ਐਮੀ ਤੇ ਸੋਨਮ ਦੀ ਪੰਜਾਬੀ-ਹਰਿਆਣਵੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਕੱਲ ਨੂੰ ਹੋਵੇਗੀ ਰਿਲੀਜ਼

Thursday, Jun 13, 2024 - 02:45 PM (IST)

ਐਮੀ ਤੇ ਸੋਨਮ ਦੀ ਪੰਜਾਬੀ-ਹਰਿਆਣਵੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਕੱਲ ਨੂੰ ਹੋਵੇਗੀ ਰਿਲੀਜ਼

ਜਲੰਧਰ (ਬਿਊਰੋ)– ਟਰੇਲਰ, ਟੀਜ਼ਰ, ਡਾਇਲਾਗਸ ਤੇ ਗੀਤਾਂ ’ਤੇ ਲਗਭਗ 40 ਮਿਲੀਅਨ ਵਿਊਜ਼ ਦੇ ਨਾਲ, ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਕੱਲ ਯਾਨੀ 14 ਜੂਨ ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਪੰਜਾਬੀ ਫ਼ਿਲਮ ਦੇ ਦੋ ਸਿਰਲੇਖ ਪੰਜਾਬੀ ਤੇ ਹਰਿਆਣਵੀ ’ਚ ਹਨ ਤੇ ਪੰਜਾਬੀ ਦਰਸ਼ਕਾਂ ਦੇ ਨਾਲ-ਨਾਲ ਰਾਸ਼ਟਰੀ ਬਾਜ਼ਾਰ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਇਹ ਫ਼ਿਲਮ ਆਪਣੇ ਕਰੀਅਰ ’ਚ ਪਹਿਲੀ ਵਾਰ ਹਰਿਆਣਵੀ ਜਾਟਣੀ ਦਾ ਕਿਰਦਾਰ ਨਿਭਾਉਣ ਵਾਲੀ ਸੋਨਮ ਬਾਜਵਾ, ਪੰਜਾਬ ਦੇ ਸੁਪਰਹਿੱਟ ਸਟਾਰ ਐਮੀ ਵਿਰਕ ਸਮੇਤ ਬਾਲੀਵੁੱਡ ਦੇ ਮਹਾਨ ਕਲਾਕਾਰ ਯਸ਼ਪਾਲ ਸ਼ਰਮਾ, ਪੰਜਾਬੀ ਆਈਕਨ ਯੋਗਰਾਜ ਸਿੰਘ ਤੇ ਹਰਿਆਣਵੀ ਸੁਪਰ ਸਟਾਰ ਅਜੇ ਹੁੱਡਾ ਵਾਲੀ ਸੁਪਰ ਮਜ਼ਬੂਤ ਪੰਜਾਬੀ ਤੇ ਹਰਿਆਣਵੀ ਕਾਸਟ ਨਾਲ ਭਾਰਤ ਭਰ ਦੇ ਸਾਰੇ ਦਰਸ਼ਕਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ- ਆਮਿਰ ਖ਼ਾਨ ਦੇ ਪਰਿਵਾਰ 'ਚ ਫਿਰ ਤੋਂ ਹੋਵੇਗਾ ਸ਼ਾਨਦਾਰ ਜਸ਼ਨ, ਬੀਮਾਰ ਮਾਂ ਦੇ 90ਵੇਂ ਜਨਮ ਦਿਨ 'ਤੇ ਬਣਾਇਆ ਖ਼ਾਸ ਪਲੈਨ

