ਹੇਮਾ, ਸ਼ਾਹਰੁਖ, ਆਮਿਰ ਸਮੇਤ ਇਨ੍ਹਾਂ ਮਸ਼ਹੂਰ ਸਿਤਾਰਿਆਂ ਨੇ ਵੀ ਕੀਤੀ Inter Caste Marriage (Watch Pics)

04/29/2016 10:45:24 AM

ਮੁੰਬਈ : ਬਿਪਾਸ਼ਾ-ਕਰਨ ਦੇ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 30 ਅਪ੍ਰੈਲ ਭਾਵ ਕਲ੍ਹ ਬਿਪਾਸ਼ਾ ਅਤੇ ਕਰਨ ਵਿਆਹ ਦੇ ਬੰਧਨ ''ਚ ਬੱਝਣ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪ੍ਰੇਮ ਸੰਬੰਧ ਤੋਂ ਲੈ ਕੇ ਵਿਆਹ ਤੱਕ ਬਾਲੀਵੁੱਡ ਦੀ ਇਹ ਹਾਟ ਜੋੜੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਅਤੇ ਖੂਬ ਸੁਰਖੀਆਂ ਖੱਟਦੀ ਰਹੀ ਹੈ। ਇਨ੍ਹਾਂ ਦੇ ਸੰਬੰਧ ਬਾਰੇ ਕਈ ਖਬਰਾਂ ਨੇ ਸੁਰਖੀਆਂ ਬਟੋਰੀਆਂ ਸਨ। ਇਨ੍ਹਾਂ ਬਾਰੇ ਇਹ ਖਬਰਾਂ ਵੀ ਆ ਚੁੱਕੀਆ ਹਨ ਕਿ ਕਰਨ ਦੀ ਮਾਂ ਨੇ ਬਿਪਾਸ਼ਾ ਨੂੰ ਨੂੰਹ ਬਣਾਉਣ ਲਈ ਮਨਾ ਕਰ ਦਿੱਤਾ ਹੈ। ਇਸ ਤੋਂ ਬਾਅਦ ਇਕ ਹੋਰ ਖਬਰ ਆਈ ਸੀ ਕਿ ਬਿਪਾਸ਼ਾ ਦੇ ਪਿਤਾ ਹਿਰਕ ਬਾਸੂ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਬੇਟੀ ਤਲਾਕਸ਼ੁਦਾ ਲੜਕੇ ਨਾਲ ਵਿਆਹ ਦੇ ਬੰਧਨ ''ਚ ਬੱਝੇ। ਇਸ ਕਾਰਨ ਬਿਪਾਸ਼ਾ ਅਤੇ ਉਨ੍ਹਾਂ ਦੇ ਪਿਤਾ ਵਿਚਕਾਰ ਬਹਿਸ ਹੋਈ, ਜਿਸ ਕਾਰਨ ਬਿਪਾਸ਼ਾ ਨੇ ਕਰਨ ਨਾਲ ਵੱਖ ਰਹਿਣ ਦਾ ਫੈਸਲਾ ਕਰ ਲਿਆ ਪਰ ਹੁਣ ਇਨ੍ਹਾਂ ਦੇ ਰਿਸ਼ਤੇ ਨੂੰ ਮਨਜ਼ੂਰੀ ਮਿਲ ਗਈ ਹੈ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਉਨ੍ਹਾਂ ਜੋੜੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਧਰਮ, ਪਰਿਵਾਰ ਤੋਂ ਵਿਰੁੱਧ ਜਾ ਕੇ ਵਿਆਹ ਕਰਾਇਆ ਹੈ।
