ਫ਼ਿਲਮ ਨਿਰਮਾਤਾ ਨਿਤਿਨ ਮਿਸ਼ਰਾ ਦੀ ਮਾਂ ਵਲੋਂ ਲਿਖੀ ਕਿਤਾਬ ‘ਰਿਸ਼ਤੋਂ ਕਾ ਸਫ਼ਰ’ ਕੀਤੀ ਰਿਲੀਜ਼

12/23/2021 4:51:32 PM

ਮੁੰਬਈ (ਬਿਊਰੋ)– ਲਖਨਊ ’ਚ ‘ਉੱਤਰ ਪ੍ਰਦੇਸ਼ ਆਰਟਿਸਟ ਅਕੈਡਮੀ’ ਦੇ ਮੁੱਖ ਸਰਪ੍ਰਸਤ ਤੇ ਮਸ਼ਹੂਰ ਕਾਰੋਬਾਰੀ ਤੇ ਫ਼ਿਲਮਸਾਜ਼ ਨਿਤਿਨ ਮਿਸ਼ਰਾ ਦੀ ਮਾਂ ਲੇਖਿਕਾ ਕਮਲਾ ਮਿਸ਼ਰਾ ਵਲੋਂ ਲਿਖੀ ਕਿਤਾਬ ‘ਰਿਸ਼ਤੋਂ ਕਾ ਸਫ਼ਰ’ ਲਾਂਚ ਕੀਤੀ ਗਈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਫ਼ਿਲਮ ਬੰਧੂ’ ਉੱਤਰ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ‘ਯੂ. ਪੀ. ਏ. ਏ. ਐਵਾਰਡਸ’ ਦਾ ਆਯੋਜਨ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹਿਨਾ ਖ਼ਾਨ, ਤਸਵੀਰਾਂ ਵੇਖ ਤੁਹਾਨੂੰ ਵੀ ਹੋ ਜਾਵੇਗਾ ਪਿਆਰ

ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਉੱਤਰ ਪ੍ਰਦੇਸ਼ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਿਜੇਸ਼ ਪਾਠਕ ਤੇ ਫ਼ਿਲਮ ਵਿਕਾਸ ਕੌਂਸਲ ਦੇ ਚੇਅਰਮੈਨ ਰਾਜੂ ਸ੍ਰੀਵਾਸਤਵ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਇਸ ਮੌਕੇ ਏ. ਏ. ਜੀ. ਯੂਪੀ ਸਰਕਾਰ ਵਿਨੋਦ ਸ਼ਾਹੀ, ਸਾਬਕਾ ਟਰੱਸਟੀ ਸ਼ਿਰਡੀ ਸਾਈਂ ਸੰਸਥਾਨ ਕੇ. ਸੀ. ਪਾਂਡੇ, ਡਿਪਟੀ ਡਾਇਰੈਕਟਰ ਫ਼ਿਲਮ ਬੰਧੂ ਦਿਨੇਸ਼ ਸਹਿਗਲ, ਸੀ. ਈ. ਓ. ਉੱਲੂ OTT ਵਿਭੂ ਅਗਰਵਾਲ, ਫ਼ਿਲਮ ਲੇਖਕ-ਨਿਰਦੇਸ਼ਕ ਸੰਜੀਵ ਜੈਸਵਾਲ, ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਵੀ ਦੁਬੇ, ਆਸਿਫ ਸ਼ੇਖ (ਵਿਭੂਤੀ ਨਰਾਇਣ), ਗੌਰਵ ਚੋਪੜਾ, ਆਦੇਸ਼ ਚੌਧਰੀ, ਨੀਲ ਮੋਟਵਾਨੀ, ਸੰਜੇ ਗਗਨਾਨੀ, ਤਨਿਸ਼ਕ ਤਿਵਾਰੀ, ਅਪਰਨਾ ਦੀਕਸ਼ਿਤ, ਰੂਹੀ ਚਤੁਰਵੇਦੀ, ਐਸ਼ਵਰਿਆ ਰਾਜ ਭਕੁਨੀ, ਲੀਨਾ ਜੁਮਾਨੀ ਤੇ ਸੰਗੀਤ ਨਿਰਦੇਸ਼ਕ ਰਵੀ ਤ੍ਰਿਪਾਠੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

PunjabKesari

‘ਫ਼ਿਲਮ ਬੰਧੂ’ (ਯੂ. ਪੀ. ਸਰਕਾਰ) ਦੇ ਸਹਿਯੋਗ ਨਾਲ ‘ਯੂ. ਪੀ. ਏ. ਏ. ਐਵਾਰਡਸ’ ਦਾ ਆਯੋਜਨ ਸਾਰਿਆਂ ਦੀ ਮੌਜੂਦਗੀ ’ਚ ਕੀਤਾ ਗਿਆ। ਇਨਾਮ ਵੰਡ ਸਮਾਗਮ ’ਚ ਲੀਨਾ ਜੁਮਾਨੀ, ਮਿਸ਼ਾਲ ਰਹੇਜਾ, ਮਨੀਸ਼ ਗੋਪਲਾਨੀ, ਸੰਤੋਸ਼ ਸ਼ੁਕਲਾ, ਈਸ਼ਾਨ ਨਕਵੀ, ਕੁਨਾਲ ਗਰੁੜ, ਪ੍ਰੋਫੈਸਰ ਮ੍ਰਿਦੁਲ ਮਿਸ਼ਰਾ, ਪ੍ਰੋਫੈਸਰ ਵਿਨੋਦ ਸ਼੍ਰੀਵਾਸਤਵ ਤੇ ਡਾ. ਸਰਿਤਾ ਦਿਵੇਦੀ ਨੂੰ ਵੀ ਸਨਮਾਨਿਤ ਕੀਤਾ ਗਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News