ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ''ਚ ਹਨ ਕਈ ਸਰੀਰਕ ਕਮੀਆਂ, ਜਾਣ ਹੋਵੋਗੇ ਹੈਰਾਨ

10/15/2020 12:01:56 PM

ਮੁੰਬਈ (ਬਿਊਰੋ) : ਅੱਜਕੱਲ੍ਹ ਬਹੁਤ ਸਾਰੇ ਸਿਤਾਰੇ ਅੱਗੇ ਵਧ ਰਹੇ ਹਨ ਅਤੇ ਸਵੀਕਾਰ ਕਰ ਰਹੇ ਹਨ ਕਿ ਉਹ ਡਿਪ੍ਰੈਸ਼ਨ ਦੇ ਮਰੀਜ਼ ਰਹੇ ਹਨ। ਦੀਪਿਕਾ ਪਾਦੂਕੋਣ, ਸ਼ਾਹੀਨ ਭੱਟ ਅਤੇ ਹੁਣ ਇਲਿਆਨਾ ਡਿਕਰੂਜ਼ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਡਿਪ੍ਰੈਸ਼ਨ ਰਹਿ ਚੁੱਕਿਆ ਹੈ ਅਤੇ ਕਿਸ ਤਰ੍ਹਾਂ ਉਨ੍ਹਾਂ ਨੇ ਦਵਾਈ ਅਤੇ ਸਕਾਰਾਤਮਕ ਰਵੱਈਏ ਨਾਲ ਆਪਣੇ-ਆਪ ਨੂੰ ਠੀਕ ਕੀਤਾ ਹੈ। ਸਰੀਰਕ ਕਮੀਆਂ, ਜਿਵੇਂ ਕਿ ਨਕਲੀ ਅੱਖ ਵਾਲਾ ਰਾਣਾ ਡੱਗਗੁਬਤੀ, ਅਦਾਕਾਰ ਬਣਨ ਲਈ ਸੁਧਾ ਚੰਦਰਨ, ਜਿਸ ਨੇ ਇੱਕ ਦੁਰਘਟਨਾ ਵਿਚ ਆਪਣਾ ਇਕ ਪੈਰ ਗੁਆ ਦਿੱਤਾ, ਬਹੁਤ ਘੱਟ ਲੋਕ ਅਜਿਹਾ ਕਰ ਪਾਉਂਦੇ ਹਨ।

