ਕੰਗਨਾ ਰਣੌਤ ਨੇ ਘਰ ''ਚ ਲਗਾਈ ਐਮਰਜੈਂਸੀ
Wednesday, Jan 01, 2025 - 03:59 PM (IST)
ਨਵੀਂ ਦਿੱਲੀ : ਮਸ਼ਹੂਰ ਟੀਵੀ ਸ਼ੋਅ 'ਬਿੱਗ ਬੌਸ 18' ਆਪਣੇ ਫਿਨਾਲੇ ਵੱਲ ਵਧ ਰਿਹਾ ਹੈ। ਸ਼ੋਅ 'ਚ ਆਉਣ ਵਾਲੇ ਟਵਿਸਟ ਦਰਸ਼ਕਾਂ ਦਾ ਬਹੁਤ ਮਨੋਰੰਜਨ ਕਰ ਰਹੇ ਹਨ। ਸਲਮਾਨ ਖ਼ਾਨ ਨੇ 'ਵੀਕੈਂਡ ਕਾ ਵਾਰ' 'ਤੇ ਸ਼ੋਅ ਦੇ ਪ੍ਰਸ਼ੰਸਕਾਂ ਦਾ ਕਾਫ਼ੀ ਮਨੋਰੰਜਨ ਕੀਤਾ। ਹੁਣ ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਆਪਣੀ ਨਵੀਂ ਫ਼ਿਲਮ 'ਐਮਰਜੈਂਸੀ' ਦੇ ਪ੍ਰਮੋਸ਼ਨ ਲਈ ਸ਼ੋਅ 'ਚ ਨਜ਼ਰ ਆਉਣ ਵਾਲੀ ਹੈ। ਸ਼ੋਅ 'ਚ ਉਸ ਦੇ ਆਉਣ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਨਵਾਂ ਪ੍ਰੋਮੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਕਰਨਵੀਰ ਮਹਿਰਾ ਤੇ ਰਜਤ ਦਲਾਲ ਵਿਚਾਲੇ ਖੂਬ ਲੜਾਈ ਦੇਖਣ ਨੂੰ ਮਿਲ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਕਾਰਨ ਪੰਜਾਬ ਸਰਕਾਰ ਹੋਵੇਗੀ ਮਾਲਾ-ਮਾਲ, ਜਾਣੋ ਕਿਵੇਂ
'ਐਮਰਜੈਂਸੀ' ਲਗਾਉਣ ਪਹੁੰਚੀ 'ਬਿੱਗ ਬੌਸ' ਦੇ ਘਰ
ਲੰਬੇ ਸਮੇਂ ਤੋਂ ਚਰਚਾ 'ਚ ਰਹੀ ਕੰਗਨਾ ਦੀ ਫ਼ਿਲਮ ਨੂੰ ਰਿਲੀਜ਼ ਡੇਟ ਮਿਲ ਗਈ ਹੈ ਤੇ ਇਹ ਨਵੇਂ ਸਾਲ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਪ੍ਰਮੋਸ਼ਨ ਲਈ ਅਭਿਨੇਤਰੀ ਸਲਮਾਨ ਖ਼ਾਨ ਦੇ ਮਸ਼ਹੂਰ ਸ਼ੋਅ 'ਚ ਪਹੁੰਚ ਰਹੀ ਹੈ। ਪ੍ਰੋਮੋ 'ਚ ਦੇਖਿਆ ਜਾ ਰਿਹਾ ਹੈ ਕਿ ਘਰ 'ਚ ਆਉਂਦੇ ਹੀ ਉਹ ਕਹਿੰਦੀ ਹੈ ਕਿ ਘਰ ਵਾਲਿਓ ਬਹੁਤ ਹੋ ਗਿਆ ਤੁਹਾਡੇ ਲੋਕਾਂ ਦਾ, ਹੁਣ ਘਰ 'ਚ ਲੱਗੇਗੀ ਅਸਲੀ ਐਮਰਜੈਂਸੀ। ਹੁਣ ਦੇਖਣਾ ਹੈ ਕਿ ਅਦਾਕਾਰਾ ਘਰ 'ਚ ਆਉਣ ਤੋਂ ਬਾਅਦ ਪ੍ਰਤੀਯੋਗੀਆਂ ਨਾਲ ਕੀ ਨਵੀਂ ਗੇਮ ਖੇਡਦੀ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੇ ਟੀਮ ਨੂੰ ਦਿੱਤੇ ਤੋਹਫ਼ੇ, ਦਿਲ-ਲੂਮੀਨਾਟੀ ਟੂਰ ਦੀ ਸਫ਼ਲਤਾ ਨੂੰ ਕੀਤਾ ਸੈਲੀਬ੍ਰੇਟ
ਜੰਗ ਦਾ ਮੈਦਾਨ ਬਣਿਆ ਡਾਕਟਰ ਮਰੀਜ਼ ਟਾਸਕ
ਕੰਗਨਾ ਰਣੌਤ ਤੋਂ ਇਲਾਵਾ 'ਬਿੱਗ ਬੌਸ' ਨੇ ਘਰਵਾਲਿਆਂ ਨੂੰ ਕਰਨ ਲਈ ਨਵਾਂ ਟਾਸਕ ਦਿੱਤਾ ਹੈ, ਜਿਸ 'ਚ ਰਜਤ ਦਲਾਲ ਦਾ ਜ਼ਬਰਦਸਤ ਰੂਪ ਨਜ਼ਰ ਆ ਰਿਹਾ ਹੈ। ਕਰਨਵੀਰ ਮਹਿਰਾ ਤੇ ਰਜਤ ਦਲਾਲ ਵਿਚਕਾਰ ਸਮੀਕਰਨ ਆਉਣ ਵਾਲੇ ਐਪੀਸੋਡਾਂ 'ਚ ਖ਼ਰਾਬ ਹੋਣ ਵਾਲਾ ਹੈ।
ਟਾਸਕ ਦੌਰਾਨ ਅਵਿਨਾਸ਼ ਤੇ ਕਰਨਵੀਰ ਰਜਤ ਨੂੰ ਬੁਲਾਉਂਦਾ ਹੈ ਤੇ ਉਸ ਦੀ ਦਾੜ੍ਹੀ ਸ਼ੇਵ ਕਰਦਾ ਹੈ, ਜਿਸ ਨਾਲ ਉਹ ਗੁੱਸੇ 'ਚ ਆ ਜਾਂਦਾ ਹੈ। ਦੂਜੇ ਪਾਸੇ ਘਰਵਾਲੇ ਮੈਂਬਰ ਵੀ ਇਹ ਸਭ ਦੇਖ ਕੇ ਹੈਰਾਨ ਹੋ ਜਾਂਦੇ ਹਨ। ਟਾਸਕ ਦੌਰਾਨ ਰਜਤ ਨੇ ਸ਼ੁਰੂ 'ਚ ਗੁੱਸੇ 'ਚ ਕਰਨ ਦਾ ਹੱਥ ਝਟਕਾ ਦਿੱਤਾ ਸੀ। ਫਿਰ ਜਦੋਂ ਰਜਤ ਦਲਾਲ ਦੇ ਹੱਥ 'ਚ ਡਾਕਟਰ ਦੀ ਤਾਕਤ ਆ ਗਈ ਤਾਂ ਉਸ ਨੇ ਕਰਨ ਨੂੰ ਬੁਲਾ ਕੇ ਉਸ 'ਤੇ ਚਿੱਕੜ ਸੁੱਟ ਦਿੱਤਾ। ਇਸ ਦੇ ਨਾਲ ਹੀ ਉਹ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਕਰਨ ਨੇ ਜਿੰਨੇ ਮੇਰੇ ਵਾਲ ਕੱਟੇ ਹਨ, ਮੈਂ ਵੀ ਓਨੇ ਹੀ ਵਾਲ ਕੱਟਾਂਗਾ। ਦੋਵਾਂ ਦੀ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਉਹ ਬਿੱਗ ਬੌਸ ਦੇ ਘਰ ਨੂੰ ਜੰਗ ਦਾ ਮੈਦਾਨ ਬਣਾ ਦਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।