ਓਰੀ ਨੇ ਡੋਨਾਲਡ ਟਰੰਪ ਦਾ ਕੀਤਾ ਸਮਰਥਨ, ਫੈਨਜ਼ ਨੇ ਕੀਤਾ ਟਰੋਲ

Tuesday, Nov 05, 2024 - 04:59 PM (IST)

ਓਰੀ ਨੇ ਡੋਨਾਲਡ ਟਰੰਪ ਦਾ ਕੀਤਾ ਸਮਰਥਨ, ਫੈਨਜ਼ ਨੇ ਕੀਤਾ ਟਰੋਲ

ਨਵੀਂ ਦਿੱਲੀ- ਬਾਲੀਵੁੱਡ ਸਿਤਾਰਿਆਂ ਦੀ ਬੈਸਟ ਫ੍ਰੈਂਡ ਓਰੀ ਹਰ ਦਿਨ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਇਨ੍ਹੀਂ ਦਿਨੀਂ ਉਹ ਇਕ ਵਾਰ ਫਿਰ ਸੁਰਖੀਆਂ 'ਚ ਹੈ ਪਰ ਇਸ ਵਾਰ ਓਰੀ ਆਪਣੀ ਕਿਸੇ ਪਾਰਟੀ ਜਾਂ ਕੁਮੈਂਟ ਕਾਰਨ ਸੁਰਖੀਆਂ 'ਚ ਨਹੀਂ ਹੈ। ਇਸ ਵਾਰ ਓਰੀ ਨੇ ਅਮਰੀਕਾ 'ਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ 'ਤੇ ਕੁਮੈਂਟ ਕੀਤਾ ਹੈ, ਜਿਸ ਕਾਰਨ ਉਹ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਿਆ ਹੈ।ਓਰੀ ਨੇ ਇੰਸਟਾਗ੍ਰਾਮ 'ਤੇ ਡੈਮੋਕਰੇਟ ਉਪ ਪ੍ਰਧਾਨ ਕਮਲਾ ਹੈਰਿਸ ਦੁਆਰਾ ਇੱਕ ਪੋਸਟ 'ਤੇ ਇਮੋਜੀ ਨਾਲ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਆਪਣੇ ਇਮੋਜੀ ਰਾਹੀਂ ਕਮਲਾ ਹੈਰਿਸ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਡੋਨਾਲਡ ਟਰੰਪ ਲਈ ਵੀ ਪੋਸਟ ਕੀਤੀ, ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰਜ਼ ਜ਼ਿਆਦਾ ਪਸੰਦ ਨਹੀਂ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - AAP ਵਿਧਾਇਕ ਨੇ ਹੇਮਾ ਮਾਲਿਨੀ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ, ਕਿਹਾ...

 ਕੀ ਹੈ ਮਾਮਲਾ?
ਦਰਅਸਲ, ਓਰੀ ਨੇ ਡੋਨਾਲਡ ਟਰੰਪ ਦਾ ਸਮਰਥਨ ਕੀਤਾ ਹੈ। ਆਪਣੇ ਕੁਮੈਂਟ 'ਚ ਕਮਲਾ ਹੈਰਿਸ ਦੀ ਨਿੰਦਾ ਕਰਦੇ ਹੋਏ ਡੋਨਾਲਡ ਟਰੰਪ ਦੇ ਸਮਰਥਨ 'ਚ ਕੁਮੈਂਟ ਕੀਤਾ। ਹੁਣ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਓਰੀ ਦੇ ਕੁਮੈਂਟ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਓਰੀ ਦਾ ਮਜ਼ਾਕ ਉਡਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਸ ਨੇ ਹਰ ਜਗ੍ਹਾ ਮੌਜੂਦ ਰਹਿਣਾ ਹੈ ਅਤੇ ਹਰ ਚੀਜ਼ ਵਿਚ ਆਪਣਾ ਪੈਰ ਰੱਖਣਾ ਹੈ।

ਇਹ ਖ਼ਬਰ ਵੀ ਪੜ੍ਹੋ -ਫੜਿਆ ਗਿਆ ਸਲਮਾਨ ਖ਼ਾਨ ਤੋਂ 5 ਕਰੋੜ ਮੰਗਣ ਵਾਲਾ

ਨਾਰਾਜ਼ ਹੋਏ ਫੈਨਜ਼
ਕੁਮੈਂਟ ਕਰਦੇ ਹੋਏ ਓਰੀ ਦੇ ਇੱਕ ਫਾਲੋਅਰ ਨੇ ਲਿਖਿਆ, ਮੁਆਫ ਕਰਨਾ ਓਰੀ, ਹੁਣ ਮੈਂ ਤੁਹਾਨੂੰ ਹੋਰ ਫਾਲੋ ਨਹੀਂ ਕਰ ਸਕਦਾ। ਜਦਕਿ ਇੱਕ ਯੂਜ਼ਰ ਨੇ ਲਿਖਿਆ, ਤੁਸੀਂ ਓਰੀ ਨੂੰ ਨਿਰਾਸ਼ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News