ਇਸ ਫਿਲਮ ਨੂੰ ਕਿਹਾ ਜਾਂਦਾ ਹੈ ''ਮਨਹੂਸ'', ਸ਼ੂਟਿੰਗ ਦੌਰਾਨ 3 ਲੋਕਾਂ ਨੇ ਗਵਾਈ ਸੀ ਜਾਨ

Wednesday, Jan 08, 2025 - 03:19 PM (IST)

ਇਸ ਫਿਲਮ ਨੂੰ ਕਿਹਾ ਜਾਂਦਾ ਹੈ ''ਮਨਹੂਸ'', ਸ਼ੂਟਿੰਗ ਦੌਰਾਨ 3 ਲੋਕਾਂ ਨੇ ਗਵਾਈ ਸੀ ਜਾਨ

ਮੁੰਬਈ- ਤੁਸੀਂ ਬਹੁਤ ਸਾਰੀਆਂ ਡਰਾਉਣੀਆਂ ਫਿਲਮਾਂ ਦੇਖੀਆਂ ਹੋਣਗੀਆਂ ਜਿਨ੍ਹਾਂ 'ਚ ਰਹੱਸਮਈ ਘਟਨਾਵਾਂ ਤੁਹਾਨੂੰ ਹੈਰਾਨ ਕਰ ਦਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਫਿਲਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਬਾਲੀਵੁੱਡ ਦੀ ਸਭ ਤੋਂ ਮਨਹੂਸ ਫਿਲਮ ਕਿਹਾ ਜਾਂਦਾ ਹੈ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਕਈ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਨਾ ਡਾਇਰੈਕਟ ਨਾ ਹੀਰੋ ਬਚਿਆ। 2 ਘੰਟੇ 21 ਮਿੰਟ ਦੀ ਇਸ ਫਿਲਮ ਨੂੰ ਬਣਨ 'ਚ 23 ਸਾਲ ਲੱਗੇ।

ਇਹ ਵੀ ਪੜ੍ਹੋ-ਧਰਮਿੰਦਰ ਨੇ ਪੁਰਾਣੇ ਦਿਨਾਂ ਨੂੰ ਮੁੜ ਕੀਤਾ ਯਾਦ, ਤਸਵੀਰ ਕੀਤੀ ਸਾਂਝੀ

ਕਿਹੜੀ ਫਿਲਮ ਸੀ ਉਹ
ਅਸੀਂ ਜਿਸ ਫ਼ਿਲਮ ਦੀ ਗੱਲ ਕਰ ਰਹੇ ਹਾਂ, ਉਸ ਨੂੰ ਬਣਾਉਣ ਦਾ ਕੰਮ 1963 'ਚ ਸ਼ੁਰੂ ਹੋਇਆ ਸੀ ਪਰ 23 ਸਾਲਾਂ ਬਾਅਦ ਇਹ ਫਿਲਮ ਸਿਨੇਮਾਘਰਾਂ 'ਚ ਆਈ ਜਿਸ ਨੇ ਕਈ ਲੋਕਾਂ ਦੀ ਕੁਰਬਾਨੀ ਲਈ। ਇਸ ਫਿਲਮ ਦਾ ਨਾਂ 'ਲਵ ਐਂਡ ਗੌਡ' ਹੈ ਜੋ ਸਾਲ 1986 'ਚ ਰਿਲੀਜ਼ ਹੋਈ ਸੀ। ਇਹ ਫਿਲਮ ਅਰਬੀ ਪ੍ਰੇਮ ਕਹਾਣੀ ਲੈਲਾ ਅਤੇ ਮਜਨੂੰ 'ਤੇ ਆਧਾਰਿਤ ਸੀ, ਜਿਸ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਫਿਲਮ ਵਿੱਚ ਸੰਜੀਵ ਕੁਮਾਰ ਹੀਰੋ ਅਤੇ ਨਿੰਮੀ ਹੀਰੋਇਨ ਸਨ।

ਇਹ ਵੀ ਪੜ੍ਹੋ- ਕ੍ਰਿਕਟਰ ਹੀ ਨਹੀਂ ਸਰਕਾਰੀ ਅਫ਼ਸਰ ਵੀ ਹਨ ਯੁਜਵੇਂਦਰ ਚਾਹਲ, ਕਮਾਉਂਦੇ ਹਨ ਇੰਨੇ ਪੈਸੇ

