‘ਕਾਲ ਮੀ ਬੇ’ ਦਾ ਟ੍ਰੇਲਰ ਜਾਰੀ, ਦੋਸਤਾਂ ਨੇ ਦਿੱਤੀ ਵਧਾਈ
Tuesday, Aug 20, 2024 - 05:08 PM (IST)
ਮੁੰਬਈ- ਅਨੰਨਿਆ ਪਾਂਡੇ ਦੀ ਨਵੀਂ ਸੀਰੀਜ਼ 'ਕਾਲ ਮੀ ਬੇ' ਦਾ ਟ੍ਰੇਲਰ ਜਾਰੀ ਹੋ ਚੁੱਕਾ ਹੈ। ਟ੍ਰੇਲਰ ’ਚ ਦਿਖਾਇਆ ਗਿਆ ਹੈ ਕਿ ਬੇਲਾ ਇਕ ਸੁਪਰ ਲਗਜ਼ਰੀ ਜੀਵਨ ਜੀ ਰਹੀ ਹੈ। ਸ਼ਾਨਸ਼ੌਕਤ ਅਤੇ ਨੌਕਰ-ਚਾਕਰਾਂ ਨਾਲ ਭਰੀ ਹੋਈ ਬੇਲਾ ਦੀ ਜ਼ਿੰਦਗੀ ’ਚ ਅਜਿਹਾ ਮੋੜ ਆਉਂਦਾ ਹੈ ਕਿ ਉਹ ਆਮ ਜੀਵਨ ਜੀਣ ਲਈ ਮਜਬੂਰ ਹੋ ਜਾਂਦੀ ਹੈ। ਇਸ ਤੋਂ ਬਾਅਦ ਉਸ ਦੀ ਹਰ ਰੋਜ਼ ਦੀ ਜ਼ਿੰਦਗੀ ’ਚ ਆਉਣ ਵਾਲੀਆਂ ਗਲਤੀਆਂ ਅਤੇ ਸਮੱਸਿਆਵਾਂ ਨੂੰ ਦਿਖਾਇਆ ਗਿਆ ਹੈ। ਅਨੰਨਿਆ ਪਾਂਡੇ ਦਾ ਸਕ੍ਰੀਨ ਪ੍ਰੇਜ਼ੈਂਸ ਮਜ਼ੇਦਾਰ ਹੈ।
ਇਸ ਸੀਰੀਜ਼ ’ਚ ਅਨੰਨਿਆ ਦੇ ਇਲਾਵਾ ਵੀਰ ਦਾਸ, ਗੁਰਫਤਿਹ ਪੀਰਜਾਦਾ, ਵਰੁਣ ਸੂਦ, ਵਿਹਾਨ ਸਮਤ, ਮੁਸਕਾਨ ਜਾਫਰੀ, ਨਿਹਾਰਿਕਾ ਲਾਇਰਾ ਦੱਤ, ਲੀਸਾ ਮਿਸ਼੍ਰਾ ਅਤੇ ਮਿਨੀ ਮਾਥੁਰ ਦੀਆਂ ਵੀ ਝਲਕਾਂ ਮਿਲਦੀਆਂ ਹਨ। ਜਿਥੇ ਦਰਸ਼ਕਾਂ ਨੂੰ ਇਹ ਸੀਰੀਜ਼ ਪਸੰਦ ਆ ਰਹੀ ਹੈ, ਉਥੇ ਅਨੰਨਿਆ ਦੇ ਦੋਸਤਾਂ ਜਿਵੇਂ ਕਿ ਸੁਹਾਨਾ ਖਾਨ, ਸ਼ਨਾਇਆ ਕਪੂਰ, ਨਵਿਆ ਨਵੇਲੀ ਨੰਦਾ ਅਤੇ ਜਾਨ੍ਹੀ ਕਪੂਰ ਸਮੇਤ ਕਈ ਹੋਰ ਲੋਕਾਂ ਨੇ ਆਪਣਾ ਉਤਸ਼ਾਹ ਪ੍ਰਗਟਾਇਆ ਹੈ।