 ਹੇਮਾ-ਧਰਮਿੰਦਰ
ਜਾਣਕਾਰੀ ਅਨੁਸਾਰ ਬਿਪਾਸ਼ਾ-ਕਰਨ ਬਾਲੀਵੁੱਡ ਇੰਡਸਟਰੀ ਦੀ ਪਹਿਲੀ ਜੋੜੀ ਨਹੀਂ, ਜੋ ਆਪਣੇ ਪਰਿਵਾਰ ਦੇ ਵਿਰੁੱਧ ਜਾ ਕੇ ਵਿਆਹ ਕਰ ਰਹੀ ਹੈ। ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਸੁਪਰਹਿੱਟ ਜੋੜੀਆਂ ਨੇ ਵੀ ਘਰ, ਸੰਬੰਧ ਅਤੇ ਧਰਮ ਦੇ ਬੰਧਨ ਤੋੜ ਕੇ ਆਪਣੀ ਪਸੰਦ ਨੂੰ ਲਾਈਫ ਪਾਟਨਰ ਬਣਾਇਆ ਹੈ। ਇਸ ਦੀ ਇਕ ਮਿਸਾਲ ਹੈ ਨਾਮਵਰ ਜੋੜੀ ਹੇਮਾ ਮਾਲਿਨੀ ਅਤੇ ਧਰਮਿੰਦਰ। ਜਾਣਕਾਰੀ ਅਨੁਸਾਰ ਵਿਆਹੇ ਅਤੇ ਚਾਰ ਬੱਚਿਆਂ ਦੇ ਪਿਤਾ ਹੋਣ ਦੇ ਬਾਵਜੂਦ ਧਰਮਿੰਦਰ ਨੇ ਹੇਮਾ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਅਤੇ ਉਨ੍ਹਾਂ ਦੇ ਬੱਚੇ ਇਸ ਵਿਆਹ ਤੋਂ ਵਿਰੁੱਧ ਸਨ। ਇਸ ਦੇ ਬਾਵਜੂਦ ਹੇਮਾ-ਧਰਮਿੰਦਰ ਨੇ 1980 ''ਚ ਖੰਡਾਲਾ ਭੱਜ ਕੇ ਵਿਆਹ ਕੀਤੀ ਸੀ ਅਤੇ ਦੋਹਾਂ ਨੇ ਧਰਮ ਵੀ ਬਦਲ ਕੇ ਇਕ-ਦੂਜੇ ਨੂੰ ਸਵੀਕਾਰ ਕੀਤਾ ਸੀ।

  ਸ਼ਾਹਰੁਖ ਖਾਨ-ਗੌਰੀ ਖਾਨ
ਸ਼ਾਹਰੁਖ ਨੂੰ ਗੌਰੀ ਨਾਲ ਪਹਿਲੀ ਨਜ਼ਰ ''ਚ ਹੀ ਪਿਆਰ ਹੋ ਗਿਆ ਸੀ। ਇਨ੍ਹਾਂ ਦੇ ਵਿਆਹ ''ਚ ਉਨ੍ਹਾਂ ਦੇ ਪਰਿਵਾਰ ਖੁਸ਼ ਨਹੀਂ ਸਨ, ਕਿਉਂ ਕਿ ਇਹ ਦੋਵੇਂ ਵੱਖ-ਵੱਖ ਧਰਮ ਦੇ ਸਨ। ਬਹੁਤ ਮੁਸ਼ਕਿਲਾਂ ਤੋਂ ਬਾਅਦ ਅੰਤ ਇਨ੍ਹਾਂ ਨੇ 26 ਅਗਸਤ 1991 ਨੂੰ ਕੋਰਟ ਮੈਰਿਜ ਕੀਤੀ ਅਤੇ ਇਸ ਤੋਂ ਬਾਅਦ ਮੁਸਲਿਮ ਅਤੇ ਹਿੰਦੂ ਰੀਤੀ-ਰਿਵਾਜਾਂ ਨਾਲ ਇਨ੍ਹਾਂ ਦੋਹਾਂ ਦਾ ਵਿਆਹ ਕੀਤੀ ਗਿਆ। ਵਿਆਹ ਤੋਂ ਬਾਅਦ ਗੌਰੀ ਦਾ ਨਾ ਬਦਲ ਕੇ ਆਇਸ਼ਾ ਰੱਖਿਆ ਗਿਆ।
  ਆਮਿਰ-ਰੀਨਾ ਦੱਤਾ
