ਮਿੰਟਾਂ ’ਚ ਵਾਇਰਲ ਹੋਈਆਂ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੀਆਂ ਤਸਵੀਰਾਂ, ਮਿਲੇ ਮਿਲੀਅਨ ਲਾਈਕਸ

Monday, Sep 25, 2023 - 11:59 AM (IST)

ਮਿੰਟਾਂ ’ਚ ਵਾਇਰਲ ਹੋਈਆਂ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੀਆਂ ਤਸਵੀਰਾਂ, ਮਿਲੇ ਮਿਲੀਅਨ ਲਾਈਕਸ

ਬਾਲੀਵੁੱਡ ਡੈਸਕ :  ਲੋਕਾਂ ਦਾ ਇੰਤਜ਼ਾਰ ਖ਼ਤਮ ਕਰਦੇ ਹੋਏ ਅਦਾਕਾਰਾ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਦਿੱਤੀਆਂ ਹਨ। ਨਵ-ਵਿਆਹੇ ਜੋੜੇ ਵਲੋਂ ਤਸਵੀਰਾਂ ਸ਼ੇਅਰ ਕਰਨ ਤੋਂ ਕੁਝ ਹੀ ਮਿੰਟਾਂ 'ਚ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਣ ਲੱਗੀਆਂ। ਇਸ ਦੇ ਨਾਲ ਹੀ ਇਨ੍ਹਾਂ ਤਸਵੀਰਾਂ ਨੂੰ ਕੁਝ ਹੀ ਮਿੰਟਾ 'ਚ ਮਿਲੀਅਨ ਲਾਈਕਸ ਮਿਲੇ ਹਨ। 

PunjabKesari

ਦੱਸ ਦਈਏ ਕਿ ਪਰਿਣੀਤੀ ਅਤੇ ਰਾਘਵ ਦੇ ਵਿਆਹ 'ਚ ਬਾਲੀਵੁੱਡ ਅਤੇ ਰਾਜਨੀਤੀ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਦੇ ਵਿਆਹ ਲਈ ਲੀਲਾ ਪੈਲੇਸ ’ਚ ਸਵੀਮਿੰਗ ਪੂਲ ’ਤੇ ਮੰਡਪ ਬਣਾਇਆ ਗਿਆ ਸੀ। ਪਾਣੀ ਨਾਲ ਭਰੇ ਤਲਾਅ ਦੇ ਵਿਚਕਾਰ ਦੋਵੇਂ ਨੇ ਸੱਤ ਫੇਰੇ ਲਏ ਅਤੇ ਸਦਾ ਲਈ ਇਕ-ਦੂਜੇ ਦੇ ਹੋ ਗਏ। ਮੀਡੀਆ ਤੇ ਕੈਮਰਿਆਂ ਨੂੰ ਇਸ ਵਿਆਹ ਤੋਂ ਦੂਰ ਰੱਖਿਆ ਗਿਆ ਸੀ ਤਾਂ ਜੋ ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਲੀਕ ਨਾ ਹੋਣ ਪਰ ਹੁਣ ਨਵਵਿਆਹੇ ਜੋੜੇ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਤੋਂ ਪਰਦਾ ਚੁੱਕ ਦਿੱਤਾ ਹੈ। 

PunjabKesari


ਦੱਸਿਆ ਜਾ ਰਿਹਾ ਹੈ ਕਿ ਪਰਿਣੀਤੀ ਚੋਪੜਾ ਨੇ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦਾ ਡਿਜ਼ਾਇਨ ਕੀਤਾ ਲਹਿੰਗਾ ਪਾਇਆ ਸੀ। ਇਸ ਦੇ ਨਾਲ ਨਾਲ ਉਸ ਨੇ ਆਪਣੇ ਵਿਆਹ ਦੇ ਜੋੜੇ ਨਾਲ ਮੈਚ ਕੀਤੇ ਗਹਿਣੇ ਵੀ ਪਹਿਨੇ ਸੀ। ਰਾਘਵ ਚੱਢਾ ਨੇ ਆਪਣੇ ਮਾਮਾ ਤੇ ਫੈਸ਼ਨ ਡਿਜ਼ਾਇਨਰ ਪਵਨ ਸਚਦੇਵਾ ਵੱਲੋਂ ਡਿਜ਼ਾਇਨ ਕੀਤੀ ਸ਼ੇਰਵਾਨੀ ਪਾਈ ਸੀ, ਜਿਸ 'ਚ ਉਹ ਕਾਫ਼ੀ ਹੈਂਡਸਮ ਲੱਗ ਰਿਹਾ ਸੀ।
 


author

sunita

Content Editor

Related News