200 ਕਰੋੜ ਦਾ ਮਨੀ ਲਾਂਡਰਿੰਗ ਮਾਮਲਾ: ਦਿੱਲੀ ਪੁਲਸ ਨੇ ਨੋਰਾ ਫਤੇਹੀ ਨੂੰ ਦਿੱਤੀ ਕਲੀਨ ਚਿੱਟ!

Saturday, Sep 17, 2022 - 11:01 AM (IST)

200 ਕਰੋੜ ਦਾ ਮਨੀ ਲਾਂਡਰਿੰਗ ਮਾਮਲਾ: ਦਿੱਲੀ ਪੁਲਸ ਨੇ ਨੋਰਾ ਫਤੇਹੀ ਨੂੰ ਦਿੱਤੀ ਕਲੀਨ ਚਿੱਟ!

ਮੁੰਬਈ- ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਨੋਰਾ ਫਤੇਹੀ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਘੁਟਾਲੇ ਦੇ ਮਾਮਲੇ ’ਚ ਫਸ ਗਈਆਂ ਹਨ। ਪਿਛਲੇ ਦੋ ਦਿਨਾਂ ਅੰਦਰ ਇਨ੍ਹਾਂ ਅਦਾਕਾਰਾਂ ਦੀ ਦਿੱਲੀ ਪੁਲਸ ਦੇ ਸਾਹਮਣੇ ਪੇਸ਼ੀ ਕੀਤੀ ਗਈ। ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਨੋਰਾ ਫਤੇਹੀ ਨੂੰ EOW ਤੋਂ ਕਲੀਨ ਚਿੱਟ ਮਿਲ ਗਈ ਹੈ।

ਇਹ ਵੀ ਪੜ੍ਹੋ : ਦਾਦੀ ਸ਼ਰਮੀਲਾ ਟੈਗੋਰ ਦੀ ਬਾਇਓਪਿਕ ’ਚ ਕੰਮ ਕਰਨ ਨੂੰ ਲੈ ਕੇ ਬੋਲੀ ਸਾਰਾ, ਕਿਹਾ- ਮੈਂ ਇੰਨੀਂ ਖੂਬਸੂਰਤ ਨਹੀਂ ਹਾਂ

ਵੀਰਵਾਰ 15 ਸਤੰਬਰ ਨੂੰ ਦਿੱਲੀ ਪੁਲਸ ਦੇ EOW ਨੇ 6 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਇਸ ਜਾਂਚ ਤੋਂ ਬਾਅਦ ਨੋਰਾ ਦੀ ਟੀਮ ਨੇ ਬਿਆਨ ਜਾਰੀ ਕਰਕੇ ਕਿਹਾ ਕਿ EOW ਨੇ ਇਸ ਮਾਮਲੇ ’ਚ ਅਦਾਕਾਰਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

PunjabKesari

ਅਦਾਕਾਰਾ ਦੀ ਟੀਮ ਨੇ ਦੱਸਿਆ ਕਿ ‘ਨੋਰਾ ਬੇਬੁਨਿਆਦ ਹੈ ਅਤੇ ਉਹ ਇਸ ਮਾਮਲੇ ਦੀ ਜਾਂਚ ’ਚ ਮਦਦ ਕਰ ਰਹੀ ਹੈ। ਨੋਰਾ ਨੂੰ ਠੱਗ ਸੁਕੇਸ਼ ਜਾਂ ਕ੍ਰਾਈਮ ਸਿੰਡੀਕੇਟ ਬਾਰੇ ਨਹੀਂ ਪਤਾ ਸੀ। ਜਿਵੇਂ ਹੀ ਉਸ ਨੂੰ ਅਹਿਸਾਸ ਹੋਇਆ ਕਿ ਕੁਝ ਗਲਤ ਹੈ ਤਾਂ ਉਸ ਨੇ ਤੁਰੰਤ ਸਾਨੂੰ ਇਸ ਬਾਰੇ  ਸੂਚਨਾ ਦਿੱਤੀ। ਅਸੀਂ ਨੋਰਾ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਜਾਂਚ ਨੂੰ ਅੱਗੇ ਵਧਾਵਾਂਗੇ। ਅਸੀਂ ਸਾਰੇ ਬਿਆਨਾਂ, ਹਾਲਾਤਾਂ ਅਤੇ ਸਬੂਤਾਂ ’ਤੇ ਵਿਚਾਰ ਕਰਨ ਤੋਂ ਬਾਅਦ ਕਿਸੇ ਅੰਤਿਮ ਨਤੀਜੇ ’ਤੇ ਪਹੁੰਚਾਂਗੇ।’

