ਮਸ਼ਹੂਰ ਅਦਾਕਾਰ ਗੋਵਿੰਦਾ ਹਸਪਤਾਲ ''ਚ ਦਾਖ਼ਲ, ਰਾਤ ਅੱਧ ''ਚ ਛੱਡ ਕੇ ਆਏ ਸੀ ਰੋਡ ਸ਼ੋਅ

Sunday, Nov 17, 2024 - 03:26 PM (IST)

ਮਸ਼ਹੂਰ ਅਦਾਕਾਰ ਗੋਵਿੰਦਾ ਹਸਪਤਾਲ ''ਚ ਦਾਖ਼ਲ, ਰਾਤ ਅੱਧ ''ਚ ਛੱਡ ਕੇ ਆਏ ਸੀ ਰੋਡ ਸ਼ੋਅ

ਐਂਟਰਟੇਨਮੈਂਟ ਡੈਸਕ : ਮਹਾਰਾਸ਼ਟਰ 'ਚ ਮਹਾਯੁਤੀ (ਸੱਤਾਧਾਰੀ ਗਠਜੋੜ) ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਲਈ ਸ਼ਨੀਵਾਰ ਨੂੰ ਜਲਗਾਓਂ ਪਹੁੰਚੇ ਅਭਿਨੇਤਾ ਗੋਵਿੰਦਾ ਦੀ ਅਚਾਨਕ ਸਿਹਤ ਵਿਗੜ ਗਈ ਜਿਸ ਕਾਰਨ ਉਨ੍ਹਾਂ ਨੂੰ ਆਪਣਾ ਰੋਡ ਸ਼ੋਅ ਅੱਧ ਵਿਚਾਲੇ ਛੱਡ ਕੇ ਮੁੰਬਈ ਪਰਤਣਾ ਪਿਆ। ਹੁਣ ਖ਼ਬਰ ਆ ਰਹੀ ਹੈ ਕਿ ਉਨ੍ਹਾਂ ਨੂੰ ਛਾਤੀ 'ਚ ਬਹੁਤ ਜ਼ਿਆਦਾ ਦਰਦ ਹੋਣ ਲੱਗਾ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ  'ਚ ਦਾਖ਼ਲ ਕਰਵਾਉਣਾ ਪਿਆ। 

ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ

ਜਲਗਾਓਂ ਪਹੁੰਚੇ ਸਨ ਗੋਵਿੰਦਾ
ਦੱਸ ਦਈਏ ਕਿ ਗੋਵਿੰਦਾ ਮੁਕਤਾਇਨਗਰ, ਬੋਦਵਾੜ, ਪਚੋਰਾ ਅਤੇ ਚੋਪੜਾ 'ਚ ਚੋਣ ਪ੍ਰਚਾਰ ਲਈ ਜਲਗਾਓਂ ਪਹੁੰਚੇ ਸਨ। ਪਚੋਰਾ 'ਚ ਰੋਡ ਸ਼ੋਅ ਦੌਰਾਨ ਜਦੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਤਾਂ ਉਹ ਇਸ ਨੂੰ ਅਧੂਰਾ ਛੱਡ ਕੇ ਮੁੰਬਈ ਵਾਪਸ ਆਏ ਸਨ। ਰੋਡ ਸ਼ੋਅ ਦੌਰਾਨ ਗੋਵਿੰਦਾ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖੜ੍ਹੇ ਹੋਣ ਅਤੇ ਸੱਤਾਧਾਰੀ ਮਹਾਯੁਤੀ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ।

ਛਾਤੀ 'ਚ ਉੱਠਿਆ ਤੇਜ਼ ਦਰਦ
ਟਾਈਮਜ਼ ਆਫ਼ ਇੰਡੀਆ ਦੀ ਤਾਜ਼ਾ ਰਿਪੋਰਟ ਅਨੁਸਾਰ, ਗੋਵਿੰਦਾ ਸ਼ਿਵ ਸੈਨਾ (ਸ਼ਿੰਦੇ ਧੜੇ) ਦੇ ਉਮੀਦਵਾਰਾਂ ਦੇ ਸਮਰਥਨ 'ਚ ਪਚੋਰਾ 'ਚ ਇੱਕ ਰੋਡ ਸ਼ੋਅ ਦਾ ਹਿੱਸਾ ਬਣੇ ਸਨ। ਰੈਲੀ ਅਜੇ ਜਲਗਾਓਂ ਪਹੁੰਚੀ ਹੀ ਸੀ ਕਿ ਉਨ੍ਹਾਂ ਨੂੰ ਛਾਤੀ 'ਚ ਤੇਜ਼ ਦਰਦ ਹੋਇਆ। ਜਦੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਤਾਂ ਗੋਵਿੰਦਾ ਰੈਲੀ ਅੱਧ ਵਿਚਾਲੇ ਛੱਡ ਕੇ ਹਸਪਤਾਲ ਪਹੁੰਚ ਗਏ। ਫਿਲਹਾਲ ਉਨ੍ਹਾਂ ਦੀ ਸਿਹਤ ਨਾਲ ਜੁੜੀ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ। ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਗੋਵਿੰਦਾ ਦੇਰ ਰਾਤ ਘਰ ਪਹੁੰਚੇ ਸਨ। ਅਦਾਕਾਰ ਖੁਦ ਕਾਂਗਰਸ ਦੇ ਸਾਬਕਾ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ - ਕਪਿਲ ਦੇ ਸ਼ੋਅ 'ਚ ਨਵਜੋਤ ਸਿੱਧੂ ਦੇ ਨਿਕਲੇ ਹੰਝੂ, ਕਿਹਾ- ਮੇਰੀ ਜਾਨ ਲੈ ਲਓ....

ਕੁਝ ਦਿਨ ਪਹਿਲਾਂ ਹੀ ਲੱਤ 'ਚ ਲੱਗੀ ਸੀ ਗੋਲੀ 
1 ਅਕਤੂਬਰ ਦੀ ਸਵੇਰ ਨੂੰ ਗੋਵਿੰਦਾ ਦੀ ਲੱਤ 'ਚ ਗੋਲੀ ਲੱਗੀ ਸੀ। ਗੋਵਿੰਦਾ ਘਰ 'ਚ ਇਕੱਲੇ ਸਨ ਅਤੇ ਉਨ੍ਹਾਂ ਨੂੰ ਇੱਕ ਪ੍ਰੋਗਰਾਮ ਲਈ ਕੋਲਕਾਤਾ ਜਾਣਾ ਸੀ। ਇਸ ਦੌਰਾਨ ਘਰ 'ਚ ਰੱਖੇ ਰਿਵਾਲਵਰ ਦੀ ਸਫਾਈ ਕਰਦੇ ਸਮੇਂ ਹਾਦਸਾ ਵਾਪਰ ਗਿਆ ਸੀ। ਉਨ੍ਹਾਂ ਨੂੰ ਮੁੰਬਈ ਦੇ ਕ੍ਰਿਟੀ ਕੇਅਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ 3 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News