ਦੀਪਿਕਾ ਪਾਦੂਕੋਣ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਘਰ 'ਚ ਹੋਇਆ ਸ਼ਾਨਦਾਰ ਸਵਾਗਤ!

Sunday, Sep 15, 2024 - 05:09 PM (IST)

ਦੀਪਿਕਾ ਪਾਦੂਕੋਣ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਘਰ 'ਚ ਹੋਇਆ ਸ਼ਾਨਦਾਰ ਸਵਾਗਤ!

ਮੁੰਬਈ : ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਗਣੇਸ਼ ਚਤੁਰਥੀ ਦੇ ਦੂਜੇ ਦਿਨ 8 ਸਤੰਬਰ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ। ਹੁਣ ਦੀਪਿਕਾ, ਰਣਵੀਰ ਅਤੇ ਨਵੇਂ ਜਨਮੇ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਅਦਾਕਾਰਾ ਨੂੰ 7 ਸਤੰਬਰ ਨੂੰ ਮੁੰਬਈ ਦੇ ਐੱਚ. ਐੱਨ. ਰਿਲਾਇੰਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਦੀਪਿਕਾ ਅਤੇ ਰਣਵੀਰ ਦਾ ਨਵਜੰਮੇ ਬੱਚੇ ਨਾਲ ਹਸਪਤਾਲ ਤੋਂ ਬਾਹਰ ਆਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ, ਜੋੜੇ ਨੇ ਪਾਪਰਾਜ਼ੀ ਲਈ ਪੋਜ਼ ਨਹੀਂ ਦਿੱਤਾ ਅਤੇ ਸਿੱਧਾ ਘਰ ਲਈ ਰਵਾਨਾ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ, ਹਰ ਪਾਸੇ ਛਾਇਆ 'ਮੂਸਾ ਜੱਟ'

ਖ਼ਬਰਾਂ ਅਨੁਸਾਰ, ਰਣਵੀਰ ਸਿੰਘ ਨੇ ਦੀਪਿਕਾ ਅਤੇ ਨਵੇਂ ਬੱਚੇ ਦਾ ਸ਼ਾਨਦਾਰ ਸਵਾਗਤ ਕਰਨ ਦੀ ਤਿਆਰੀ ਕਰ ਲਈ ਹੈ। ਹਾਲਾਂਕਿ, ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਦੀ ਝਲਕ ਕਦੋਂ ਦਿਖਾਈ ਦੇਵੇਗੀ। ਕੁਝ ਦਿਨ ਪਹਿਲਾਂ ਮੁਕੇਸ਼ ਅੰਬਾਨੀ, ਰਾਧਿਕਾ ਮਰਚੈਂਟ ਸਮੇਤ ਅੰਬਾਨੀ ਪਰਿਵਾਰ ਦੀਪਿਕਾ ਨੂੰ ਮਿਲਣ ਹਸਪਤਾਲ ਪਹੁੰਚਿਆ ਸੀ, ਉਥੇ ਹੀ ਸ਼ਾਹਰੁਖ ਖ਼ਾਨ ਵੀ ਦੀਪਿਕਾ ਅਤੇ ਰਣਵੀਰ ਨੂੰ ਮਾਤਾ-ਪਿਤਾ ਬਣਨ 'ਤੇ ਵਧਾਈ ਦੇਣ ਹਸਪਤਾਲ ਪਹੁੰਚੇ ਸਨ। ਦੇਸ਼ ਭਰ ਤੋਂ ਪ੍ਰਸ਼ੰਸਕ ਦੀਪਿਕਾ ਅਤੇ ਰਣਵੀਰ ਨੂੰ ਵਧਾਈਆਂ ਭੇਜ ਰਹੇ ਹਨ। ਆਲੀਆ, ਅਰਜੁਨ, ਪ੍ਰਿਅੰਕਾ, ਕਰੀਨਾ ਸਮੇਤ ਫ਼ਿਲਮ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਵੀ ਇਸ ਜੋੜੀ ਨੂੰ ਵਧਾਈਆਂ ਭੇਜੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਰਚਿਆ ਇਤਿਹਾਸ

ਮਾਂ ਬਣੀ ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ ਆਪਣਾ ਇੰਸਟਾ ਬਾਇਓ ਬਦਲਿਆ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਹੁਣ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹਰ ਮਾਂ ਇਸ ਨਾਲ ਜੁੜ ਸਕੇਗੀ। ਦੀਪਿਕਾ ਦਾ ਪਹਿਲਾ ਇੰਸਟਾਗ੍ਰਾਮ ਬਾਇਓ ਸੀ 'ਫਾਲੋ ਯੂਅਰ ਬਲਿਸ', ਜਿਸ ਨੂੰ ਉਸ ਨੇ 'ਫੀਡ' 'ਚ ਬਦਲ ਦਿੱਤਾ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਉਹ ਆਪਣੀ ਧੀ ਦਾ ਪੂਰਾ ਧਿਆਨ ਰੱਖ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ ਜੈਸਮੀਨ ਸੈਂਡਲਾਸ ਨੇ ਮਾਂ ਨੂੰ ਇਸ ਗੱਲੋਂ ਕੀਤਾ Block, ਗਾਇਕਾ ਨੇ ਖੁਦ ਦੱਸੀ ਵਜ੍ਹਾ

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ 8 ਸਤੰਬਰ, 2024 ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ। ਅਦਾਕਾਰਾ ਨੇ ਫਰਵਰੀ 'ਚ ਗਰਭ ਅਵਸਥਾ ਦਾ ਐਲਾਨ ਕੀਤਾ ਸੀ। ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ ਕਿ ਸਤੰਬਰ 2024। ਪੋਸਟ 'ਚ ਬੱਚਿਆਂ ਦੇ ਕੱਪੜੇ, ਬੱਚਿਆਂ ਦੇ ਜੁੱਤੇ ਅਤੇ ਗੁਬਾਰੇ ਸਨ। ਹਾਲ ਹੀ 'ਚ ਦੀਪਿਕਾ ਅਤੇ ਰਣਵੀਰ ਨੇ ਇੰਸਟਾਗ੍ਰਾਮ 'ਤੇ ਇਕ ਸ਼ਾਨਦਾਰ ਮੈਟਰਨਿਟੀ ਸ਼ੂਟ ਸ਼ੇਅਰ ਕੀਤਾ ਸੀ, ਜਿਸ ਨੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰੀਆਂ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

sunita

Content Editor

Related News