ਵਿਰਾਟ ਨਾਲ ਕੁਆਲਿਟੀ ਸਮਾਂ ਬਿਤਾਉਂਦੀ ਨਜ਼ਰ ਆਈ ਅਨੁਸ਼ਕਾ ਸ਼ਰਮਾ

Friday, Dec 13, 2024 - 12:46 PM (IST)

ਵਿਰਾਟ ਨਾਲ ਕੁਆਲਿਟੀ ਸਮਾਂ ਬਿਤਾਉਂਦੀ ਨਜ਼ਰ ਆਈ ਅਨੁਸ਼ਕਾ ਸ਼ਰਮਾ

ਮੁੰਬਈ- ਅਦਾਕਾਰਾ ਅਨੁਸ਼ਕਾ ਸ਼ਰਮਾ ਫਿਲਮੀ ਕਿਰਦਾਰਾਂ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਜਾਣੀ ਜਾਂਦੀ ਹੈ। ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਪ੍ਰਸ਼ੰਸਕਾਂ ਨੂੰ ਅਨੁਸ਼ਕਾ ਅਤੇ ਵਿਰਾਟ ਦੀ ਬਾਂਡਿੰਗ ਵੀ ਬੇਹੱਦ ਪਸੰਦ ਆਉਂਦੀ ਹੈ। ਹਾਲ ਹੀ 'ਚ ਪਾਵਰ ਕਪਲ ਵਜੋਂ ਮਸ਼ਹੂਰ ਅਨੁਸ਼ਕਾ-ਵਿਰਾਟ ਨੇ ਆਪਣੇ ਵਿਆਹ ਦੀ 7ਵੀਂ ਵਰ੍ਹੇਗੰਢ ਮਨਾਈ ਹੈ। ਵੈਸੇ ਤਾਂ ਅਨੁਸ਼ਕਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਪਰ ਉਹ ਪਤੀ-ਪਤਨੀ ਦੀਆਂ ਕੁਝ ਖਾਸ ਤਸਵੀਰਾਂ ਹੀ ਸ਼ੇਅਰ ਕਰਦੀ ਹੈ।
ਅਨੁਸ਼ਕਾ ਨੇ ਪ੍ਰਸ਼ੰਸਕਾਂ ਨੂੰ ਆਪਣੇ ਪਤੀ ਵਿਰਾਟ ਨਾਲ ਬਿਤਾਏ ਕੁਆਲਿਟੀ ਟਾਈਮ ਦੀ ਝਲਕ ਦਿਖਾਈ ਹੈ। ਵਿਰਾਟ-ਅਨੁਸ਼ਕਾ ਦੀਆਂ ਅਣਦੇਖੀਆਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਉਨ੍ਹਾਂ ਨੇ ਖ਼ੁਦ ਇਹ ਤਸਵੀਰਾਂ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚ ਦੋਵਾਂ ਨੂੰ ਹੱਸਦਿਆਂ, ਖਾਂਦਿਆਂ ਤੇ ਮਜ਼ੇ ਲੈਂਦਿਆਂ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਕਰੋ 'ਦੇਸੀ ਘਿਓ' ਨਾਲ ਸਰੀਰ ਦੀ ਮਾਲਿਸ਼, ਕਈ ਸਮੱਸਿਆਵਾਂ ਹੋਣਗੀਆਂ ਦੂਰ
ਅਨੁਸ਼ਕਾ ਨੇ ਹੁਣ ਤਕ ਦਾ ਬਿਤਾਇਆ ਸਭ ਤੋਂ ਵਧੀਆ ਦਿਨ
ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਵਿਰਾਟ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਚ ਉਹ ਬਰਗਰ ਤੇ ਫਰਾਈਜ਼ ਖਾਂਦੇ ਨਜ਼ਰ ਆ ਸਕਦੇ ਹਨ। ਬ੍ਰਿਸਬੇਨ ਤੋਂ ਇਸ ਫੋਟੋ ਨੂੰ ਸ਼ੇਅਰ ਕਰਦਿਆਂ ਅਨੁਸ਼ਕਾ ਨੇ ਲਿਖਿਆ, 'ਬੈਂਡਿਟ ਐਂਡ ਚਿਲੀ।' ਇਸ ਤੋਂ ਇਲਾਵਾ ਇਕ ਹੋਰ ਤਸਵੀਰ 'ਚ ਬਰਗਰ ਦੀ ਤਸਵੀਰ ਪੋਸਟ ਕੀਤੀ ਹੈ। ਇਸ ਨੂੰ ਸਪੈਸ਼ਲ ਕੈਪਸ਼ਨ ਦਿੰਦਿਆਂ ਅਨੁਸ਼ਕਾ ਨੇ ਲਿਖਿਆ, 'ਸਭ ਤੋਂ ਵਧੀਆ ਦਿਨ।'

