ਫ਼ਿਲਮੀ ਦੁਨੀਆ ਛੱਡ ਕੇ ਖੇਤੀਬਾੜੀ ਕਰ ਰਿਹਾ ਹੈ ਇਸ ਮਸ਼ਹੂਰ ਅਦਾਕਾਰ ਦਾ ਪੁੱਤਰ

Friday, Nov 15, 2024 - 01:21 PM (IST)

ਫ਼ਿਲਮੀ ਦੁਨੀਆ ਛੱਡ ਕੇ ਖੇਤੀਬਾੜੀ ਕਰ ਰਿਹਾ ਹੈ ਇਸ ਮਸ਼ਹੂਰ ਅਦਾਕਾਰ ਦਾ ਪੁੱਤਰ

ਮੁੰਬਈ- ਮਸ਼ਹੂਰ ਹਸਤੀਆਂ ਦੇ ਬੱਚੇ ਇੱਕ ਸ਼ਾਨਦਾਰ ਜੀਵਨ ਬਤੀਤ ਕਰਦੇ ਹਨ। ਬਾਲੀਵੁੱਡ ਦੀ ਗੱਲ ਹੋਵੇ ਜਾਂ ਸਾਊਥ ਇੰਡਸਟਰੀ ਦੀ ਗੱਲ ਹੋਵੇ, ਇੱਥੇ ਕਈ ਫਿਲਮੀ ਸਿਤਾਰਿਆਂਦੇ ਬੱਚੇ ਇੱਕ ਸ਼ਾਨਦਾਰ ਲਾਈਫਸਟਾਈਲ ਨਾਲ ਰਹਿੰਦੇ ਹਨ। ਕਈ ਸਟਾਰ ਕਿਡਸ ਹਨ ਜੋ ਮਨੋਰੰਜਨ ਇੰਡਸਟਰੀ ‘ਚ ਆਪਣੀ ਜਗ੍ਹਾ ਬਣਾ ਕੇ ਆਪਣਾ ਵੱਡਾ ਨਾਂ ਕਮਾ ਰਹੇ ਹਨ ਪਰ ਕੁਝ ਸਟਾਰ ਕਿਡਜ਼ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ।ਕੁਝ ਫਿਲਮੀ ਸਿਤਾਰਿਆਂ ਦੇ ਬੱਚਿਆਂ ਦੀ ਬਚਪਨ ਤੋਂ ਹੀ ਬਹੁਤ ਵੱਡੀ ਫੈਨ ਫਾਲੋਇੰਗ ਹੁੰਦੀ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਬਾਰੇ ਸਭ ਕੁਝ ਜਾਣਨਾ ਚਾਹੁੰਦੇ ਹਨ। ਪੈਪ ਕਲਚਰ ਦੇ ਵਿਚਕਾਰ, ਕੁਝ ਫਿਲਮੀ ਸਿਤਾਰਿਆਂ ਦੇ ਬੱਚੇ ਪਾਪਾਰਾਜ਼ੀ ਨਾਲ ਘਿਰੇ ਰਹਿੰਦੇ ਹਨ, ਜਦੋਂ ਕਿ ਕੁਝ ਇਸ ਗਲੈਮਰ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਟਾਰ ਕਿਡ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਆਪਣੇ ਪਿਤਾ ਦੇ ਸਟਾਰਡਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਹ ਸਾਧਾਰਨ ਜ਼ਿੰਦਗੀ ਜਿਊਣਾ ਪਸੰਦ ਕਰਦਾ ਹੈ।

ਇਹ ਵੀ ਪੜ੍ਹੋ- ਸ਼ਰਮ ਕਰੋ...ਖੇਸਰੀ ਲਾਲ ਯਾਦਵ- ਆਕਾਂਸ਼ਾ ਪੁਰੀ ਦਾ ਵਰਕਆਊਟ ਦੇਖ ਲੋਕਾਂ ਨੇ ਫੜਿਆ ਮੱਥਾ

ਮਲਿਆਲਮ ਸੁਪਰਸਟਾਰ ਮੋਹਨ ਲਾਲ ਦੇ ਪੁੱਤਰ ਪ੍ਰਣਵ ਮੋਹਨ ਲਾਲ ਨੇ ਆਲੀਸ਼ਾਨ ਜੀਵਨ ਸ਼ੈਲੀ ਨੂੰ ਛੱਡਣ ਅਤੇ ਇੱਕ ਸ਼ਾਂਤ, ਨਾਨ-ਗਲੈਮਰਸ ਜੀਵਨ ਜਿਊਣ ਦਾ ਫੈਸਲਾ ਕੀਤਾ ਹੈ। ਸਾਊਥ ਫਿਲਮ ਇੰਡਸਟਰੀ ‘ਚ ਮੋਹਨ ਲਾਲ ਦਾ ਸਟਾਰਡਮ ਕਿਸੇ ਤੋਂ ਲੁਕਿਆ ਨਹੀਂ ਹੈ ਪਰ ਉਨ੍ਹਾਂ ਦਾ ਪੁੱਤਰ ਇਕ ਆਮ ਲੜਕੇ ਵਾਂਗ ਰਹਿਣਾ ਪਸੰਦ ਕਰਦਾ ਹੈ। ਪ੍ਰਣਵ ਸਪੇਨ 'ਚ ਰਹਿੰਦਾ ਹੈ ਅਤੇ ਦੂਜੇ ਲੋਕਾਂ ਦੇ ਖੇਤਾਂ 'ਚ ਕੰਮ ਕਰਦਾ ਹੈ ਅਤੇ ਸੂਰਾਂ ਦੀ ਦੇਖਭਾਲ ਵੀ ਕਰਦਾ ਹੈ।

ਇਹ ਵੀ ਪੜ੍ਹੋ- ਅਮਰੀਕਾ 'ਚ ਮੀਕਾ ਸਿੰਘ ਦੇ ਪਾਕਿ ਫੈਨ ਨੇ ਦਿੱਤੇ ਲਗਜ਼ਰੀ ਤੋਹਫ਼ੇ, ਕਰੋੜਾਂ 'ਚ ਕੀਮਤ

ਪ੍ਰਣਵ ਫਾਰਮ 'ਚ ਕਈ ਹੋਰ ਜਾਨਵਰਾਂ ਦੀ ਦੇਖਭਾਲ ਵੀ ਕਰਦਾ ਹੈ। ਸੁਪਰਸਟਾਰ ਮੋਹਨ ਲਾਲ ਦੀ ਪਤਨੀ ਸੁਚਿਤਰਾ ਦਾ ਕਹਿਣਾ ਹੈ ਕਿ ਉਹ ਫਿਲਮਾਂ ਤੋਂ ਇਲਾਵਾ ਹੋਰ ਕੰਮਾਂ 'ਚ ਰੁੱਝੇ ਰਹਿੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਣਵ ਸਪੇਨ 'ਚ ਇੱਕ ਫਾਰਮ ਵਿੱਚ ਕੰਮ ਕਰਦਾ ਹੈ। ਸੁਚਿਤਰਾ ਨੇ ਕਿਹਾ ਕਿ ਪ੍ਰਣਵ ਅਜਿਹਾ ਵਿਅਕਤੀ ਹੈ ਜੋ ਅਜਿਹੇ ਤਜ਼ਰਬਿਆਂ ਦੀ ਕਦਰ ਕਰਦਾ ਹੈ ਅਤੇ ਉਸ ਨੇ ਉੱਥੇ ਘੋੜਿਆਂ ਅਤੇ ਬੱਕਰੀਆਂ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਉਹੀ ਕਰਦਾ ਹੈ ਜੋ ਉਸ ਨੂੰ ਸਹੀ ਲੱਗਦਾ ਹੈ। ਸੁਚਿਤਰਾ ਨੇ ਕਿਹਾ ਕਿ ਪ੍ਰਣਵ ਦੀ ਤੁਲਨਾ ਅਕਸਰ ਉਨ੍ਹਾਂ ਦੇ ਪਿਤਾ ਮੋਹਨ ਲਾਲ ਨਾਲ ਕੀਤੀ ਜਾਂਦੀ ਹੈ ਅਤੇ ਉਹ ਉਨ੍ਹਾਂ ਵਰਗਾ ਨਹੀਂ ਹੋ ਸਕਦਾ। ਮੋਹਨ ਲਾਲ ਦੇ ਇਕਲੌਤੇ ਪੁੱਤਰ ਪ੍ਰਣਵ ਨੇ 2003 'ਚ ਬਾਲ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ।ਇਸ ਫਿਲਮ ਲਈ ਉਸ ਨੂੰ ਸਰਵੋਤਮ ਬਾਲ ਕਲਾਕਾਰ ਦਾ ਕੇਰਲ ਰਾਜ ਫਿਲਮ ਐਵਾਰਡ ਵੀ ਮਿਲਿਆ ਸੀ। ਪ੍ਰਣਵ ਜੀਤੂ ਜੋਸੇਫ ਦੇ ਅਧੀਨ ਇੱਕ ਸਹਾਇਕ ਨਿਰਦੇਸ਼ਕ ਦੇ ਤੌਰ ‘ਤੇ ਫਿਲਮ ਉਦਯੋਗ ਵਿੱਚ ਵਾਪਸ ਆਇਆ ਹੈ। ਉਸ ਨੇ ਪਾਪਨਾਸਮ, ਦਿ ਲਾਈਫ ਆਫ ਜੋਸੇਟੀ ਵਰਗੀਆਂ ਫਿਲਮਾਂ ਲਈ ਕੰਮ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News