ਦੀਵਾਲੀ ਮੌਕੇ ਸਲਮਾਨ ਖ਼ਾਨ ਨੇ ਕਰ ''ਤਾ ਵੱਡਾ ਐਲਾਨ
Wednesday, Oct 30, 2024 - 11:45 AM (IST)
ਮੁੰਬਈ (ਬਿਊਰੋ) - ਸਲਮਾਨ ਖ਼ਾਨ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਹੈ, ਜਿੱਥੇ ਕਿ ਸਲਮਾਨ ਅਤੇ ਸ਼ਾਹਰੁਖ ਖ਼ਾਨ ਦੀ ਸੁਪਰਹਿੱਟ ਫ਼ਿਲਮ ‘ਕਰਨ ਅਰਜੁਨ’ 30 ਸਾਲ ਬਾਅਦ ਸਿਨੇਮਾਘਰਾਂ ‘ਚ ਮੁੜ ਰਿਲੀਜ਼ ਹੋਣ ਲਈ ਤਿਆਰ ਹੈ। ਸਲਮਾਨ ਨੇ ਫ਼ਿਲਮ ਦੇ ਟੀਜ਼ਰ ਨਾਲ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ‘ਕਰਨ ਅਰਜੁਨ’ ਅਗਲੇ ਮਹੀਨੇ ਸਿਨੇਮਾਘਰਾਂ ‘ਚ ਦੁਬਾਰਾ ਰਿਲੀਜ਼ ਹੋਣ ਜਾ ਰਹੀ ਹੈ।
ਅਭਿਨੇਤਾ ਸਲਮਾਨ ਖ਼ਾਨ ਆਪਣੀ ਪੋਸਟ ‘ਚ ਲਿਖਦੇ ਹਨ, ''ਰਾਖੀ ਜੀ ਨੇ ਠੀਕ ਕਿਹਾ ਸੀ ਕਿ ਮੇਰੇ ਕਰਨ ਅਰਜੁਨ ਫ਼ਿਲਮ ‘ਚ ਆਉਣਗੇ। ਇਹ ਫ਼ਿਲਮ 22 ਨਵੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਮੁੜ ਰਿਲੀਜ਼ ਹੋਣ ਲਈ ਤਿਆਰ ਹੈ।'' ਪ੍ਰਸ਼ੰਸਕਾਂ ਨੇ ਅਭਿਨੇਤਾ ਦੀ ਇਸ ਪੋਸਟ ‘ਤੇ ਕੁਮੈਂਟ ਕਰਕੇ ਖੁਸ਼ੀ ਜਤਾਈ ਹੈ।
ਰਿਤਿਕ ਰੋਸ਼ਨ ਨੇ ਜਤਾਈ ਖੁਸ਼ੀ
ਰਿਤਿਕ ਰੋਸ਼ਨ ਨੇ ਵੀ ਫਿਲਮਾਂ ਦੇ ਮੁੜ ਰਿਲੀਜ਼ ਹੋਣ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਰਿਤਿਕ ਰੋਸ਼ਨ ਨੇ ਪਿਤਾ ਰਾਕੇਸ਼ ਰੋਸ਼ਨ ਨਾਲ ਫ਼ਿਲਮ ‘ਕਰਨ ਅਰਜੁਨ’ ‘ਚ ਕੰਮ ਕੀਤਾ ਸੀ। ਉਹ ਨਿਰਦੇਸ਼ਨ 'ਚ ਆਪਣੇ ਪਿਤਾ ਦੀ ਸਹਾਇਤਾ ਕਰ ਰਿਹਾ ਸੀ। ਅਦਾਕਾਰ ਨੇ ਆਪਣੀ ਪੋਸਟ ‘ਚ ਲਿਖਿਆ, ''ਕਰਨ ਅਰਜੁਨ ਦੀ ਰਿਲੀਜ਼ਿੰਗ ਤੋਂ ਪਹਿਲਾਂ ਸਿਨੇਮਾ ਕਾਫੀ ਵੱਖਰਾ ਸੀ। ਕਰਨ ਅਰਜੁਨ ਫਿਰ ਤੋਂ ਸਿਨੇਮਾਘਰਾਂ ‘ਚ ਦਸਤਕ ਦੇਣ ਲਈ ਤਿਆਰ ਹਨ। ਸਿਨੇਮਾਘਰਾਂ 'ਚ ਇਸ ਸਿਨੇਮਾ ਅਨੁਭਵ ਨੂੰ ਮੁੜ ਸੁਰਜੀਤ ਕਰੋ।''
ਕਲਾਸਿਕ ਫ਼ਿਲਮ
ਦੱਸ ਦਈਏ ਕਿ 'ਕਰਨ ਅਰਜੁਨ' ਪੁਨਰ ਜਨਮ ਬਾਰੇ ਇੱਕ ਕਲਟ ਕਲਾਸਿਕ ਫ਼ਿਲਮ ਹੈ। ਫ਼ਿਲਮ ਦੋ ਭਰਾਵਾਂ ਕਰਨ (ਸਲਮਾਨ) ਅਤੇ ਅਰਜੁਨ (ਸ਼ਾਹਰੁਖ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਠਾਕੁਰ ਸੰਗਰਾਮ ਸਿੰਘ ਨਾਲ ਲੜਾਈ ਦੌਰਾਨ ਮਾਰੇ ਜਾਂਦੇ ਹਨ, ਜਦੋਂ ਉਹ ਆਪਣੀ ਮਾਂ (ਰਾਖੀ) ਦੀ ਰੱਖਿਆ ਕਰ ਰਹੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਮਾਂ ਨੂੰ ਭਰੋਸਾ ਸੀ ਕਿ ਉਸ ਦੇ ਕਾਰਨ ਅਰਜੁਨ ਵਾਪਸ ਆਉਣਗੇ ਅਤੇ ਬਦਲਾ ਲੈਣਗੇ। ਫ਼ਿਲਮ ‘ਚ ਉਹ ਮੁੜ ਜਨਮ ਲੈਂਦੇ ਹਨ ਅਤੇ ਉਹ ਆਪਣੇ ਪਿੰਡ ਵੱਲ ਜਾ ਰਿਹਾ ਹੈ, ਜਿੱਥੇ ਉਸ ਦੀ ਮਾਂ ਉਨ੍ਹਾਂ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੀ ਹੈ। ਫ਼ਿਲਮ ‘ਚ ਕਾਜੋਲ ਅਤੇ ਮਮਤਾ ਕੁਲਕਰਨੀ ਵੀ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।