ਇਹ ਵੀ ਪੜ੍ਹੋ- ਕੀ ਪ੍ਰੈਗਨੈਂਟ ਹੈ ਅਦਾਕਾਰਾ ਸੋਨਾਕਸ਼ੀ ਸਿਨਹਾ?
ਸਟਾਈਲਿਸ਼ ਆਊਟਫਿਟ 'ਚ ਨਜ਼ਰ ਆਈ ਅਨੁਸ਼ਕਾ
ਪਤੀ ਵਿਰਾਟ ਨਾਲ ਖਾਸ ਦਿਨ ਬਿਤਾਉਣ ਲਈ ਅਨੁਸ਼ਕਾ ਨੇ ਸਟਾਈਲਿਸ਼ ਵ੍ਹਾਈਟ ਆਊਟਫਿਟ ਪਾਇਆ ਸੀ। ਅਨੁਸ਼ਕਾ ਨੇ ਆਪਣੇ ਸਿਰ 'ਤੇ ਸਟਾਈਲਿਸ਼ ਹੇਅਰ ਬੈਂਡ ਵੀ ਲਾਇਆ ਹੋਇਆ ਹੈ, ਜਿਸ ਨਾਲ ਉਹ ਕਾਫੀ ਸਟਾਈਲਿਸ਼ ਨਜ਼ਰ ਆ ਰਹੀ ਹੈ। ਉਥੇ ਹੀ ਵਿਰਾਟ ਕੈਜ਼ੂਅਲ ਬਲੂ ਟੀ-ਸ਼ਰਟ ਪਹਿਨੇ ਨਜ਼ਰ ਆਏ। ਇਸ ਤੋਂ ਇਲਾਵਾ ਉਸ ਨੇ ਟੋਪੀ ਵੀ ਪਹਿਨੀ ਹੋਈ ਹੈ।

ਇਹ ਵੀ ਪੜ੍ਹੋ-ਫੈਨਜ਼ ਨੂੰ ਵੱਡਾ ਝਟਕਾ, ਮਸ਼ਹੂਰ ਗਾਇਕ ਦਾ ਕੰਸਰਟ ਹੋਇਆ ਰੱਦ
ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਲਵ ਸਟੋਰੀ
ਅਨੁਸ਼ਕਾ ਤੇ ਵਿਰਾਟ ਨੇ ਆਸਟ੍ਰੇਲੀਆ ਦੇ ਬ੍ਰਿਸਬੇਨ ਵਿਚ ਆਪਣੇ ਵਿਆਹ ਦੀ 7ਵੀਂ ਵਰ੍ਹੇਗੰਢ ਮਨਾਈ। ਦੋਵਾਂ ਦੀ ਲਵ ਸਟੋਰੀ ਵੀ ਕਾਫੀ ਦਿਲਚਸਪ ਹੈ। ਅਨੁਸ਼ਕਾ ਨੇ ਕਈ ਇੰਟਰਵਿਊਜ਼ 'ਚ ਖੁੱਲ੍ਹ ਕੇ ਦੱਸਿਆ ਹੈ ਕਿ ਵਿਰਾਟ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ 2013 'ਚ ਇਕ ਵਿਗਿਆਪਨ ਦੇ ਸੈੱਟ 'ਤੇ ਹੋਈ ਸੀ। ਚਾਰ ਸਾਲ ਤਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਉਨ੍ਹਾਂ ਨੇ ਸਾਲ 2017 ਵਿਚ ਆਪਣੇ ਰਿਸ਼ਤੇ ਨੂੰ ਵਿਆਹ ਦਾ ਨਾਂ ਦਿੱਤਾ। ਖਾਸ ਗੱਲ ਇਹ ਹੈ ਕਿ ਦੋਵਾਂ ਦਾ ਵਿਆਹ ਇਟਲੀ 'ਚ ਹੋਇਆ ਸੀ। ਸਾਲ 2021 ਵਿਚ ਅਨੁਸ਼ਕਾ ਅਤੇ ਵਿਰਾਟ ਨੇ ਆਪਣੀ ਬੇਟੀ ਵਾਮਿਕਾ ਦਾ ਸਵਾਗਤ ਕੀਤਾ ਸੀ। ਇਸ ਸਾਲ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਬੇਟੇ ਅਕਾਏ ਦੇ ਮਾਤਾ-ਪਿਤਾ ਬਣੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Aarti dhillon

Content Editor

Related News