ਪਹਿਲੇ ਹੀਰੋ ਦੀ ਹੋਈ ਮੌਤ
ਇਕ ਰਿਪੋਰਟ ਮੁਤਾਬਕ ਇਸ ਫਿਲਮ 'ਚ ਸੰਜੀਵ ਕੁਮਾਰ ਤੋਂ ਪਹਿਲਾਂ ਗੁਰੂ ਦੱਤ ਨੂੰ ਹੀਰੋ ਲਈ ਚੁਣਿਆ ਗਿਆ ਸੀ ਪਰ ਬਦਕਿਸਮਤੀ ਨਾਲ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ, ਜਿਸ ਕਾਰਨ ਇਸ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ। ਇਸ ਤੋਂ ਬਾਅਦ ਸਾਲ 1970 'ਚ ਇੱਕ ਵਾਰ ਨਿਰਦੇਸ਼ਕ ਆਸਿਫ਼ ਨੇ ਸੰਜੀਵ ਕੁਮਾਰ ਨੂੰ ਹੀਰੋ ਦੇ ਰੂਪ 'ਚ ਕਾਸਟ ਕੀਤਾ ਅਤੇ ਅੱਗੇ ਕੰਮ ਸ਼ੁਰੂ ਕੀਤਾ।

ਡਾਇਰੈਕਟਰ ਦੀ ਵੀ ਹੋਈ ਮੌਤ
ਪਰ ਇਸ ਦੌਰਾਨ ਇੱਕ ਅਨੋਖੀ ਘਟਨਾ ਵਾਪਰੀ, ਆਸਿਫ ਦੀ 9 ਮਾਰਚ 1971 ਨੂੰ ਮੌਤ ਹੋ ਗਈ ਅਤੇ ਫਿਰ ਫਿਲਮ ਦੀ ਸ਼ੂਟਿੰਗ ਪੂਰੀ ਤਰ੍ਹਾਂ ਰੁਕ ਗਈ। ਹੁਣ ਸਾਰਿਆਂ ਨੂੰ ਲੱਗਣ ਲੱਗਾ ਹੈ ਕਿ ਇਹ ਫਿਲਮ ਨਹੀਂ ਬਣੇਗੀ ਪਰ ਆਸਿਫ ਦੀ ਪਤਨੀ ਅਖਤਰ ਆਸਿਫ ਨੇ ਨਿਰਮਾਤਾ-ਨਿਰਦੇਸ਼ਕ ਕੇ. ਬੋਕਾਡੀਆ ਦੀ ਮਦਦ ਨਾਲ ਅਧੂਰੀ ਫਿਲਮ ਨੂੰ ਮੁੜ ਸ਼ੁਰੂ ਕੀਤਾ।

ਇਹ ਵੀ ਪੜ੍ਹੋ- ਸਲਮਾਨ ਖ਼ਾਨ ਦਾ ਕਿਉਂ ਨਹੀਂ ਹੋ ਰਿਹਾ ਵਿਆਹ, ਪਿਤਾ ਨੇ ਖੋਲ੍ਹਿਆ ਭੇਦ

ਦੂਜੇ ਹੀਰੋ ਨੇ ਵੀ ਦੁਨੀਆਂ ਨੂੰ 0ਕਹਿ ਦਿੱਤਾ ਅਲਵਿਦਾ 
ਹੁਣ ਅਸੀਂ ਇਸ ਫਿਲਮ ਨੂੰ ਮਨਹੂਸ ਨਾ ਕਹੀਏ ਤਾਂ ਕੀ ਕਹੀਏ, ਜਿਸ 'ਚ ਇੱਕ ਨਹੀਂ ਸਗੋਂ ਕਈ ਮੌਤਾਂ ਹੋਈਆਂ ਸਨ। ਪਹਿਲੇ ਗੁਰੂ ਦੱਤ ਦਾ ਦਿਹਾਂਤ ਹੋ ਗਿਆ ਜਿਸ ਨੂੰ ਇੱਕ ਨਾਇਕ ਵਜੋਂ ਪੇਸ਼ ਕੀਤਾ ਗਿਆ ਸੀ। ਫਿਰ ਨਿਰਦੇਸ਼ਕ ਦਾ ਦਿਹਾਂਤ ਹੋ ਗਿਆ ਅਤੇ ਰਿਲੀਜ਼ ਤੋਂ ਇਕ ਸਾਲ ਪਹਿਲਾਂ, ਸ਼ੂਟਿੰਗ ਮੁਸ਼ਕਿਲ ਨਾਲ ਪੂਰੀ ਹੋਈ ਸੀ। ਸੰਜੀਵ ਕੁਮਾਰ ਦੀ ਵੀ ਸਾਲ 1985 'ਚ ਮੌਤ ਹੋ ਗਈ ਸੀ। ਇਹ ਫਿਲਮ 27 ਮਈ 1986 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Priyanka

Content Editor

Related News