ਈਦ ’ਤੇ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕਾਂ ਨੂੰ ਤੋਹਫ਼ਾ, ਵੈੱਬ ਸੀਰੀਜ਼ ਦੇ ਟਰੇਲਰ ਨੇ ਮਚਾਇਆ ਧਮਾਲ

Friday, May 14, 2021 - 01:05 PM (IST)

ਈਦ ’ਤੇ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕਾਂ ਨੂੰ ਤੋਹਫ਼ਾ, ਵੈੱਬ ਸੀਰੀਜ਼ ਦੇ ਟਰੇਲਰ ਨੇ ਮਚਾਇਆ ਧਮਾਲ

ਮੁੰਬਈ (ਬਿਊਰੋ)– ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਦੀ ਚਿਰਾਂ ਤੋਂ ਉਡੀਕੀ ਜਾਣ ਵਾਲੀ ਰੋਮਾਂਟਿਕ ਵੈੱਬ ਸੀਰੀਜ਼ ‘ਬ੍ਰੋਕਨ ਬਟ ਬਿਊਟੀਫੁਲ 3’ ਨੂੰ ਲੈ ਕੇ ਕਾਫੀ ਚਰਚਾਵਾਂ ਹਨ। ਤੀਜੇ ਸੀਜ਼ਨ ’ਚ ਸਿਧਾਰਥ ਸ਼ੁਕਲਾ ਤੇ ਸੋਨੀਆ ਰਾਠੀ ਮੁੱਖ ਭੂਮਿਕਾ ’ਚ ਹਨ। ਰਿਲੀਜ਼ ਡੇਟ ਤੋਂ ਬਾਅਦ ਹੁਣ ਸੀਰੀਜ਼ ਦਾ ਧਮਾਕੇਦਾਰ ਟਰੇਲਰ ਏਕਤਾ ਕਪੂਰ ਨੇ ਈਦ ਮੌਕੇ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਹੁਣ ਤੀਜੇ ਸੀਜ਼ਨ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੱਧ ਗਿਆ ਹੈ।

‘ਬ੍ਰੋਕਨ ਬਟ ਬਿਊਟੀਫੁਲ’ ਦੇ ਪਿਛਲੇ ਦੋਵੇਂ ਪਾਰਟ ਹਿੱਟ ਸਾਬਿਤ ਹੋਏ ਹਨ। ਹੁਣ ਤੀਜੇ ਸੀਜ਼ਨ ’ਚ ਪਹਿਲੀ ਵਾਰ ਸਿਧਾਰਥ ਸ਼ੁਕਲਾ ਤੇ ਸੋਨੀਆ ਰਾਠੀ ਦੀ ਜੋੜੀ ਧਮਾਕਾ ਕਰਨ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਕਿਸ ਤੋਂ ਨੇ ਖਫ਼ਾ, ਕਿਸ ਲਈ ਸਾਂਝੀ ਕੀਤੀ ਇਹ ਪੋਸਟ?

ਟਰੇਲਰ ਰਿਲੀਜ਼ ਕਰਦਿਆਂ ਏਕਤਾ ਕਪੂਰ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਈਦ ਤੇ ਅਕਸ਼ੇ ਤ੍ਰਿਤੀਆ ਦੇ ਮੌਕੇ ’ਤੇ ਦੁਨੀਆ ਲਈ ਦੁਆਵਾਂ। ਛੇਤੀ ਸਭ ਠੀਕ ਹੋਵੇ। ਸਾਡੀ ਦੁਨੀਆ ਤੇ ਸਾਡੇ ਦਿਲ ਜਨੂੰਨ ਕਦੇ ਖ਼ਤਮ ਨਹੀਂ ਹੁੰਦਾ, ਉਹ ਬਦਲ ਜਾਂਦਾ ਹੈ। ਰੂਮੀ ਤੇ ਅਗਸਤੇ ਦੀ ਕਹਾਣੀ ਕੁਝ ਅਜਿਹੀ ਹੀ ਹੈ। ਕਦੇ-ਕਦੇ ਤੁਸੀਂ ਜੋ ਚਾਹੁੰਦੇ ਹੋ, ਉਹ ਨਹੀਂ ਹੁੰਦਾ।’

 
 
 
 
 
 
 
 
 
 
 
 
 
 
 
 

A post shared by Erk❤️rek (@ektarkapoor)

ਅਸੀਂ ਚਾਹੁੰਦੇ ਹਾਂ ਕਿ ਸਾਡੇ ਸ਼ੋਅ ਦਾ ਐਲਾਨ ਬਿਹਤਰ ਸਮੇਂ ’ਤੇ ਹੋ ਸਕੇ। ਫਿਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਇਸ ਮੁਸ਼ਕਿਲ ਸਮੇਂ ਦੌਰਾਨ ‘ਬ੍ਰੋਕਨ ਬਟ ਬਿਊਟੀਫੁਲ 3’ ਤੁਹਾਡੇ ਬ੍ਰੇਕ ਦੇ ਰੂਪ ’ਚ ਕੰਮ ਕਰ ਸਕਦਾ ਹੈ।

‘ਬ੍ਰੋਕਨ ਬਟ ਬਿਊਟੀਫੁਲ’ ਦੇ ਪਹਿਲੇ ਦੋ ਸੀਜ਼ਨਜ਼ ’ਚ ਵੀਰ ਤੇ ਸਮੀਰਾ (ਵਿਕਰਾਂਤ ਤੇ ਹਰਲੀਨ) ਦੀ ਇਕ ਜ਼ਬਰਦਸਤ ਪ੍ਰੇਮ ਕਹਾਣੀ ਦਿਖਾਈ ਦਿੱਤੀ ਸੀ ਤੇ ਹੁਣ ਸੀਜ਼ਨ 3 ’ਚ ਨਵੀਂ ਜੋੜੀ ਸਿਧਾਰਥ ਤੇ ਸੋਨੀਆ ਦੇ ਨਾਲ ਨਵਾਂ ਮੋੜ ਲਵੇਗੀ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News