ਰੇਲ ਦਾ ਸਫ਼ਰ ਕਰਨ ਵਾਲਿਆਂ ਲਈ ਚੰਗੀ ਖ਼ਬਰ, 3 ਵਿਸ਼ੇਸ਼ ਰੇਲਗੱਡੀਆਂ ਚਲਾਉਣ ਜਾ ਰਿਹਾ ਵਿਭਾਗ

06/14/2024 12:28:30 PM

ਫਿਰੋਜ਼ਪੁਰ (ਮਲਹੋਤਰਾ) : ਰੇਲਗੱਡੀ 'ਚ ਸਫ਼ਰ ਕਰਨ ਵਾਲੇ ਲੋਕਾਂ ਲਈ ਚੰਗੀ ਖ਼ਬਰ ਹੈ। ਦਰਅਸਲ ਰੇਲ ਵਿਭਾਗ 3 ਵਿਸ਼ੇਸ਼ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ। ਇਨ੍ਹਾਂ 'ਚੋਂ ਦੋ ਫਿਰੋਜ਼ਪੁਰ ਮੰਡਲ ਨਾਲ ਸਬੰਧਿਤ ਹਨ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਕੈਪਟਨ ਤੁਸ਼ਾਰ ਮਹਾਜਨ ਸਟੇਸ਼ਨ ਤੋਂ ਗੌਰਖਪੁਰ ਜੰਕਸ਼ਨ ਲਈ 2 ਰੇਲਗੱਡੀਆਂ ਅਤੇ ਆਨੰਦ ਵਿਹਾਰ ਟਰਮੀਨਲਜ਼ ਤੋਂ ਸਿਆਲਦਾਹ ਸਟੇਸ਼ਨ ਲਈ ਇਕ ਰੇਲਗੱਡੀ ਚੱਲਣ ਜਾ ਰਹੀ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੀ ਕਾਰਗੁਜ਼ਾਰੀ ਸਬੰਧੀ ਮੰਥਨ, 6 ਘੰਟੇ ਤੋਂ ਵੱਧ ਚੱਲੀ ਕੋਰ ਕਮੇਟੀ ਦੀ ਮੀਟਿੰਗ

ਗੱਡੀ ਨੰਬਰ 04662 ਕੈਪਟਨ ਤੁਸ਼ਾਰ ਮਹਾਜਨ ਸਟੇਸ਼ਨ ਤੋਂ 18 ਜੂਨ ਨੂੰ ਤੜਕੇ 3.15 ਵਜੇ ਰਵਾਨਾ ਹੋਵੇਗੀ, ਜੋ ਅਗਲੇ ਦਿਨ ਤੜਕੇ 4.30 ਵਜੇ ਗੌਰਖਪੁਰ ਪਹੁੰਚੇਗੀ। ਗੱਡੀ ਨੰਬਰ 04664 ਕੈਪਟਨ ਤੁਸ਼ਾਰ ਮਹਾਜਨ ਸਟੇਸ਼ਨ ਤੋਂ 19 ਜੂਨ ਨੂੰ ਤੜਕੇ 3.15 ਵਜੇ ਰਵਾਨਾ ਹੋ ਕੇ ਅਗਲੇ ਦਿਨ ਤੜਕੇ 5.20 ਵਜੇ ਗੌਰਖਪੁਰ ਪਹੁੰਚੇਗੀ।

ਇਹ ਵੀ ਪੜ੍ਹੋ : ਫਿਰੋਜ਼ਪੁਰ ਨੇੜੇ ਨਹਿਰ 'ਚ ਪਿਆ ਵੱਡਾ ਪਾੜ, ਪੂਰੇ ਪਿੰਡ 'ਚ ਮਚ ਗਈ ਤਬਾਹੀ, ਦੇਖੋ ਮੌਕੇ ਦੀਆਂ ਤਸਵੀਰਾਂ

ਇਨ੍ਹਾਂ ਦੋਹਾਂ ਰੇਲਗੱਡੀਆਂ ਦਾ ਸਟਾਪੇਜ ਜੰਮੂਤਵੀ, ਪਠਾਨਕੋਟ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਰੁੜਕੀ, ਮੁਰਾਦਾਬਾਦ, ਬਰੇਲੀ, ਸੀਤਾਪੁਰ ਜੰਕਸ਼ਨ, ਗੋਂਡਾ ਸਟੇਸ਼ਨਾਂ ’ਤੇ ਹੋਵੇਗਾ। ਗੱਡੀ ਨੰਬਰ 04436 ਆਨੰਦ ਵਿਹਾਰ ਟਰਮੀਨਲਜ਼ ਤੋਂ 14 ਜੂਨ ਨੂੰ ਬਾਅਦ ਦੁਪਹਿਰ 2.15 ਵਜੇ ਰਵਾਨਾ ਹੋ ਕੇ ਅਗਲੇ ਦਿਨ ਸ਼ਾਮ 5.30 ਵਜੇ ਸਿਆਲਦਾਹ ਪਹੁੰਚੇਗੀ। ਇਸ ਗੱਡੀ ਦਾ ਸਟਾਪੇਜ ਗਾਜ਼ੀਆਬਾਦ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਸੁਲਤਾਨਪੁਰ, ਵਾਰਾਣਸੀ, ਪੰਡਤ ਦੀਨ ਦਿਆਲ ਉਪਾਧਿਆਏ, ਗਯਾ, ਧਨਬਾਦ, ਆਸਨਸੋਲ ਸਟੇਸ਼ਨਾਂ ’ਤੇ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News