ਹਕਲਾਉਂਦੇ ਅਤੇ ਤੋਤਲੀ ਭਾਸ਼ਾਂ ਬੋਲਦੇ ਸਨ ਰਿਤਿਕ ਰੋਸ਼ਨ 
ਰਿਤਿਕ ਰੋਸ਼ਨ ਦੇ ਪਿਤਾ ਰਾਕੇਸ਼ ਰੋਸ਼ਨ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਇਕ ਦਿਨ ਇੰਨਾ ਵੱਡਾ ਸਿਤਾਰਾ ਬਣ ਜਾਵੇਗਾ, ਜਿਸ ਦੀ ਡਾਇਲਾਗ ਡਿਲੀਵਰੀ ਪਿੱਛੇ ਨੌਜਵਾਨ ਪੀੜ੍ਹੀ ਪਾਗਲ ਹੋ ਜਾਵੇਗੀ। ਰਿਤਿਕ ਬਚਪਨ ਤੋਂ ਹੀ ਸਹੀ ਤਰ੍ਹਾਂ ਬੋਲ ਨਹੀਂ ਸਕਦਾ ਸੀ। ਉਹ ਕਾਫ਼ੀ ਹਕਲਾਉਂਦੇ ਅਤੇ ਤੋਤਲੀ ਭਾਸ਼ਾਂ ਬੋਲਦੇ ਸਨ। ਇਸ ਕਰਕੇ ਉਨ੍ਹਾਂ ਵਿਚ ਕੋਈ ਆਤਮ-ਵਿਸ਼ਵਾਸ ਨਹੀਂ ਸੀ। ਪਤਲੇ ਸ਼ਰਮੀਲੇ ਰਿਤਿਕ ਦੇ ਪਿਤਾ ਅਤੇ ਮਾਮਾ ਨਿਰਮਾਤਾ ਓਮ ਪ੍ਰਕਾਸ਼ ਉਨ੍ਹਾਂ ਲਈ ਬਹੁਤ ਪਰੇਸ਼ਾਨ ਰਹਿੰਦੇ ਸਨ। ਉਨ੍ਹਾਂ ਨੇ ਖ਼ੁਦ ਰਿਤਿਕ ਰੋਸ਼ਨ ਨੂੰ ਸਪੀਚ ਥੈਰੇਪਿਸਟ 'ਤੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਰਿਤਿਕ ਨੂੰ ਸਹੀ ਢੰਗ ਨਾਲ ਬੋਲਣ ਵਿਚ ਕਈ ਸਾਲ ਲੱਗ ਗਏ ਪਰ ਅੱਜ ਉਨ੍ਹਾਂ ਨੂੰ ਇਹ ਸਵੀਕਾਰ ਕਰਨ ਵਿਚ ਕੋਈ ਸ਼ਰਮ ਦੀ ਗੱਲ ਨਹੀਂ ਕਿ ਉਹ ਬਚਪਨ ਵਿਚ ਸਹੀ ਤਰ੍ਹਾਂ ਬੋਲ ਨਹੀਂ ਸਕਦੇ ਸੀ। ਉਹ ਮਹਿਸੂਸ ਕਰਦੇ ਨੇ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੀ ਹਕਲਾਹਟ ਨੂੰ ਸਹੀ ਕੀਤਾ ਹੈ ,ਉਹ ਇਸ ਤਰ੍ਹਾਂ ਕਿਸੇ ਵੀ ਚੀਜ 'ਤੇ ਜਿੱਤ ਪ੍ਰਾਪਤ ਕਰ ਸਕਦਾ ਹੈ।
PunjabKesari
ਅਭਿਸ਼ੇਕ ਬੱਚਨ ਪੜਾਈ ਵਿਚ ਸੀ ਕਮਜੋਰ
ਜਦੋਂ ਅਭਿਸ਼ੇਕ ਵੱਡਾ ਹੋ ਰਿਹਾ ਸੀ, ਉਨ੍ਹਾਂ ਦੇ ਪਿਤਾ ਅਮਿਤਾਭ ਬੱਚਨ ਇਕ ਸੁਪਰਸਟਾਰ ਸਨ। ਉਸ ਕੋਲ ਆਪਣੇ ਪੁੱਤਰ ਲਈ ਸਮਾਂ ਨਹੀਂ ਸੀ। ਜਦੋਂ ਅਭਿਸ਼ੇਕ ਕਲਾਸ ਵਿਚ ਪਿੱਛੇ ਪੈਣਾ ਸ਼ੁਰੂ ਹੋਇਆ ਤਾਂ ਬਿੱਗ ਬੀ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਅੰਦਰ ਕੋਈ ਗੁੰਝਲਦਾਰ ਹੈ ਪਰ ਜਦੋਂ ਡਾਕਟਰ ਨੂੰ ਦਿਖਾਇਆ ਗਿਆ ਤਾਂ ਪਤਾ ਲੱਗਿਆ ਕਿ ਅਭਿਸ਼ੇਕ ਨੂੰ ਡਿਸਲੈਕਸੀਆ ਹੈ। ਸਲਾਅ ਲਰਨਰ ਦੇ ਨਾਲ-ਨਾਲ ਉਹ ਅੱਖਰਾਂ ਨੂੰ ਸਹੀ ਤਰ੍ਹਾਂ ਨਹੀਂ ਸਮਝਦ ਪਾਉਂਦੇ ਸੀ। ਇਸ ਸਮੱਸਿਆ ਨੂੰ ਜਾਣਨ ਤੋਂ ਬਾਅਦ ਉਨ੍ਹਾਂ ਦਾ ਇਲਾਜ ਕੀਤਾ ਗਿਆ। ਇਸ ਤੋਂ ਪਹਿਲਾਂ ਅਭਿਸ਼ੇਕ ਪੜ੍ਹਾਈ ਵਿਚ ਨੰਬਰ ਨਾ ਮਿਲਣ ਕਾਰਨ ਆਪਣੇ ਮਾਪਿਆਂ ਦਾ ਡਾਂਟ ਖਾਂਦੇ ਸੀ। ਇਸ ਲਈ ਉਹ ਬਚਪਨ ਵਿਚ ਹੀ ਇੰਨਟਰੋਵਰਟ ਸਨ, ਬਾਅਦ ਵਿਚ, ਜਦੋਂ ਬਿੱਗ ਬੀ ਨੇ ਆਪਣੇ ਬੇਟੇ ਨੂੰ ਕਿਹਾ ਕਿ ਉਹ ਕਰਨਾ ਜੋ ਤੁਹਾਨੂੰ ਜ਼ਿੰਦਗੀ ਵਿਚ ਪਸੰਦ ਹੈ। ਅਭਿਸ਼ੇਕ ਨੇ ਫ਼ੈਸਲਾ ਕੀਤਾ ਕਿ ਉਹ ਅਦਾਕਾਰ ਬਣ ਜਾਵੇਗਾ।
PunjabKesari
ਤਾਪਸੀ ਪਨੂੰ ਤੋਂ ਪਰੇਸ਼ਾਨ ਸਨ ਮਾਤਾ-ਪਿਤਾ
ਬਚਪਨ ਵਿਚ ਤਾਪਸੀ ਪਨੂੰ ਇੰਨੀ ਜ਼ਿਆਦਾ ਹਾਇਪਰ ਐਕਟਿਵ ਸੀ ਕਿ ਉਹ ਕਦੇ ਵੀ ਇਕ ਜਗ੍ਹਾ ਵਿਚ ਜ਼ਿਆਦਾ ਦੇਰ ਨਹੀਂ ਬੈਠ ਸਕਦੀ ਸੀ। ਹਰ ਸਮੇਂ ਕੁਝ ਨਾ ਕੁਝ ਸ਼ਰਾਰਤ ਅਤੇ ਭੰਨ ਤੋੜ ਕਰਦੀ ਰਹਿੰਦੀ ਸੀ। ਜਦੋਂ ਤਾਪਸੀ ਦੀ ਸਮੱਸਿਆ ਬਾਰੇ ਉਨ੍ਹਾਂ ਦੇ ਮਾਪਿਆਂ ਪਤਾ ਲੱਗੀ ਤਾਂ ਉਨ੍ਹਾਂ ਦਾ ਸਮੇਂ ਸਿਰ ਇਲਾਜ ਕੀਤਾ ਗਿਆ। ਉਨ੍ਹਾਂ ਨੂੰ ਹੋਰ ਕੰਮਾਂ ਵਿਚੋਂ ਰੁਝਾ ਦਿੱਤਾ ਗਿਆ ਸੀ ਤਾਂ ਜੋ ਉਨ੍ਹਾਂ ਦੀ ਐਨਰਜੀ ਸਹੀ ਕੰਮਾਂ ਵਿਚ ਵਰਤੀ ਜਾ ਸਕੇ। ਤਾਪਸੀ ਇਕ ਵਾਰ ਖੇਡਾਂ ਦੀ ਆਦਤ ਵਿਚ ਆ ਗਈ। ਉਹ ਸਾਰਾ ਦਿਨ ਖੇਡਦੀ। ਇਸ ਤੋਂ ਬਾਅਦ ਉਹ ਇੰਨੀ ਥੱਕ ਗਈ ਸੀ ਕਿ ਉਹ ਕੋਈ ਹੋਰ ਕੰਮ ਨਹੀਂ ਕਰ ਸਕੀ। ਖੇਡਣ ਅਤੇ ਹੋਰ ਗਤੀਵਿਧੀਆਂ ਕਾਰਨ ਤਾਪਸੀ ਬਹੁਤ ਜਲਦੀ ਠੀਕ ਹੋ ਗਈ।
PunjabKesari


sunita

Content Editor sunita