ਮਿਥੁਨ ਨਾਲ ਵਿਆਹ ਕਰਵਾ ਪਛਤਾਅ ਰਹੀ ਸੀ ਪਤਨੀ ਹੇਲੇਨਾ, ਸ਼ਰੇਆਮ ਆਖੀ ਸੀ ਇਹ ਗੱਲ

Monday, Nov 04, 2024 - 12:35 PM (IST)

ਮਿਥੁਨ ਨਾਲ ਵਿਆਹ ਕਰਵਾ ਪਛਤਾਅ ਰਹੀ ਸੀ ਪਤਨੀ ਹੇਲੇਨਾ, ਸ਼ਰੇਆਮ ਆਖੀ ਸੀ ਇਹ ਗੱਲ

ਮੁੰਬਈ (ਬਿਊਰੋ) : 1975 ਦੇ ਦਹਾਕੇ ਦੌਰਾਨ ਬਾਲੀਵੁੱਡ ਗਲਿਆਰਿਆਂ 'ਚ ਸਨਸਨੀ ਬਣ ਉਭਰੀ ਅਤੇ ਉਸ ਸਮੇਂ ਸੁਪਰ ਸਟਾਰ ਦਾ ਰੁਤਬਾ ਰੱਖਣ ਵਾਲੇ ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਅਦਾਕਾਰਾ ਹੇਲੇਨਾ ਲਿਊਕ ਦਾ ਬੀਤੀ ਰਾਤ ਅਮਰੀਕਾ ਸਥਿਤ ਅਪਣੇ ਗ੍ਰਹਿ ਨਗਰ ਵਿਖੇ ਦਿਹਾਂਤ ਹੋ ਗਿਆ। ਪਿਛਲੇ ਕਈ ਦਹਾਕਿਆ ਤੋਂ ਗੁੰਮਨਾਮੀ ਭਰੀ ਜ਼ਿੰਦਗੀ ਜਿਊਣ ਵਾਲੀ ਹੇਲੇਨਾ ਲਿਊਕ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਯੋਗਿਤਾ ਬਾਲੀ ਨਾਲ ਵਿਆਹ ਕਰਨ ਤੋਂ ਪਹਿਲਾਂ ਮਿਥੁਨ ਨੇ ਹੇਲੇਨਾ ਲਿਊਕ ਨਾਲ ਹੀ ਸੱਤ ਫੇਰੇ ਲਏ ਸਨ। ਹਾਲਾਂਕਿ ਇਹ ਵਿਆਹ ਸਿਰਫ਼ 4 ਮਹੀਨੇ ਹੀ ਚੱਲ ਸਕਿਆ ਸੀ। ਹੇਲੇਨਾ ਲਿਊਕ ਅਪਣੇ ਸਮੇਂ ਬੀ-ਟਾਊਨ ਦੀਆਂ ਪਾਰਟੀਆਂ ਦਾ ਵੀ ਖਾਸ ਆਕਰਸ਼ਨ ਰਹੀ ਹੈ, ਜਿਸ ਦੇ ਅਮਿਤਾਭ ਬੱਚਨ ਤੇ ਅਮਜ਼ਦ ਖ਼ਾਨ ਵਰਗੇ ਕਈ ਉੱਚ-ਕੋਟੀ ਸਿਨੇ ਸਟਾਰਜ ਨਾਲ ਦੋਸਤਾਨਾ ਸੰਬੰਧ ਰਹੇ।

ਇਹ ਖ਼ਬਰ ਵੀ ਪੜ੍ਹੋ - ਏਪੀ ਢਿੱਲੋਂ ਦੇ ਘਰ ਫਾਈਰਿੰਗ ਮਾਮਲੇ 'ਤੇ ਕੈਨੇਡਾ ਪੁਲਸ ਦਾ ਵੱਡਾ ਬਿਆਨ, ਜਾਰੀ ਕੀਤੀ ਇਹ ਅਪਡੇਟ

ਮਿਥੁਨ ਖ਼ਿਲਾਫ਼ ਦਿੱਤਾ ਸੀ ਬੇਬਾਕੀ ਨਾਲ ਬਿਆਨ
ਹੇਲੇਨਾ ਉਸ ਸਮੇਂ ਵੀ ਸੁਰਖੀਆਂ 'ਚ ਆਈ ਸੀ ਜਦੋਂ ਉਨ੍ਹਾਂ ਨੇ ਇੱਕ ਮੀਡੀਆ ਹਾਊਸ ਨੂੰ ਦਿੱਤੇ ਇੱਕ ਇੰਟਰਵਿਊ 'ਚ ਇਹ ਬੇਬਾਕ ਬਿਆਨਬਾਜ਼ੀ ਕੀਤੀ ਸੀ ਕਿ, "ਕਾਸ਼!...ਮੈਂ ਮਿਥੁਨ ਨਾਲ ਵਿਆਹ ਨਾ ਕੀਤਾ ਹੁੰਦਾ। ਮੈਂ ਉਸ ਨਾਲ ਦੁਬਾਰਾ ਕਦੇ ਨਹੀਂ ਰਹਿਣਾ ਪਸੰਦ ਕਰਾਂਗੀ।'' ਦੱਸ ਦੇਈਏ ਕਿ ਉਨ੍ਹਾਂ ਨੇ ਮਿਥੁਨ ਨਾਲ ਵਿਆਹ ਤੋਂ ਬਾਅਦ ਆਪਣੀ ਇਹ ਦਰਦ ਭਰੀ ਕਹਾਣੀ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਇਹ ਵੀ ਕਿਹਾ, ''ਇਹ ਚਾਰ ਮਹੀਨੇ ਦਾ ਵਿਆਹ ਮੇਰੇ ਲਈ ਕਿਸੇ ਡਰਾਉਣੇ ਸੁਫ਼ਨੇ ਤੋਂ ਘੱਟ ਨਹੀਂ ਰਿਹਾ।''

