ਨਿਰਮਾਤਾ ਕਰਨ ਜੌਹਰ ਨੇ ਫ਼ਿਲਮ ''ਧੜਕ 2'' ਦਾ ਕੀਤਾ ਐਲਾਨ
Wednesday, May 29, 2024 - 03:29 PM (IST)

ਮੁੰਬਈ (ਬਿਊਰੋ): ਫ਼ਿਲਮ 'ਧੜਕ' ਦੀ ਰਿਲੀਜ਼ ਦੇ ਪੰਜ ਸਾਲ ਬਾਅਦ ਨਿਰਮਾਤਾ ਕਰਨ ਜੌਹਰ ਨੇ ਇਸ ਦੀ ਸੀਕਵਲ ਫ਼ਿਲਮ ਦਾ ਐਲਾਨ ਕੀਤਾ ਹੈ। 'ਧੜਕ 2' ਦਾ ਅਧਿਕਾਰਤ ਐਲਾਨ ਕਰਦੇ ਹੋਏ, ਫ਼ਿਲਮ ਨਿਰਮਾਤਾ ਨੇ ਫ਼ਿਲਮ ਦੀ ਸਟਾਰਕਾਸਟ ਅਤੇ ਇਸ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਹੈ। ਜਾਨਹਵੀ ਕਪੂਰ ਅਤੇ ਈਸ਼ਾਨ ਖੱਟੜ ਨੇ ਸਾਲ 2018 'ਚ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਹੈ। ਕਰਨ ਦੀ ਫ਼ਿਲਮ 'ਧੜਕ 2 ' 'ਚ ਸਿਧਾਂਤ ਚਤੁਰਵੇਦੀ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।
style="text-align: justify;">
ਦੱਸ ਦਈਏ ਕਿ 27 ਮਈ ਨੂੰ ਕਰਨ ਨੇ ਸੋਸ਼ਲ ਮੀਡੀਆ 'ਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਕੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ, 'ਇਹ ਕਹਾਣੀ ਥੋੜੀ ਵੱਖਰੀ ਹੈ ਕਿਉਂਕਿ ਇੱਥੇ ਇੱਕ ਰਾਜਾ ਸੀ, ਇੱਕ ਰਾਣੀ, ਜਾਤਾਂ ਵੱਖਰੀਆਂ ਸਨ। 'ਧੜਕ 2 ' ਤੁਹਾਡੇ ਸਾਹਮਣੇ ਪੇਸ਼ ਹੋਣ ਜਾ ਰਹੀ ਹੈ। ਫ਼ਿਲਮ 'ਧੜਕ 2' ਦੇ ਐਲਾਨ ਤੋਂ ਬਾਅਦ ਪ੍ਰਸ਼ੰਸਕਾਂ 'ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਪ੍ਰਸ਼ੰਸਕ ਕਰਨ ਜੌਹਰ ਦੀ ਪੋਸਟ ਨੂੰ ਕਾਫ਼ੀ ਪਿਆਰ ਦੇ ਰਹੇ ਹਨ। ਇਸ ਤੋਂ ਇਲਾਵਾ ਲੋਕ ਸਿਧਾਂਤ ਚਤੁਰਵੇਦੀ ਅਤੇ ਤ੍ਰਿਪਤੀ ਡਿਮਰੀ ਦੀ ਜੋੜੀ ਨੂੰ ਪਰਦੇ 'ਤੇ ਦੇਖਣ ਲਈ ਵੀ ਕਾਫੀ ਉਤਸ਼ਾਹਿਤ ਹਨ।