ਆਮਿਰ ਖਾਨ ਨੇ ਦਾ ਪਹਿਲਾ ਵਿਆਹ ਵੀ ਪਰਿਵਾਰ ਦੇ ਵਿਰੋਧ ਜਾ ਕੇ ਕੀਤਾ ਸੀ। ਉਨ੍ਹਾਂ ਨੇ ਆਪਣੀ ਪਹਿਲੀ ਪਤਨੀ ਰੀਨਾ ਦੱਤਾ ਨਾਲ ਭੱਜ ਕੇ ਵਿਆਹ ਕਰਾਇਆ ਸੀ। ਰੀਨਾ ਉਨ੍ਹਾਂ ਦੇ ਘਰ ਦੇ ਸਾਹਮਣੇ ਹੀ ਰਹਿੰਦੀ ਸੀ। ਦੋਹਾਂ ਵਿਚਕਾਰ ਪਿਆਰ ਹੋਇਆ ਪਰ ਦੋਵੇਂ ਵੱਖ-ਵੱਖ ਧਰਮਾ ਨਾਲ ਸੰਬੰਧ ਰੱਖਣ ਕਾਰਨ ਦੋਹਾਂ ਨੇ ਭੱਜ ਕੇ 18 ਅਪ੍ਰੈਲ, 1986 ''ਚ ਵਿਆਹ ਕਰ ਲਿਆ। 16 ਸਾਲ ਬਾਅਦ ਇਹ ਇਕ-ਦੂਜੇ ਤੋਂ ਵੱਖ ਹੋ ਗਏ ਕਿਰਨ ਰਾਵ ਨਾਲ ਵਿਆਹ ਕਰ ਲਿਆ। ਆਮਿਰ-ਰੀਨਾ ਦੇ ਦੋ ਬੱਚੇ (ਜੁਨੈਦ ਅਤੇ ਈਰਾ) ਵੀ ਹਨ, ਜੋ ਹੁਣ ਮਾਂ ਰੀਨਾ ਨਾਲ ਰਹਿੰਦੇ ਹਨ।
  ਸ਼੍ਰੀਦੇਵੀ-ਬੋਨੀ ਕਪੂਰ
ਅਦਾਕਾਰਾ ਸ਼੍ਰੀਦੇਵੀ ਇਕ ਅਜਿਹੀ ਅਦਾਕਾਰਾ ਸੀ, ਜੋ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ ਅਤੇ ਇਸ ਜਾਣਕਾਰੀ ਉਨ੍ਹਾਂ ਨੇ ਆਪ ਹੀ ਮੀਡੀਆ ਨੂੰ ਦਿੱਤੀ ਸੀ। ਉਨ੍ਹਾਂ ਦਾ ਸੰਬੰਧ ਬੋਨੀ ਕਪੂਰ ਨਾਲ ਸੀ, ਜੋ ਕਿ ਵਿਆਹੇ ਸਨ। ਇਸ ਲਈ ਉਨ੍ਹਾਂ ਨੇ ਵੀ ਆਪਣੀ ਪਹਿਲੀ ਪਤਨੀ ਮੋਨਾ ਕਪੂਰ ਤੋਂ ਤਲਾਕ ਲੈ ਕੇ 1996 ''ਚ ਸ਼੍ਰੀਦੇਵੀ ਨਾਲ ਵਿਆਹ ਕੀਤੀ। ਬੋਨੀ ਕਪੂਰ ਦੀ ਪਹਿਲੀ ਪਤਨੀ ਤੋਂ ਇਕ ਬੇਟਾ (ਅਰਜੁਨ ਕਪੂਰ) ਵੀ ਹੈ। ਸ਼੍ਰੀਦੇਵੀ-ਬੋਨੀ ਕਪੂਰ ਦੀ ਇਕ ਬੇਟੀ ਹੈ, ਜਿਸ ਦਾ ਨਾਂ ਜਾਨ੍ਹਵੀ ਹੈ।
 ਰਿਸ਼ੀ ਕਪੂਰ-ਨੀਤੂ ਸਿੰਘ
ਰਿਸ਼ੀ ਕਪੂਰ ਦੇ ਨੀਤੂ ਸਿੰਘ ਨਾਲ ਉਸ ਸਮੇਂ ਪਿਆਰ ''ਚ ਪੈ ਗਏ ਜਦੋਂ ਨੀਤੂ 14 ਸਾਲਾਂ ਦੀ ਸੀ। ਨੀਤੂ ਦੀ ਮਾਂ ਉਨ੍ਹਾਂ ਦੇ ਸੰਬੰਧ ਤੋਂ ਖੁਸ਼ ਨਹੀਂ ਸੀ, ਕਿਉਂਕਿ ਨੀਤੂ ਇਕੱਲੀ ਹੀ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ। 21 ਸਾਲ ਦੀ ਉਮਰ ''ਚ ਨੀਤੂ ਨੇ ਰਿਸ਼ੀ ਨਾਲ ਵਿਆਹ ਕੀਤਾ ਅਤੇ ਵਿਆਹ ਤੋਂ ਬਾਅਦ ਨੀਤੂ ਦੀ ਮਾਂ ਵੀ ਉਨ੍ਹਾਂ ਨਾਲ ਰਹਿਣ ਲੱਗ ਪਈ। ਇਸ ਸਮੇਂ ਵੀ ਉਹ ਨੀਤੂ-ਰਿਸ਼ੀ ਨਾਲ ਕਪੂਰ ਮੈਨਸ਼ ''ਚ ਹੀ ਰਹਿੰਦੀ ਹੈ।
