ਬੋਨੀ ਕਪੂਰ ਨੇ ਮਰਹੂਮ ਪਤਨੀ ਸ਼੍ਰੀਦੇਵੀ ਦੀਆਂ ਇਨ੍ਹਾਂ ਖ਼ਾਸ ਯਾਦਾਂ ਨੂੰ ਕੀਤਾ ਤਾਜਾ, ਧੀ ਖੁਸ਼ੀ ਨੇ ਵੀ ਮਾਂ ਲਈ ਲਿਖੀ ਇਹ ਪੋਸਟ

Monday, Aug 14, 2023 - 10:38 AM (IST)

ਬੋਨੀ ਕਪੂਰ ਨੇ ਮਰਹੂਮ ਪਤਨੀ ਸ਼੍ਰੀਦੇਵੀ ਦੀਆਂ ਇਨ੍ਹਾਂ ਖ਼ਾਸ ਯਾਦਾਂ ਨੂੰ ਕੀਤਾ ਤਾਜਾ, ਧੀ ਖੁਸ਼ੀ ਨੇ ਵੀ ਮਾਂ ਲਈ ਲਿਖੀ ਇਹ ਪੋਸਟ

ਨਵੀਂ ਦਿੱਲੀ : ਬਾਲੀਵੁੱਡ ਦੀ ਚਾਂਦਨੀ ਯਾਨੀ ਅਦਾਕਾਰਾ ਸ਼੍ਰੀਦੇਵੀ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਯਾਦਾਂ ਹਾਲੇ ਵੀ ਉਨ੍ਹਾਂ ਦੇ ਚਹੇਤਿਆਂ ਨਾਲ ਹਨ। ਅੱਜ ਵੀ ਪ੍ਰਸ਼ੰਸਕ ਸ਼੍ਰੀਦੇਵੀ ਦੀਆਂ ਫ਼ਿਲਮਾਂ ਨੂੰ ਪਸੰਦ ਕਰਦੇ ਹਨ। ਬੀਤੇ ਦਿਨੀਂ ਸ਼੍ਰੀਦੇਵੀ ਦੀ 60ਵੀਂ ਬਰਥ ਐਨੀਵਰਸਰੀ ਸੀ। ਇਸ ਮੌਕੇ ਬੋਨੀ ਕਪੂਰ ਨੇ ਆਪਣੀ ਮਰਹੂਮ ਪਤਨੀ ਲਈ ਇੱਕ ਖੂਬਸੂਰਤ ਤਸਵੀਰ ਪੋਸਟ ਕੀਤੀ ਅਤੇ ਗੂਗਲ ਨੇ ਅਦਾਕਾਰਾ ਨੂੰ ਸ਼ਰਧਾਂਜਲੀ ਵੀ ਦਿੱਤੀ।

ਬੋਨੀ ਕਪੂਰ ਨੇ ਸਾਂਝੀ ਕੀਤੀ ਇਹ ਪੁਰਾਣੀ ਤਸਵੀਰ 
ਸ਼੍ਰੀਦੇਵੀ ਦੇ ਜਨਮਦਿਨ ਮੌਕੇ 'ਤੇ ਬੋਨੀ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਉਨ੍ਹਾਂ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤ, ਜਿਸ 'ਚ ਬੋਨੀ ਸ਼੍ਰੀਦੇਵੀ ਨੂੰ ਗਲੇ ਲਗਾਉਂਦੇ ਹੋਏ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਦੀ ਕੈਪਸ਼ਨ 'ਚ ਬੋਨੀ ਨੇ ਲਿਖਿਆ, ''ਜਨਮਦਿਨ ਮੁਬਾਰਕ। ਇਸ ਦੇ ਨਾਲ ਹਾਰਟ ਇਮੋਜ਼ੀ ਵੀ ਬਣਾਏ ਗਏ ਹਨ।''

ਖੁਸ਼ੀ ਕਪੂਰ ਨੇ ਵੀ ਮਾਂ ਨਾਲ ਸਾਂਝੀ ਕੀਤੀ ਤਸਵੀਰ
ਬੋਨੀ ਦੇ ਨਾਲ ਉਨ੍ਹਾਂ ਦੀ ਛੋਟੀ ਧੀ ਖੁਸ਼ੀ ਕਪੂਰ ਨੇ ਵੀ ਆਪਣੀ ਮਾਂ ਨਾਲ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਸ਼੍ਰੀਦੇਵੀ ਖੁਸ਼ੀ ਅਤੇ ਜਾਹਨਵੀ ਕਪੂਰ ਨਜ਼ਰ ਆ ਰਹੀ ਹੈ। ਇਹ ਉਸ ਦੇ ਬਚਪਨ ਦੀ ਤਸਵੀਰ ਹੈ। ਤਸਵੀਰ 'ਚ ਸ਼੍ਰੀਦੇਵੀ ਆਪਣੀਆਂ ਧੀਆਂ ਨਾਲ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਇਸ ਦੇ ਕੈਪਸ਼ਨ 'ਚ ਖੁਸ਼ੀ ਨੇ ਲਿਖਿਆ, ''ਹੈਪੀ ਬਰਥਡੇ ਮਮਾ।''

PunjabKesari

ਗੂਗਲ ਨੇ ਵੀ ਸ਼੍ਰੀਦੇਵੀ ਨੂੰ ਦਿੱਤੀ ਸ਼ਰਧਾਂਜਲੀ
ਇਸ ਤੋਂ ਇਲਾਵਾ ਸਰਚ ਇੰਜਨ ਗੂਗਲ ਨੇ ਵੀ ਦਿੱਗਜ ਸਿਤਾਰੇ ਨੂੰ ਉਨ੍ਹਾਂ ਦੀ 60ਵੇਂ ਜਨਮਦਿਨ 'ਤੇ ਯਾਦ ਕੀਤਾ। ਉਸ ਨੇ ਅਦਾਕਾਰਾ ਦਾ ਇੱਕ ਬਹੁਤ ਹੀ ਰਚਨਾਤਮਕ ਡੂਡਲ ਸਾਂਝਾ ਕੀਤਾ। ਗੂਗਲ ਨੇ ਆਪਣੇ ਹੋਮਪੇਜ 'ਤੇ ਮੁੰਬਈ ਸਥਿਤ ਮਹਿਮਾਨ ਕਲਾਕਾਰ ਭੂਮਿਕਾ ਮੁਖਰਜੀ ਦੀ ਖੂਬਸੂਰਤ ਤਸਵੀਰ ਨਾਲ ਸ਼੍ਰੀਦੇਵੀ ਨੂੰ ਯਾਦ ਕੀਤਾ ਹੈ। ਸ਼੍ਰੀਦੇਵੀ ਨੇ 24 ਫਰਵਰੀ 2018 ਨੂੰ ਦੁਬਈ ਵਿੱਚ ਆਖਰੀ ਸਾਹ ਲਿਆ ਸੀ। ਹੋਟਲ ਦੇ ਕਮਰੇ ਦੇ ਬਾਥਟਬ 'ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News