Salman Khan ਦੇ ਘਰ ਗੋਲੀ ਚਲਾਉਣ ਵਾਲੇ ਲੜਕੇ ਦੀ ਮੌਤ ਤੋਂ ਉੱਠਿਆ ਪਰਦਾ

Saturday, Dec 07, 2024 - 03:17 PM (IST)

ਮੁੰਬਈ- ਅਨੁਜ ਥਾਪਨ ਦੀ ਮੌਤ ਦੇ ਮਾਮਲੇ 'ਚ ਬਾਂਬੇ ਹਾਈਕੋਰਟ ਤੋਂ ਵੱਡਾ ਫੈਸਲਾ ਆਇਆ ਹੈ। ਅਦਾਲਤ ਨੇ ਕਿਹਾ ਹੈ ਕਿ ਦੋਸ਼ੀ ਅਨੁਜ ਥਾਪਨ ਦੀ ਮੌਤ ਪੁਲਸ ਦੀ ਕੁੱਟਮਾਰ ਕਾਰਨ ਨਹੀਂ ਹੋਈ। ਦਰਅਸਲ, 8 ਮਹੀਨੇ ਪਹਿਲਾਂ 14 ਅਪ੍ਰੈਲ 2024 ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ 'ਤੇ ਬਾਹਰੋਂ ਗੋਲੀਬਾਰੀ ਕੀਤੀ ਗਈ ਸੀ। ਸਲਮਾਨ ਮੁੰਬਈ ਦੇ ