''ਸਿਕੰਦਰ'' ਫ਼ਿਲਮ ''ਚ ਦੇਖਣ ਨੂੰ ਮਿਲੇਗਾ ਜ਼ਬਰਦਸਤ ਐਕਸ਼ਨ, ਈਦ ''ਤੇ ਹੋਵੇਗੀ ਫ਼ਿਲਮ ਰਿਲੀਜ਼

Tuesday, Jun 11, 2024 - 02:10 PM (IST)

''ਸਿਕੰਦਰ'' ਫ਼ਿਲਮ ''ਚ ਦੇਖਣ ਨੂੰ ਮਿਲੇਗਾ ਜ਼ਬਰਦਸਤ ਐਕਸ਼ਨ, ਈਦ ''ਤੇ ਹੋਵੇਗੀ ਫ਼ਿਲਮ ਰਿਲੀਜ਼

ਮੁੰਬਈ- ਸਲਮਾਨ ਖ਼ਾਨ ਆਪਣੀ ਆਉਣ ਵਾਲੀ ਫਿਲਮ 'ਸਿਕੰਦਰ' ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਏ.ਆਰ ਮੁਰੁਗਦੌਸ ਕਰ ਰਹੇ ਹਨ। ਫ਼ਿਲਮ 'ਚ ਸਲਮਾਨ ਖ਼ਾਨ ਨਾਲ ਰਸ਼ਮਿਕਾ ਮੰਡਾਨਾ ਨਜ਼ਰ ਆਉਣ ਵਾਲੀ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਸਲਮਾਨ ਖਾਨ ਅਤੇ ਰਸ਼ਮਿਕਾ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। 

PunjabKesari

ਇਸ ਫ਼ਿਲਮ ਦੀ ਸ਼ੂਟਿੰਗ ਸਮੁੰਦਰ ਤਲ ਤੋਂ 33,000 ਫੁੱਟ ਦੀ ਉਚਾਈ 'ਤੇ ਇਕ ਜਹਾਜ਼ 'ਤੇ ਕੀਤੀ ਜਾਵੇਗੀ। ਇਸ ਜਹਾਜ਼ 'ਚ ਸਲਮਾਨ ਖ਼ਾਨ ਮੌਜੂਦ ਰਹਿਣਗੇ। ਇਹ ਇੱਕ ਸ਼ਾਨਦਾਰ ਐਕਸ਼ਨ ਫਿਲਮ ਹੋਣ ਦਾ ਦਾਅਵਾ ਕਰਦੀ ਹੈ। 

ਇਹ ਖ਼ਬਰ ਵੀ ਪੜ੍ਹੋ : 'ਦ੍ਰਿਸ਼ਯਮ' ਅਦਾਕਾਰ 'ਤੇ ਲੱਗਿਆ 4 ਸਾਲ ਦੀ ਬੱਚੀ ਨਾਲ ਯੌਨ ਸ਼ੋਸ਼ਨ ਦਾ ਦੋਸ਼

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਦੇ ਐਲਾਨ ਤੋਂ ਬਾਅਦ ਇਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹੁਣ ਹਰ ਅਪਡੇਟ ਦੇ ਨਾਲ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦੀ ਬੇਸਬਰੀ ਵਧਦੀ ਜਾ ਰਹੀ ਹੈ।ਇਸ ਫ਼ਿਲਮ ਦਾ ਉਦੇਸ਼ ਸਿਲਵਰ ਸਕਰੀਨ 'ਤੇ ਜ਼ਬਰਦਸਤ ਐਕਸ਼ਨ ਦਿਖਾਉਣਾ ਹੈ, ਜਿਸ ਲਈ ਨਿਰਮਾਤਾ ਸਾਜਿਦ ਨਾਡਿਆਡਵਾਲਾ, ਸੁਪਰਸਟਾਰ ਸਲਮਾਨ ਖ਼ਾਨ ਅਤੇ ਨਿਰਦੇਸ਼ਕ ਏ.ਆਰ. ਮੁਰੂਗਦੌਸ ਇਕੱਠੇ ਕੰਮ ਕਰ ਰਹੇ ਹਨ। ਇਹ ਫ਼ਿਲਮ 2025 ਦੀ 'ਈਦ' ਦੇ ਮੌਕੇ 'ਤੇ ਰਿਲੀਜ਼ ਹੋਵੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਡਾ ਸਿੱਧੂ ਮੂਸੇ ਵਾਲਾ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News