ ਬਣ ਰਿਹਾ ਦੇਸ਼ ਦਾ ਸਭ ਤੋਂ ਵੱਡਾ ਮਾਲ, ਕਰੋੜਾਂ ਦੇ ਹਿਸਾਬ ਨਾਲ ਆਉਣਗੇ ਸੈਲਾਨੀ

ਸਰਕਾਰ ਨੇ 2030 ਤੱਕ ਕੱਪੜਾ ਉਤਪਾਦਾਂ ਦੀ ਬਰਾਮਦ ਨੂੰ 100 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਮਹੱਤਪੂਰਨ ਟੀਚਾ ਰੱਖਿਆ ਹੈ। ਅਪ੍ਰੈਲ 2023 ਤੋਂ ਮਾਰਚ 2024 ਦਰਮਿਆਨ ਭਾਰਤ ਦੀ ਕੁੱਲ ਕੱਪੜਾ ਅਤੇ ਲਿਬਾਸ ਦੀ ਬਰਾਮਦ 3.24 ਫ਼ੀਸਦੀ ਦੀ ਗਿਰਾਵਟ ਨਾਲ 34.4 ਅਰਬ ਡਾਲਰ ਰਹੀ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ’ਚ ਇਹ ਅੰਕੜਾ 35.5 ਅਰਬ ਡਾਲਰ ਦਾ ਸੀ। ਵਿੱਤੀ ਸਾਲ 2021-22 ’ਚ ਕੱਪੜਾ ਅਤੇ ਲਿਬਾਸ ਦੀ ਬਰਾਮਦ 41 ਅਰਬ ਡਾਲਰ ਤੋਂ ਜ਼ਿਆਦਾ ਰਹੀ ਸੀ। 

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਕੱਪੜਾ ਸਕੱਤਰ ਸ਼ਾਹ ਨੇ ਕਿਹਾ, ‘‘2023-24 ’ਚ ਭਾਰਤ ਦੀ ਕੱਪੜਾ ਬਰਾਮਦ ’ਚ ਗਿਰਾਵਟ ਦੀ ਇਕ ਵੱਡੀ ਵਜ੍ਹਾ ਲਾਲ ਸਾਗਰ ਸੰਕਟ ਸੀ।’’ ਹਾਲਾਂਕਿ, ਭੂ-ਸਿਆਸੀ ਚੁਣੌਤੀਆਂ ਹੁਣ ਵੀ ਬਣੀਆਂ ਹੋਈਆਂ ਹਨ। ਕੱਪੜਾ ਸਕੱਤਰ ਨੇ ਕਿਹਾ ਕਿ ਕੁਝ ਬਰਾਮਦਕਾਰਾਂ ਨੇ ਪਹਿਲੀ ਤਿਮਾਹੀ ’ਚ ਆਪਣੀ ਆਰਡਰ ਬੁੱਕ ’ਚ ਸੁਧਾਰ ਦੀ ਸੂਚਨਾ ਦਿੱਤੀ ਹੈ ਅਤੇ ਆਉਣ ਵਾਲੇ ਮਹੀਨਿਆਂ ’ਚ ਬਰਾਮਦ ’ਚ ਸੁਧਾਰ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News