ਫੋਰਬਜ਼ ਦੀ ਸੂਚੀ 'ਚ ਬਾਲੀਵੁੱਡ ਦੀ ਝੰਡੀ, ਇਨ੍ਹਾਂ ਸਿਤਾਰਿਆਂ ਨੇ ਬਣਾਈ ਆਪਣੀ ਜਗ੍ਹਾ

12/10/2020 3:13:56 PM

ਮੁੰਬਈ: ਇਸ ਸਾਲ ਕੋਰੋਨਾ ਕਾਲ 'ਚ ਫਿਜ਼ੀਕਲ ਇਵੈਂਟ ਅਤੇ ਐਕਟੀਵਿਟੀ ਨਹੀਂ ਕੀਤੀ ਗਈ ਹੈ। ਸੋਸ਼ਲ ਮੀਡੀਆ ਦੇ ਰਾਹੀਂ ਸਿਤਾਰਿਆਂ ਨੇ ਲੋਕਾਂ ਦਾ ਮਨੋਰੰਜਨ ਕੀਤਾ ਹੈ। ਲੋਕਾਂ ਨੂੰ ਕੋਰੋਨਾ ਲਾਗ ਦੇ ਪ੍ਰਤੀ ਜਾਗਰੂਕ ਵੀ ਕੀਤਾ ਹੈ ਅਤੇ ਆਪਣਾ ਅਸਰ ਪਾਉਣ 'ਚ ਸਫਲ ਰਹੇ ਹਨ। ਹਾਲ ਹੀ 'ਚ ਫੋਰਬਜ਼ ਏਸ਼ੀਆ ਨੇ 100 ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸਿਤਾਰਿਆਂ ਦੀ ਲਿਸਟ ਜਾਰੀ ਕੀਤੀ ਹੈ। ਜਿਨ੍ਹਾਂ 'ਚ ਗਾਇਕ, ਫ਼ਿਲਮ ਅਤੇ ਟੀ.ਵੀ.ਸਿਤਾਤਿਆਂ ਦਾ ਨਾਂ ਸ਼ਾਮਲ ਹੈ। ਇਸ 'ਚ ਕਈ ਬਾਲੀਵੁੱਡ ਸਿਤਾਰਿਆਂ ਦਾ ਵੀ ਨਾਂ ਸ਼ਾਮਲ ਹੈ। ਆਓ ਜਾਣਦੇ ਹਾਂ ਉਨ੍ਹਾਂ ਸਿਤਾਰਿਆਂ ਦੇ ਬਾਰੇ 'ਚ...
ਅਮਿਤਾਭ ਬੱਚਨ
ਅਦਾਕਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਲੋਕਾਂ ਦਾ ਮਨੋਰੰਜਨ ਵੀ ਕਰਦੇ ਹਨ। ਅਮਿਤਾਭ ਬੱਚਨ ਨੇ ਕੋਰੋਨਾ ਲਾਗ ਦੇ ਪ੍ਰਤੀ ਜਾਗਰੂਕਤਾ ਫੈਲਾਉਣ 'ਚ ਵੀ ਮੁੱਖ ਯੋਗਦਾਨ ਦਿੱਤਾ ਹੈ। ਅਦਾਕਾਰ ਨੇ ਕੋਰੋਨਾ ਕਾਲ 'ਚ ਲੋਕਾਂ ਦੇ ਲਈ ਮਦਦ ਵੀ ਪਹੁੰਚਾਈ ਹੈ। ਇਸ ਲਈ ਅਦਾਕਾਰ ਆਪਣਾ ਅਸਰ ਪਾਉਣ 'ਚ ਕਾਮਯਾਬ ਰਹੇ ਹਨ ਅਤੇ ਅਮਿਤਾਭ ਦਾ ਨਾਂ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ। 

PunjabKesari
ਅਕਸ਼ੈ ਕੁਮਾਰ 
ਅਕਸ਼ੈ ਕੁਮਾਰ ਦਾ ਜਾਦੂ ਲੋਕਾਂ ਦੇ ਸਿਰ 'ਤੇ ਚੜ੍ਹ ਕੇ ਬੋਲਦਾ ਹੈ। ਅਕਸ਼ੈ ਦੀਆਂ ਫ਼ਿਲਮਾਂ ਸਭ ਤੋਂ ਜ਼ਿਆਦਾ ਕਮਾਈ ਕਰਦੀਆਂ ਹਨ। ਇਸ ਸਾਲ ਅਕਸ਼ੈ ਨੇ ਕੋਰੋਨਾ 'ਚ ਆਰਥਿਕ ਮਦਦ ਲਈ ਵੀ ਵੱਡਾ ਯੋਗਦਾਨ ਦਿੱਤਾ। ਜਿਸ ਕਾਰਨ ਅਕਸ਼ੈ ਦਾ ਨਾਂ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ। ਫੋਬਰਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਲਿਸਟ 'ਚ ਵੀ ਅਕਸ਼ੈ ਦਾ ਨਾਂ ਸ਼ਾਮਲ ਸੀ। 

