ਸਾਹਿਲ ਖ਼ਾਨ ’ਤੇ ਬਾਡੀ ਬਿਲਡਰ ਮਨੋਜ ਪਾਟਿਲ ਨੂੰ ਆਤਮ ਹੱਤਿਆ ਲਈ ਉਕਸਾਉਣ ਦਾ ਦੋਸ਼, ਕੇਸ ਦਰਜ

Friday, Sep 17, 2021 - 02:51 PM (IST)

ਸਾਹਿਲ ਖ਼ਾਨ ’ਤੇ ਬਾਡੀ ਬਿਲਡਰ ਮਨੋਜ ਪਾਟਿਲ ਨੂੰ ਆਤਮ ਹੱਤਿਆ ਲਈ ਉਕਸਾਉਣ ਦਾ ਦੋਸ਼, ਕੇਸ ਦਰਜ

ਮੁੰਬਈ (ਬਿਊਰੋ)– ਸਾਬਕਾ ਮਿਸਟਰੀ ਇੰਡੀਆ ਤੇ ਬਾਡੀ ਬਿਲਡਰ ਮਨੋਜ ਪਾਟਿਲ ਨੂੰ ਕਥਿਤ ਤੌਰ ’ਤੇ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ ’ਚ ਅਦਾਕਾਰ ਸਾਹਿਲ ਖ਼ਾਨ ਤੇ ਤਿੰਨ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁੰਬਈ ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਦੱਸ ਦੇਈਏ ਕਿ 8 ਸਤੰਬਰ ਨੂੰ ਮਨੋਜ ਪਾਟਿਲ ਨੇ ਸਾਹਿਲ ਖ਼ਾਨ ਖ਼ਿਲਾਫ਼ ਓਸ਼ੀਵਾਰਾ ਪੁਲਸ ਸਟੇਸ਼ਨ ’ਚ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਸਾਹਿਲ ਖ਼ਾਨ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਇਸ ਤੋਂ ਬਾਅਦ ਬੁੱਧਵਾਰ ਦੇਰ ਰਾਤ ਮਨੋਜ ਪਾਟਿਲ ਨੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਫਿਲਹਾਲ ਉਹ ਕੂਪਰ ਹਸਪਤਾਲ ’ਚ ਦਾਖ਼ਲ ਹੈ, ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਲੋਕਾਂ ਦੇ ਨਿਸ਼ਾਨੇ ’ਤੇ ਆਏ ਜੱਸੀ ਗਿੱਲ ਨੇ ਫ਼ਿਲਮ ‘ਸੋਨਮ ਗੁਪਤਾ ਬੇਵਫਾ ਹੈ’ ਨੂੰ ਲੈ ਕੇ ਰੱਖਿਆ ਆਪਣਾ ਪੱਖ

ਮਨੋਜ ਪਾਟਿਲ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਸੀ। ਇਸ ’ਚ ਉਸ ਨੇ ਅਦਾਕਾਰ ਸਾਹਿਲ ਖ਼ਾਨ ਦਾ ਜ਼ਿਕਰ ਕੀਤਾ ਹੈ। ਇਸ ਮਾਮਲੇ ’ਚ ਸਾਹਿਲ ’ਤੇ ਹੁਣ ਕੇਸ ਦਰਜ ਹੋਇਆ ਹੈ। ਉਥੇ ਮਨੋਜ ਪਾਟਿਲ ਦੀ ਮੈਨੇਜਰ ਪਰੀ ਨਾਜ਼ ਨੇ ਇਸ ਮਾਮਲੇ ’ਚ ਕਿਹਾ ਸੀ ਕਿ ਸਾਹਿਲ ਖ਼ਾਨ, ਮਨੋਜ ਨੂੰ ਇਕ ਸਾਲ ਤੋਂ ਵੱਧ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ। ਉਸ ਦਾ ਫੋਨ ਨੰਬਰ ਵਾਇਰਲ ਕਰ ਦਿੱਤਾ ਗਿਆ ਸੀ।

ਸਾਹਿਲ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਕੀਤੀ ਸੀ। ਸਾਹਿਲ ਨੇ ਕਿਹਾ, ‘ਜਦੋਂ ਮੈਨੂੰ ਮਨੋਜ ਪਾਟਿਲ ਦੇ ਸੁਸਾਈਡ ਦੀ ਖ਼ਬਰ ਮਿਲੀ ਤਾਂ ਮੇਰਾ ਪਹਿਲਾ ਰਿਐਕਸ਼ਨ ਇਹੀ ਹੈ ਕਿ ਇਹ ਗਲਤ ਹੈ। ਮੇਰੇ ਨਜ਼ਰੀਏ ਨਾਲ ਇਹ ਪੂਰੀ ਤਰ੍ਹਾਂ ਨਾਲ ਬਣਾਈ ਗਈ ਗੱਲ ਹੈ। ਪਹਿਲੀ ਗੱਲ ਤਾਂ ਇਸ ਪੂਰੇ ਮਾਮਲੇ ’ਚ ਮੇਰੇ ਨਾਲ ਸਿੱਧਾ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਇਕ ਲੜਕੇ ਦਾ ਸਾਥ ਦਿੱਤਾ ਹੈ, ਜਿਸ ਨਾਲ ਮਨੋਜ ਨੇ ਧੋਖਾ ਕੀਤਾ ਹੈ। ਬਸ ਉਸੇ ਦਾ ਖਾਮਿਆਜ਼ਾ ਭੁਗਤ ਰਿਹਾ ਹਾਂ।’

ਦੱਸ ਦੇਈਏ ਕਿ ਮਨੋਜ ਇਕ ਮਸ਼ਹੂਰ ਮਾਡਲ, ਬਾਡੀ ਬਿਲਡਰ, ਐਥਲੀਟ ਤੇ ਟ੍ਰੇਨਰ ਹੈ। ਮਨੋਜ ਪਾਟਿਲ ਨੇ ‘ਮਿਸਟਰ ਇੰਡੀਆਜ਼ ਮੈੱਨਜ਼ ਫਿਜ਼ਿਕ ਓਵਰਆਲ ਚੈਂਪੀਅਨਸ਼ਿਪ’ ਦਾ ਖ਼ਿਤਾਬ ਜਿੱਤਿਆ ਸੀ। ਉਸ ਨੇ 2019 ’ਚ ‘ਇੰਟਰਨੈਸ਼ਨਲ ਫੈਡਰੇਸ਼ਨ ਆਫ ਬਾਡੀ ਬਿਲਡਿੰਗ’ ਦਾ ਖ਼ਿਤਾਬ ਜਿੱਤਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News