ਪ੍ਰਸਿੱਧ ਅਦਾਕਾਰਾ ਨੂੰ ਬੰਬੇ ਹਾਈ ਕੋਰਟ ਵਲੋਂ ਵੱਡੀ ਰਾਹਤ, ਡਰੱਗਜ਼ ਕੇਸ 'ਚ ਹੋਈ ਬਰੀ
Friday, Jul 26, 2024 - 10:38 AM (IST)
ਮੁੰਬਈ - 1990 ਦੇ ਦਹਾਕੇ ਦੀ ਸੁਪਰ ਸਟਾਰ ਅਦਾਕਾਰਾ ਮਮਤਾ ਕੁਲਕਰਣੀ ਡਰੱਗਜ਼ ਨਾਲ ਸਬੰਧਤ ਇਕ ਮਾਮਲੇ ’ਚੋਂ ਬਰੀ ਹੋ ਗਈ। ਬੀਤੇ ਦਿਨ ਬੰਬਈ ਹਾਈ ਕੋਰਟ ਨੇ ਸਬੂਤਾਂ ਦੀ ਕਮੀ ਵਿਚ ਕੁਲਕਰਣੀ ਖ਼ਿਲਾਫ਼ ਦਰਜ ਐੱਫ. ਆਈ. ਆਰ. ਨੂੰ ਰੱਦ ਕਰਨ ਦਾ ਹੁਕਮ ਦਿੱਤਾ ਸੀ। ਕੁਲਕਰਣੀ ਨੇ ਇਕ ਪਟੀਸ਼ਨ ਦਾਖ਼ਲ ਕਰਕੇ ਕਿਹਾ ਸੀ ਕਿ ਉਸ ਨੂੰ ਡਰੱਗਜ਼ ਕਾਂਡ 'ਚ ਬਲੀ ਦਾ ਬਕਰਾ ਬਣਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਸਿੰਪਲ ਲੁੱਕ 'ਚ ਤਸਵੀਰਾਂ ਕੀਤੀਆਂ ਸਾਂਝੀਆਂ
ਅਦਾਕਾਰਾ ਮਮਤਾ ਕੁਲਕਰਣੀ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਜਸਟਿਸ ਭਾਰਤੀ ਡਾਂਗਰੇ ਅਤੇ ਜਸਟਿਸ ਮੰਜੁਸ਼ਾ ਦੇਸ਼ਪਾਂਡੇ ਦੀ ਬੈਂਚ ਨੇ ਕਿਹਾ ਕਿ ਐੱਫ. ਆਈ. ਆਰ. 'ਚ ਉਸ 'ਤੇ ਲਗਾਏ ਗਏ ਦੋਸ਼ਾਂ ਤੋਂ ਇਲਾਵਾ ਕੁਲਕਰਣੀ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਦਰਅਸਲ, ਇਹ ਪੂਰਾ ਮਾਮਲਾ 2016 ਦਾ ਹੈ। ਉਸ ਸਮੇਂ ਠਾਣੇ ਦੀ ਪੁਲਸ ਨੇ ਸੋਲਾਪੁਰ 'ਚ ਫਾਰਮਾਸਿਊਟੀਕਲ ਕੰਪਨੀ ਏਵਨ ਲਾਈਫਸਾਇੰਸਿਜ਼ ’ਤੇ ਛਾਪੇਮਾਰੀ ਕਰ ਕੇ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ -ਇਸ ਅਮਰੀਕੀ ਰੈਪਰ ਨਾਲ ਧਮਾਕਾ ਕਰਨਗੇ ਪੰਜਾਬੀਆਂ ਦੀ ਸ਼ਾਨ ਦਿਲਜੀਤ ਦੁਸਾਂਝ, ਜਾਣੋ ਕਦੋਂ ਰਿਲੀਜ਼ ਹੋਵੇਗਾ ਗੀਤ
ਪੁਲਸ ਨੇ ਦਾਅਵਾ ਕੀਤਾ ਸੀ ਕਿ ਮੁਲਜ਼ਮਾਂ ਨੇ ਐਫੇਡ੍ਰਾਈਨ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਸੀ। ਐਫੇਡ੍ਰਾਈਨ ਦੀ ਵਰਤੋਂ ਪਾਰਟੀਆਂ ਲਈ ਮੈਥ ਡਰੱਗ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਐਫੇਡ੍ਰਾਈਨ ਨੂੰ ਕੀਨੀਆ ਭੇਜਣ ਦੀ ਯੋਜਨਾ ਸੀ। ਪੁਲਸ ਦਾ ਦਾਅਵਾ ਹੈ ਕਿ ਮਮਤਾ ਕੁਲਕਰਣੀ ਇਸ ਮਾਮਲੇ ਦੇ ਕਿੰਗਪਿਨ ਵਿੱਕੀ ਗੋਸਵਾਮੀ ਦੇ ਨਾਲ ਕੀਨੀਆ ਵਿਚ ਰਹਿੰਦੀ ਸੀ। ਇਸੇ ਆਧਾਰ ’ਤੇ ਉਸ ਨੂੰ ਮੁਲਜ਼ਮ ਬਣਾਇਆ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।