ਸ਼੍ਰੀਲੀਲਾ ਦੀ ਪੁਸ਼ਪਾ 2 : ਦਿ ਰੂਲ’ ’ਚ ਧਮਾਕੇਦਾਰ ਐਂਟਰੀ! ਸਪੈਸ਼ਲ ਸਾਂਗ ਕਰਦੀ ਆਵੇਗੀ ਨਜ਼ਰ

Monday, Nov 11, 2024 - 03:48 PM (IST)

ਸ਼੍ਰੀਲੀਲਾ ਦੀ ਪੁਸ਼ਪਾ 2 : ਦਿ ਰੂਲ’ ’ਚ ਧਮਾਕੇਦਾਰ ਐਂਟਰੀ! ਸਪੈਸ਼ਲ ਸਾਂਗ ਕਰਦੀ ਆਵੇਗੀ ਨਜ਼ਰ

ਮੁੰਬਈ- ਸਾਊਥ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸ਼੍ਰੀਲੀਲਾ ਹੁਣ ਫਿਲਮ ‘ਪੁਸ਼ਪਾ 2 : ਦਿ ਰੂਲ’ ’ਚ ਇਕ ਖਾਸ ਸਾਂਗ ਰਾਹੀਂ ਦਰਸ਼ਕਾਂ ਦਾ ਦਿਲ ਜਿੱਤਣ ਜਾ ਰਹੀ ਹੈ। ਇਸ ਫਿਲਮ ਦੇ ਸੀਕਵਲ ’ਚ ਅੱਲੂ ਅਰਜੁਨ ਪੁਸ਼ਪਾ ਰਾਜ ਦੇ ਰੂਪ ’ਚ ਵਾਪਸੀ ਕਰੇਗਾ, ਜਦਕਿ ਰਸ਼ਮਿਕਾ ਮੰਦਾਨਾ ਸ਼੍ਰੀਵੱਲੀ ਦੀ ਭੂਮਿਕਾ ਨਿਭਾਏਗੀ। ਸ਼੍ਰੀਲੀਲਾ ਦੇ ਸਾਂਗ ਦੀ ਸ਼ੁਰੂਆਤ ਫਿਲਮ ਲਈ ਉਤਸ਼ਾਹ ਨੂੰ ਹੋਰ ਵਧਾਉਣ ਵਾਲੀ ਹੈ, ਜੋ ਪਹਿਲਾਂ ਹੀ ਹਿਟ ਹੋਣ ਲਈ ਤਿਆਰ ਹੈ। ਮੇਕਰਸ ਨੇ ਇਕ ਸ਼ਾਨਦਾਰ ਪੋਸਟਰ ਨਾਲ ਖੁਲਾਸਾ ਕੀਤਾ ਹੈ ਕਿ ਸ਼੍ਰੀਲੀਲਾ ਇਕ ਖਾਸ ਸਾਂਗ ‘ਵਿਦ ਯੂ ਅੰਤਵਾ’ ਨਾਲ ‘ਪੁਸ਼ਪਾ 2 : ਦਿ ਰੂਲ’ ਦਾ ਹਿੱਸਾ ਹੋਵੇਗਾ, ਜੋ ਕਿ ਦੁਨੀਆ ਭਰ ਵਿਚ ਮਸ਼ਹੂਰ ਹੋਇਆ ਹੈ।

ਇਹ ਵੀ ਪੜ੍ਹੋ- ਮਸ਼ਹੂਰ ਹਸੀਨਾਵਾਂ ਨੂੰ ਮਾਤ ਦਿੰਦੀ ਹੈ 49 ਸਾਲਾਂ ਸ਼ਾਲਿਨੀ, 4 ਵਾਰ ਮੁਨਵਾ ਚੁੱਕੀ ਹੈ ਸਿਰ

ਹੁਣ, ਅੱਲੂ ਅਰਜੁਨ ਦੱਖਣੀ ਭਾਰਤ ਦੀ ਡਾਂਸਿੰਗ ਕੁਈਨ ਸ਼੍ਰੀਲੀਲਾ ਨਾਲ ਡਾਂਸ ਕਰਨ ਲਈ ਤਿਆਰ ਹੈ। ਜਲਦੀ ਹੀ ਟ੍ਰੇਲਰ ਦਾ ਐਲਾਨ ਹੋਣ ਜਾ ਰਿਹਾ ਹੈ, ਖਾਸ ਸਾਂਗ ਬਾਰੇ ਇਸ ਖਬਰ ਨੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਂਗ ਨੂੰ ਗਣੇਸ਼ ਆਚਾਰੀਆ ਨੇ ਕੋਰੀਓਗ੍ਰਾਫ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News