ਗੰਗਾ ਨਦੀ 'ਚੋਂ ਮਿਲ ਰਹੀਆਂ ਕੋਰੋਨਾ ਪੀੜਤਾਂ ਦੀਆਂ ਲਾਸ਼ਾਂ ਦੇਖ ਭੜਕੇ ਬਾਲੀਵੁੱਡ ਸਿਤਾਰੇ,ਸਿਸਟਮ 'ਤੇ ਉਠਾਏ ਸਵਾਲ

Thursday, May 13, 2021 - 04:33 PM (IST)

ਗੰਗਾ ਨਦੀ 'ਚੋਂ ਮਿਲ ਰਹੀਆਂ ਕੋਰੋਨਾ ਪੀੜਤਾਂ ਦੀਆਂ ਲਾਸ਼ਾਂ ਦੇਖ ਭੜਕੇ ਬਾਲੀਵੁੱਡ ਸਿਤਾਰੇ,ਸਿਸਟਮ 'ਤੇ ਉਠਾਏ ਸਵਾਲ

ਮੁੰਬਈ- ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਗੰਗਾ ਨਦੀ ’ਚ ਹਰ ਦਿਨ ਕਈ ਲਾਸ਼ਾਂ ਮਿਲਣ ਕਾਰਨ ਹੜਕੰਪ ਮਚਿਆ ਹੋਇਆ ਹੈ। ਬੀਤੇ ਕੁਝ ਦਿਨਾਂ ’ਚ ਬਕਸਰ ਅਤੇ ਗਾਜੀਪੁਰ ਦੇ ਆਲੇ-ਦੁਆਲੇ ਗੰਗਾ ’ਚ ਕਈ ਲਾਸ਼ਾਂ ਮਿਲੀਆਂ ਹਨ। ਇਸ ਮਾਮਲੇ ਨੇ ਉਸ ਸਮੇਂ ਤੂਲ ਫੜ ਲਿਆ ਜਦੋਂ ਪਟਨਾ ਹਾਈਕੋਰਟ ਤੋਂ ਇਲਾਵਾ ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਨੋਟਿਸ ਕੀਤਾ। ਉਥੇ ਹੀ ਗੰਗਾ ’ਚ ਲਗਾਤਾਰ ਮਿਲ ਰਹੀਆਂ ਮਨੁੱਖਾਂ ਦੀਆਂ ਲਾਸ਼ਾਂ ਨੂੰ ਲੈ ਕੇ ਬਾਲੀਵੁੱਡ ਸਿਤਾਰਿਆਂ ਨੇ ਵੀ ਹੈਰਾਨੀ ਪ੍ਰਗਟਾਈ ਹੈ। ਨਾਲ ਹੀ ਇਸ ਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

 

ਬੁੱਧਵਾਰ ਨੂੰ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਫਰਹਾਨ ਅਖ਼ਤਰ ਨੇ ਗੰਗਾ ’ਚ ਮਿਲ ਰਹੀਆਂ ਲਾਸ਼ਾਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਇਸ ਘਟਨਾ ਲਈ ਸਿਸਟਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਫਰਹਾਨ ਅਖ਼ਤਰ ਨੇ ਟਵਿੱਟਰ ’ਤੇ ਆਪਣੀ ਗੱਲ ਰੱਖਦੇ ਹੋਏ ਕਿਹਾ ਹੈ ਕਿ ਇਸ ਦੇ ਲਈ ਖ਼ਰਾਬ ਸਿਸਟਮ ਜ਼ਿੰਮੇਵਾਰ ਹੈ। ਉਨ੍ਹਾਂ ਨੇ ਆਪਣੇ ਟਵੀਟ ’ਚ ਲਿਖਿਆ, ‘ਨਦੀਆਂ ’ਚ ਵਹਿ ਰਹੀਆਂ ਲਾਸ਼ਾਂ ਦੇ ਆਉਣ ਅਤੇ ਕਿਨਾਰੇ ’ਤੇ ਲੱਗਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਇਹ ਨਿਸ਼ਚਿਤ ਰੂਪ ਨਾਲ ਦਿਲ ਤੋੜ ਦੇਣ ਵਾਲੀਆਂ ਹਨ। ਇਕ ਨਾ ਇਕ ਦਿਨ ਵਾਇਰਸ ਜ਼ਰੂਰ ਹਾਰੇਗਾ ਪਰ ਇਸ ਤਰ੍ਹਾਂ ਦੀਆਂ ਖ਼ਾਮੀਆਂ ਲਈ ਸਿਸਟਮ ਜਵਾਬਦੇਹ ਹੋਣਾ ਚਾਹੀਦਾ ਹੈ। ਜਦੋਂ ਤੱਕ ਇਹ ਨਹੀਂ ਹੁੰਦਾ ਹੈ ਉਦੋਂ ਤੱਕ ਮਹਾਮਾਰੀ ਦਾ ਚੈਪਟਰ ਖ਼ਤਮ ਨਹੀਂ ਹੋਵੇਗਾ।