PunjabKesari

ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਸੁਕੇਸ਼ ਚੰਦਰਸ਼ੇਖਰ ਦੀ ਪਤਨੀ ਦਾ ਚੇਨਈ ’ਚ ਇਕ ਸਟੂਡੀਓ ਹੈ। ਇਕ ਵਾਰ ਨੋਰਾ ਨੂੰ ਇੱਥੇ ਇਕ ਈਵੈਂਟ ’ਚ ਬੁਲਾਇਆ ਗਿਆ ਸੀ ਪਰ ਉਸ ਨੂੰ ਪੈਸਿਆਂ ਦੀ ਬਜਾਏ ਕਾਰ ਤੋਹਫ਼ੇ ’ਚ ਦਿੱਤੀ ਗਈ ਸੀ। ਸੁਕੇਸ਼ ਵੱਲੋਂ ਵਾਰ-ਵਾਰ ਕਾਲ ਕਰਨ ’ਤੇ ਨੋਰਾ ਨੂੰ ਸ਼ੱਕ ਹੋਇਆ ਅਤੇ ਬਾਅਦ ’ਚ ਉਸ ਨੇ ਸੁਕੇਸ਼ ਨੂੰ ਬਲਾਕ ਕਰ ਦਿੱਤਾ। ਨੋਰਾ ਨੇ ਇਸ ਪੂਰੇ ਮਾਮਲੇ ਨੂੰ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਡੀਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ : EOW ਨੇ 6 ਘੰਟੇ ਤੱਕ ਕੀਤੀ ਨੋਰਾ ਤੋਂ ਪੁੱਛਗਿੱਛ, ਸਪੱਸ਼ਟੀਕਰਨ ’ਚ ਕਿਹਾ-‘ਮੈਂ ਸਾਜ਼ਿਸ਼ ਦਾ ਸ਼ਿਕਾਰ ਹੋਈ ਹਾਂ...’

ਦਿੱਲੀ ਪੁਲਸ ਨੇ ਕਿਹਾ ਕਿ ‘ਇਕ ਜਨਤਕ ਸ਼ਖਸੀਅਤ ਹੋਣ ਦੇ ਬਾਵਜੂਦ ਨੋਰਾ ਫਤੇਹੀ ਨੂੰ EOW ਦੇ ਹੈੱਡਕੁਆਰਟਰ ’ਚ ਛੇ ਘੰਟੇ ਪੁੱਛਗਿੱਛ ਕੀਤੀ ਗਈ। ਜਿਸ ’ਚ ਅਦਾਕਾਰਾ ਨੇ ਗੱਲਬਾਤ ਦੇ ਸਕ੍ਰੀਨਸ਼ੌਟਸ ਸਮੇਤ ਸਾਰੇ ਸਬੂਤ ਸਾਂਝੇ ਕੀਤੇ ਗਏ। ਹੁਣ ਇਸ ਮਾਮਲੇ ਨੂੰ ਸਬੂਤਾਂ ਦੇ ਅਧਾਰ ਦੇ ਅੱਗੇ ਵਧਾਇਆ ਜਾਵੇਗਾ।’


author

Shivani Bassan

Content Editor

Related News