  ਸੰਜੇ ਦੱਤ-ਮਾਨਿਅਤਾ
ਸੰਜੇ ਅਤੇ ਮਾਨਿਅਤਾ ਨੇ ਵੀ ਆਪਣਿਆਂ ਘਰਵਾਲਿਆਂ ਤੋਂ ਵਿਰੁੱਧ ਜਾ ਕੇ ਵਿਆਹ ਕੀਤਾ ਸੀ। ਇਹ ਸੰਜੇ ਦੱਤ ਦੀ ਤੀਜੀ ਪਤਨੀ ਸੀ।
  ਰਾਣੀ ਮੁਖਰਜੀ-ਅਦਿੱਤਿਯ ਚੋਪੜਾ
ਮਸ਼ਹੂਰ ਫਿਲਮਕਾਰ ਆਦਿੱਤਿਯ ਦੇ ਤਲਾਕ ਹੋਣ ਤੋਂ ਬਾਅਦ ਉਨ੍ਹਾਂ ਦਾ ਰਾਣੀ ਨਾਲ ਸੰੰਬੰਧ ਦੀਆਂ ਖਬਰਾਂ ਆਉਣ ਲੱਗ ਪਈਆਂ। ਆਦਿੱਤਯ ਦੇ ਮਾਤਾ-ਪਿਤਾ ਵੀ ਰਾਣੀ ਨੂੰ ਪਹਿਲਾਂ ਪਸੰਦ ਨਹੀਂ ਕਰਦੇ ਹੁੰਦੇ ਸਨ। ਉਨ੍ਹਾਂ ਆਦਿੱਤਿਯ ਦੀ ਪਹਿਲੀ ਪਤਨੀ ਪਾਇਲ ਅਤੇ ਬੇਟੇ ਨੂੰ ਵੱਧ ਪਸੰਦ ਕਰਦੇ ਹੁੰਦੇ ਸਨ। ਇਸ ਕਾਰਨ ਉਨ੍ਹਾਂ ਘਰ ਵਾਲਿਆ ਤੋਂ ਚੋਰੀ 2014 ''ਚ ਵਿਆਹ ਕੀਤੀ ਅਤੇ 2015 ''ਚ ਉਨ੍ਹਾਂ ਦੀ ਬੇਟੀ ਆਦਿਰਾ ਨੂੰ ਜਨਮ ਦਿੱਤਾ।
  ਸੋਹੇਲ ਖਾਨ-ਸੀਮਾ ਸਚਦੇਵਾ
ਸਲਮਾਨ ਖਾਨ ਦੇ ਛੋਟੇ ਭਰਾ ਸੋਹੇਲ ਖਾਨ ਨੇ ਵੀ ਆਪਣੀ ਮਰਜ਼ੀ ਨਾਲ ਘਰਵਾਲਿਆਂ ਤੋਂ ਵਿਰੁੱਧ ਹਿੰਦੂ ਲੜਕੀ ਨਾਲ ਵਿਆਹ ਕੀਤਾ ਸੀ। ਇਨ੍ਹਾਂ ਨੇ ਵੀ ਘਰੋਂ ਭੱਜ ਕੇ ਵਿਆਹ ਕੀਤਾ ਸੀ। ਜਾਣਕਾਰੀ ਅਨੁਸਾਰ ਜਿਸ ਦਿਨ ਫਿਲਮ ''ਪਿਆਰ ਕੀਆ ਤੋਂ ਡਰਨਾ ਕਿਆ'' ਰਿਲੀਜ਼ ਹੋਈ ਸੀ, ਉਸੇ ਦਿਨ ਇਨ੍ਹਾਂ ਨੇ ਭੱਜ ਕੇ ਵਿਆਹ ਕੀਤਾ ਸੀ। ਇਨ੍ਹਾਂ ਦੇ ਦੋ ਬੇਟੇ ਵੀ ਹਨ। ਇਨ੍ਹਾਂ ਤੋਂ ਇਲਾਵਾ ਅਦਾਕਾਰਾ ਪਦਮਨੀ ਕੋਲ੍ਹਾਪੁਰੀ ਅਤੇ ਪ੍ਰਦੀਪ ਸ਼ਰਮਾ ਅਤੇ ਨਿਰਦੇਸ਼ਕ ਜੇ.ਪੀ.ਦੱਤਾ ਅਤੇ ਬਿੰਦਿਆ ਗੋਸਵਾਮੀ ਨੇ ਵੀ ਭੱਜ ਕੇ ਵਿਆਹ ਕਰਵਾਇਆ ਸੀ।


Related News