ਫ਼ਿਲਮ ਕੁਸ਼ਤੀ ਦੀ ਪਿੱਠ ਭੂਮੀ ’ਤੇ ਸੈੱਟ ਕੀਤੀ ਗਈ ਹੈ ਤੇ 90 ਫ਼ੀਸਦੀ ਹਰਿਆਣੇ ’ਚ ਸ਼ੂਟ ਕੀਤੀ ਗਈ ਹੈ ਤੇ 50 ਫ਼ੀਸਦੀ ਫ਼ਿਲਮ ਹਿੰਦੀ/ਹਰਿਆਣਵੀ ’ਚ ਹੈ। ਫ਼ਿਲਮ ਨੂੰ ਪੰਜਾਬੀ ਸਿਨੇਮਾਘਰਾਂ ਦੀ ਪਹਿਲੀ ਸੰਭਾਵੀ ਤੌਰ ’ਤੇ ਪੈਨ ਇੰਡੀਆ ਫ਼ਿਲਮ ਦੇ ਤੌਰ ’ਤੇ ਰਿਕਾਰਡ ਕੀਤਾ ਜਾ ਰਿਹਾ ਹੈ, ਜਿਸ ਦੇ ਨਾਲ ਸਿਨੇਮਾਘਰ ਇਸ ਕਾਮੇਡੀ, ਰੋਮਾਂਸ, ਪਾਗਲਪਨ ਤੇ ਮਨੋਰੰਜਨ ਨੂੰ ਦੇਖਣ ਲਈ ਪੂਰੇ ਭਾਰਤ ’ਚ ਉਤਸ਼ਾਹਿਤ ਹਨ।

ਇਹ ਖ਼ਬਰ ਵੀ ਪੜ੍ਹੋ- 'ਬਿੱਗ ਬੌਸ' ਫੇਮ ਅਦਾਕਾਰ ਦਾ ਹੋਇਆ ਬੁਰਾ ਹਾਲ, 200 ਬਿੱਛੂਆਂ ਨੇ ਡੰਗਿਆ, ਚਿਹਰਾ ਬੁਰੀ ਤਰ੍ਹਾਂ ਸੁੱਜਿਆ (ਵੀਡੀਓ)

ਸੋਨਮ ਬਾਜਵਾ, ਜੋ ਕਿ ਇਕ ਨੈਸ਼ਨਲ ਕਰੱਸ਼ ਤੇ ਨੰਬਰ 1 ਪੰਜਾਬੀ ਅਦਾਕਾਰਾ ਹੈ, ਆਪਣੇ ਕਰੀਅਰ ’ਚ ਪਹਿਲੀ ਵਾਰ ਹਰਿਆਣਵੀ ਬੋਲ ਰਹੀ ਹੈ ਤੇ ਉਸ ਨੇ ਵਿਸ਼ਵ ਭਰ ’ਚ ਆਪਣੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।

‘ਕੁੜੀ ਹਰਿਆਣੇ ਵੱਲ ਦੀ’ ਦਾ ਨਿਰਦੇਸ਼ਨ ਰਾਕੇਸ਼ ਧਵਨ ਵਲੋਂ ਕੀਤਾ ਗਿਆ ਹੈ, ਜੋ ਕਿ ਬਲਾਕਬਸਟਰ ਫ਼ਿਲਮਾਂ ‘ਹੌਸਲਾ ਰੱਖ’ ਤੇ ‘ਚੱਲ ਮੇਰਾ ਪੁੱਤ’ ਦੇ ਲੇਖਕ ਹਨ ਤੇ ਪਵਨ ਗਿੱਲ, ਅਮਨ ਗਿੱਲ, ਸੰਨੀ ਗਿੱਲ ਵਲੋਂ ਨਿਰਮਿਤ ਹੈ, ਜੋ ਕਿ ਆਪਣੇ ਬੈਨਰ ਰਮਾਰਾ ਫ਼ਿਲਮਜ਼ ਹੇਠ ਬਲਾਕਬਸਟਰ ਪੰਜਾਬੀ ਫ਼ਿਲਮਾਂ ‘ਛੜਾ’ ਤੇ ‘ਪੁਆੜਾ’ ਦੇ ਨਿਰਮਾਤਾ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ– ‘ਕੁੜੀ ਹਰਿਆਣੇ ਵੱਲ ਦੀ’ ਫ਼ਿਲਮ ਬਾਰੇ ਤੁਹਾਡਾ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News