ਉਥੇ ਹੀ ਅਦਾਕਾਰਾ ਪਰੀਣਿਤੀ ਚੋਪੜਾ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ’ਤੇ ਲਿਖਿਆ, ‘ਇਸ ਮਹਾਮਾਰੀ ਨੇ ਇਨਸਾਨੀਅਤ ਦਾ ਸਭ ਤੋਂ ਖ਼ਰਾਬ ਚਿਹਰਾ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਉਹ ਜੋ ਲਾਸ਼ਾਂ ਤੈਰ ਰਹੀਆਂ ਹਨ, ਉਹ ਕਦੇ ਜ਼ਿੰਦਾ ਸਨ, ਉਹ ਕਿਸੇ ਦੀ ਮਾਂ,ਪੁੱਤਰ ਜਾਂ ਪਿਤਾ ਸੀ। ਜੇਕਰ ਤੁਹਾਡੀ ਲਾਸ਼ ਨਦੀ ਕਿਨਾਰੇ ਮਿਲਦੀ ਜਾਂ ਤੁਸੀਂ ਆਪਣੀ ਮਾਂ ਦੀ ਲਾਸ਼ ਨਦੀ ’ਤੇ ਤੈਰਦੀ ਦੇਖਦੇ ਤਾਂ ਤੁਹਾਨੂੰ ਕਿਵੇਂ ਦਾ ਲੱਗਦਾ? ਸੋਚ ਵੀ ਨਹੀਂ ਸਕਦੇ...ਹੈਵਾਨ।’

PunjabKesari
ਉਥੇ ਹੀ ਅਦਾਕਾਰ ਓਰਮਿਲਾ ਮਾਤੋਂਡਕਰ ਨੇ ਵੀ ਇਸ ਘਟਨਾ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ’ਚ ਲਿਖਿਆ, ‘ਸ਼ੱਕੀ ਕੋਵਿਡ ਦੀਆਂ 100 ਤੋਂ ਵੱਧ ਲਾਸ਼ਾਂ ਨੂੰ ਗੰਗਾ ’ਚ ਵਹਾ ਦਿੱਤਾ ਗਿਆ। ਦੁਖਦ...ਵਿਸ਼ਵਾਸ ਤੋਂ ਪਰੇ...।’ ਅਦਾਕਾਰ ਜਾਵੇਦ ਜਾਫ਼ਰੀ ਨੇ ਵੀ ਟਵਿੱਟਰ ’ਤੇ ਇਕ ਖ਼ਬਰ ਸ਼ੇਅਰ ਕਰ ਕੇ ਲਿਖਿਆ, ‘ਇਹ ਦੁਖਦ ਤੇ ਭਿਆਨਕ ਹੈ। ਇਸ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਵੀ ਕਈ ਸਿਤਾਰਿਆਂ ਨੇ ਗੰਗਾ ’ਚ ਮਿਲ ਰਹੀਆਂ ਲਾਸ਼ਾਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

 


author

Aarti dhillon

Content Editor

Related News