PunjabKesari
ਆਲੀਆ ਭੱਟ
ਆਲੀਆ ਭੱਟ ਵੀ ਇਸ ਸਾਲ ਕਾਫ਼ੀ ਚਰਚਾ 'ਚ ਰਹੀ ਹੈ। ਆਲੀਆ ਵੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰਾ ਹੈ। ਆਲੀਆ ਨੂੰ ਫ਼ਿਲਮਾਂ ਦੇ ਨਾਲ-ਨਾਲ ਬਿਜ਼ਨੈੱਸ 'ਚ ਵੀ ਦਿਲਚਸਪੀ ਹੈ। ਅਦਾਕਾਰਾ 18 ਵੱਡੀਆਂ ਕੰਪਨੀਆਂ ਦੀ ਬ੍ਰਾਂਡ ਅੰਬੈਂਸਡਰ ਹੈ ਜਿਸ 'ਚ ਕੋਕਾ-ਕੋਲਾ, ਗਾਰਨੀਅਰ, ਉਬਰ ਈਟ ਸ਼ਾਮਲ ਹਨ। 

PunjabKesari
ਸ਼ਾਹਰੁਖ ਖ਼ਾਨ
ਸ਼ਾਹਰੁਖ ਖ਼ਾਨ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਵਿੰਗ ਹੈ। ਅਦਾਕਾਰ ਦੇ 106 ਮਿਲੀਅਨ ਫਾਲੋਅਰਸ ਹਨ। ਇਸ ਸਾਲ ਸ਼ਾਹਰੁਖ ਖ਼ਾਨ ਫ਼ਿਲਮਾਂ ਤੋਂ ਦੂਰ ਰਹਿ ਰਹੇ ਹਨ। ਫਿਰ ਵੀ ਉਨ੍ਹਾਂ ਦੀ ਫੈਨ ਫਾਲਵਿੰਗ 'ਚ ਕਮੀ ਨਹੀਂ ਆਈ। ਉਹ ਆਪਣਾ ਅਸਰ ਲੋਕਾਂ 'ਤੇ ਪਾਉਣ 'ਚ ਕਾਮਯਾਬ ਰਹੇ ਹਨ। ਸ਼ਾਹਰੁਖ ਨੇ ਆਰਥਿਕ ਸਹਾਇਤਾ 'ਚ ਵੀ ਆਪਣਾ ਯੋਗਦਾਨ ਦਿੱਤਾ ਹੈ। ਇਸ ਤੋਂ ਇਲਾਵਾ ਅਦਾਕਾਰ ਕਈ ਸਾਰੇ ਐੱਨ.ਜੀ.ਓ. 'ਚ ਵੀ ਲਗਾਤਾਰ ਦਾਨ ਕਰ ਰਹੇ ਹਨ। 

PunjabKesari
ਰਣਵੀਰ ਸਿੰਘ
ਅਦਾਕਾਰ ਰਣਵੀਰ ਦੀ ਸੋਸ਼ਲ ਮੀਡੀਆ 'ਤੇ 62 ਮਿਲੀਅਨ ਫੈਨ ਫਾਲੋਵਿੰਗ ਹੈ। ਲੋਕ ਉਨ੍ਹਾਂ ਦੇ ਸਟਾਇਲ ਨੂੰ ਕਾਫ਼ੀ ਪਸੰਦ ਕਰਦੇ ਹਨ। ਰਣਵੀਰ ਦੀ 2018 ਦੀ 'ਪਦਮਾਵਤ' 10ਵੀਂ ਹਾਈਇਸਟ ਗਰੋਸਿੰਗ ਬਾਲੀਵੁੱਡ ਫ਼ਿਲਮ ਸੀ। ਇਸ ਲਈ ਰਣਵੀਰ ਦਾ ਨਾਂ ਵੀ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ। 

PunjabKesari
ਰਿਤਿਕ ਰੋਸ਼ਨ 
ਰਿਤਿਕ ਰੋਸ਼ਨ ਦੇ ਸੋਸ਼ਲ ਮੀਡੀਆ 'ਚ 33 ਮਿਲੀਅਨ ਫਾਲੋਅਰਸ ਹਨ। ਅਦਾਕਾਰ ਨੇ ਤਾਲਾਬੰਦੀ ਦੌਰਾਨ ਹੋਏ ਕਾਨਸਰਟ 'ਆਈ ਫਾਰ ਇੰਡੀਆ' 'ਚ ਹਿੱਸਾ ਲੈ ਕੇ ਫੰਡ ਰੇਜ਼ ਕਰਵਾਉਣ 'ਚ ਆਪਣਾ ਯੋਗਦਾਨ ਦਿੱਤਾ ਸੀ। ਅਦਾਕਾਰ ਦੀ ਸਾਲ 2019 'ਚ ਰਿਲੀਜ਼ ਹੋਈ 'ਵਾਰ' ਇਸ ਸਾਲ ਦੀ ਹਾਈਇਸਟ ਗਰੋਸਿੰਗ ਬਾਲੀਵੁੱਡ ਫ਼ਿਲਮ ਸੀ। ਇਸ ਲਈ ਰਿਤਿਕ ਰੋਸ਼ਨ ਦਾ ਵੀ ਨਾਂ ਇਸ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ। 

PunjabKesari
ਸ਼ਾਹਿਦ ਕਪੂਰ 
ਸ਼ਾਹਿਦ ਕਪੂਰ ਵੀ ਇਸ ਲਿਸਟ 'ਚ ਆਪਣਾ ਨਾਂ ਸ਼ਾਮਲ ਕਰਵਾਉਣ 'ਚ ਕਾਮਯਾਬ ਰਹੇ ਹਨ। ਸ਼ਾਹਿਦ ਦੇ 67 ਮਿਲੀਅਨ ਫਾਲੋਅਰਸ ਹਨ। ਇਸ ਤੋਂ ਇਲਾਵਾ ਸ਼ਾਹਿਦ ਕਾਲਗੇਟ ਅਤੇ ਫੈਂਟਾ ਵਰਗੇ ਵੱਡੇ ਬ੍ਰਾਂਡ ਦੇ ਅੰਬੈਂਸਡਰ ਹਨ।

PunjabKesari
ਨੇਹਾ ਕੱਕੜ
ਗਾਇਕਾ ਨੇਹਾ ਕੱਕੜ ਵੀ ਆਪਣਾ ਅਸਰ ਪਾਉਣ 'ਚ ਸਫ਼ਲ ਰਹੀ। ਨੇਹਾ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਫੈਨ ਫਾਲੋਵਿੰਗ ਹੈ। ਹਾਲ ਹੀ 'ਚ ਨੇਹਾ ਨੇ ਰੋਹਨਪ੍ਰੀਤ ਨਾਲ ਵਿਆਹ ਕੀਤਾ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫ਼ੀ ਚਰਚਾ 'ਚ ਰਹੀਆਂ।

PunjabKesari
ਅਨੁਸ਼ਕਾ ਸ਼ਰਮਾ
ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਵੀ ਸੋਸ਼ਲ ਮੀਡੀਆ 'ਤੇ 84 ਮਿਲੀਅਨ ਫਾਲੋਅਰਸ ਹਨ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਅਨੁਸ਼ਕਾ ਅਤੇ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਮਾਤਾ-ਪਿਤਾ ਬਣਨ ਦੀ ਖ਼ੁਸ਼ਖਬਰੀ ਦਿੱਤੀ ਸੀ। ਇਸ ਤਸਵੀਰ ਨੂੰ ਸਭ ਤੋਂ ਜ਼ਿਆਦਾ ਲਾਈਕ ਕੀਤਾ ਗਿਆ ਸੀ। 

PunjabKesari
ਜੈਕਲੀਨ
ਜੈਕਲੀਨ ਦੇ ਸੋਸ਼ਲ ਮੀਡੀਆ 'ਤੇ 46 ਮਿਲੀਅਨ ਫਾਲੋਅਰਸ ਹਨ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀਡੀਓਜ਼ ਸ਼ੇਅਰ ਕਰਕੇ ਲੋਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਅਦਾਕਾਰਾ ਕਈ ਬ੍ਰਾਂਡਸ ਨੂੰ ਅੰਬੈਂਸਡਰ ਵੀ ਕਰਦੀ ਹੈ। ਇਸ ਲਈ ਜੈਕਲੀਨ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ। 

PunjabKesari
ਕੈਟਰੀਨਾ ਕੈਫ
ਕੈਟਰੀਨਾ ਦਾ ਵੀ ਨਾਂ ਇਸ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ। ਅਦਾਕਾਰਾ ਦੇ 15 ਮਿਲੀਅਨ ਫਾਲੋਅਰਸ ਹਨ। ਅਦਾਕਾਰਾ ਕਈ ਬ੍ਰਾਂਡਸ ਨੂੰ ਅੰਬੈਂਸਡਰ ਕਰਦੀ ਹੈ। ਕੈਟਰੀਨਾ ਦੀ ਭਾਰਤ 2019 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਚੌਥੀ ਫ਼ਿਲਮ ਸੀ।


Aarti dhillon

Content Editor Aarti dhillon