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਸ਼ੱਕੀ ਹਾਲਾਤ 'ਚ ਮੌਤ

ਪਿਆਰ, ਵਿਆਹ ਅਤੇ ਫਿਰ ਤਲਾਕ
ਅਦਾਕਾਰਾ ਸਾਰਿਕਾ ਨਾਲ ਬ੍ਰੇਕਅੱਪ ਤੋਂ ਬਾਅਦ ਮਿਥੁਨ ਚੱਕਰਵਰਤੀ ਦਾ ਝੁਕਾਅ ਮਾਡਲ-ਅਦਾਕਾਰਾ ਹੇਲੇਨਾ ਲਿਊਕ ਵੱਲ ਹੋਇਆ। ਪਹਿਲੀ ਨਜ਼ਰ 'ਚ ਹੀ ਦੋਵੇਂ ਇੱਕ-ਦੂਜੇ ਨੂੰ ਪਸੰਦ ਕਰਨ ਲੱਗੇ। 1979 'ਚ ਸਿਰਫ਼ 21 ਸਾਲ ਦੀ ਉਮਰ 'ਚ ਹੇਲੇਨਾ ਨੇ ਚੁੱਪਚਾਪ ਵਿਆਹ ਕਰਵਾ ਲਿਆ ਅਤੇ ਦੋਵੇਂ ਇਕੱਠੇ ਰਹਿਣ ਲੱਗ ਪਏ। ਕੁਝ ਹੀ ਦਿਨਾਂ 'ਚ ਦੋਵਾਂ 'ਚ ਲੜਾਈ-ਝਗੜੇ ਸ਼ੁਰੂ ਹੋ ਗਏ।
ਮਿਥੁਨ ਵੀ ਉਸ ਸਮੇਂ ਬਾਲੀਵੁੱਡ 'ਚ ਪੂਰੀ ਤਰ੍ਹਾਂ ਸਥਾਪਿਤ ਨਹੀਂ ਹੋਏ ਸਨ। ਮਿਥੁਨ ਹੇਲੇਨਾ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾ ਰਹੇ ਸਨ। ਇਸ ਤੋਂ ਇਲਾਵਾ ਮਿਥੁਨ ਦਾ ਚਚੇਰਾ ਭਰਾ ਵੀ ਉਸ ਨਾਲ ਰਹਿੰਦਾ ਸੀ। ਇਸ ਕਾਰਨ ਹੇਲੇਨਾ ਨੂੰ ਹੋਰ ਵੀ ਮੁਸ਼ਕਿਲਾਂ ਆਈਆਂ। ਨਤੀਜਾ 4 ਮਹੀਨਿਆਂ 'ਚ ਤਲਾਕ ਹੋ ਗਿਆ। ਹੇਲੇਨਾ ਨੇ ਇੰਟਰਵਿਊ 'ਚ ਕਿਹਾ ਸੀ ਕਿ ਉਨ੍ਹਾਂ ਨੇ ਹੀ ਮਿਥੁਨ ਤੋਂ ਤਲਾਕ ਮੰਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤ ਮਾਨ ਦੀ ਬਾਲੀਵੁੱਡ 'ਚ ਐਂਟਰੀ! ਸੰਨੀ ਦਿਓਲ ਨਾਲ ਕਰਨਗੇ ਕੰਮ

ਫ਼ਿਲਮੀ ਸਫ਼ਰ
'ਭਾਈ ਆਖਰ ਭਾਈ ਹੋਤਾ ਹੈ' (1982), 'ਦੋ ਗੁਲਾਬ' ਅਤੇ 'ਆਓ ਪਿਆਰ ਕਰੇ' (1983) ਦਾ ਬਤੌਰ ਲੀਡ ਅਦਾਕਾਰਾ ਹਿੱਸਾ ਰਹੀ ਹੇਲੇਨਾ ਲਿਊਕ ਬਾਲੀਵੁੱਡ ਦੇ ਕੋੜੇ ਤਜ਼ੁਰਬੇ ਬਾਅਦ ਯੂ. ਐੱਸ. ਏ. ਸਥਿਤ ਅਪਣੇ ਘਰ ਵਾਪਸ ਪਰਤ ਗਈ, ਜਿਸ ਤੋਂ ਬਾਅਦ ਉਨ੍ਹਾਂ ਕਦੇ ਇਧਰ ਰੁਖ਼ ਕਰਨਾ ਜ਼ਰੂਰੀ ਨਹੀਂ ਸਮਝਿਆ ਅਤੇ ਉੱਥੇ ਹੀ ਉਨ੍ਹਾਂ ਅਪਣੇ ਆਖਰੀ ਸਾਹ ਲਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News