ਕਿਸਾਨ ਅੰਦੋਲਨ ਨੂੰ ਮੁੱਦਾ ਬਣਾ ਕੇ ਘੇਰਨ ਵਾਲਿਆਂ ਨੂੰ ਧਰਮਿੰਦਰ ਦਾ ਕਰਾਰਾ ਜਵਾਬ (ਵੀਡੀਓ)
Wednesday, Mar 17, 2021 - 01:46 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਫ਼ਿਲਮ ਇੰਡਸਟਰੀ ਦੇ ਦਿੱਗਜ਼ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਕਾਫ਼ੀ ਸਰਗਰਮ ਰਹਿੰਦੇ ਹਨ। ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀਡੀਓ ਦੇ ਜ਼ਰੀਏ ਬਹੁਤ ਸਾਰੇ ਮੈਸੇਜ ਦਿੱਤੇ ਸਨ। ਜਿੱਥੇ ਧਰਮਿੰਦਰ ਨੂੰ ਇੱਕ ਪਾਸੇ ਬਹੁਤ ਪਿਆਰ ਅਤੇ ਸਾਥ ਮਿਲਿਆ ਉਥੇ ਹੀ ਦੂਜੇ ਪਾਸੇ ਉਨ੍ਹਾਂ ਨੂੰ ਕਈ ਗੰਭੀਰ ਮਾਮਲਿਆਂ ਵਿਚ ਬੁਰੀ ਤਰ੍ਹਾਂ ਟ੍ਰੋਲ ਵੀ ਕੀਤਾ ਗਿਆ। ਧਰਮਿੰਦਰ ਨੂੰ ਕਈ ਵਾਰ ਯੂਜ਼ਰਸ ਨੇ ਕਿਸਾਨ ਅੰਦੋਲਨ ਲਈ ਘੇਰਿਆ। ਲੋਕਾਂ ਨੇ ਕਿਹਾ ਕਿ ਇੰਨੇ ਵੱਡੇ ਅਦਾਕਾਰ ਹੋਣ ਦੇ ਬਾਵਜੂਦ ਉਹ ਕਿਸਾਨਾਂ ਦੇ ਹੱਕਾਂ ਲਈ ਆਪਣੀ ਆਵਾਜ਼ ਨਹੀਂ ਉਠਾਉਂਦੇ। ਇਸੇ ਮੁੱਦੇ 'ਤੇ ਧਰਮਿੰਦਰ ਨੇ ਰੀਐਕਸ਼ਨ ਵੀਡੀਓ ਸਾਂਝੀ ਕੀਤੀ ਹੈ।
ਧਰਮਿੰਦਰ ਅਕਸਰ ਬਹੁਤ ਸਾਰੇ ਲੋਕਾਂ ਦੀਆਂ ਨਫ਼ਰਤੀ ਟਿੱਪਣੀਆਂ ਦਾ ਪਿਆਰ ਨਾਲ ਜਵਾਬ ਦਿੰਦੇ ਦੇਖੇ ਗਏ। ਇਸ ਵਾਰ ਵੀ ਉਨ੍ਹਾਂ ਨੇ ਅਜਿਹਾ ਹੀ ਕੀਤਾ ਹੈ। ਸਾਂਝੀ ਕੀਤੀ ਵੀਡੀਓ ਵਿਚ ਧਰਮਿੰਦਰ ਨੇ ਕਿਹਾ ਹੈ ਕਿ, 'ਸਭ ਖੁਸ਼ ਰਹਿਣ ਜੋ ਮੇਰੇ ਨਾਲ ਨਾਖੁਸ਼ ਹਨ। ਉਹ ਵੀ ਖੁਸ਼ ਹੋਣੇ ਚਾਹੀਦੇ ਹਨ, ਜੋ ਮੇਰੀਆਂ ਕਮੀਆਂ ਵੇਖਦੇ ਹਨ। ਹੁਣ ਤਾਂ ਮੈਨੂੰ ਤੁਹਾਡੇ ਲੋਕਾਂ ਦੇ ਨਾਮ ਵੀ ਪਤਾ ਲੱਗ ਚੁੱਕੇ ਹਨ, ਮੈਂ ਜੁੜ ਚੁੱਕਿਆ ਹਾਂ ਤੁਹਾਡੇ ਸਾਰਿਆਂ ਨਾਲ। ਵੀਡੀਓ ਵਿਚ ਧਰਮਿੰਦਰ ਨੇ ਅੱਗੇ ਕਿਹਾ ਕਿ ਆਪ ਸਭ ਲਈ ਬਹੁਤ ਸਾਰਾ ਪਿਆਰ ਅਤੇ ਦੁਆਵਾਂ। ਮੈਂ ਤੁਹਾਡੇ ਨਾਲ ਜੁੜਿਆ ਰਹਾਂਗਾ। ਹੁਣ ਤੁਹਾਡੇ ਸਾਰਿਆਂ ਦੀ ਆਦਤ ਹੋ ਗਈ ਹੈ। ਤੁਸੀਂ ਸਾਰੇ ਬਹੁਤ ਪਿਆਰੇ ਹੋ। ਜ਼ਿੰਦਗੀ ਦਾ ਮਤਲਬ ਹੈ ਖੁਸ਼ ਰਹਿਣਾ। ਖੁਸ਼ੀ ਨਾਲ ਜੀਓ, ਜੋਸ਼ ਨਾਲ ਜੀਓ। ਕਰਨ ਵਾਲਾ ਉਹ ਰੱਬ ਹੈ ਤਾਂ ਉਸ ਦੇ ਸਹਾਰੇ ਜਿਆਂਗੇ।'
Nahin chahte jo ..... unhein bhi chahoonga..... aisa hi hoon main.....fitrat badle nahin badalti.....Jeete raho 👋 khush raho 👋 pic.twitter.com/hyyZ3Skfus
— Dharmendra Deol (@aapkadharam) March 15, 2021
ਦੱਸਣਯੋਗ ਹੈ ਕਿ ਬਹੁਤ ਜਲਦ ਹੀ ਧਰਮਿੰਦਰ ਆਪਣੇ ਪਰਿਵਾਰ ਨਾਲ ਫ਼ਿਲਮ 'ਆਪਣੇ 2' ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਸ ਫ਼ਿਲਮ ਬਾਰੇ ਖ਼ੁਦ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਆਪਣੇ ਪੂਰੇ ਪਰਿਵਾਰ ਬੇਟੇ ਸੰਨੀ ਦਿਓਲ, ਬੌਬੀ ਦਿਓਲ ਅਤੇ ਪੋਤੇ ਕਰਨ ਦਿਓਲ ਨਾਲ ਸ਼ੂਟਿੰਗ ਸ਼ੁਰੂ ਕਰਨ ਵਾਲਾ ਹਾਂ।
ਨੋਟ - ਧਰਮਿੰਦਰ ਦੀ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।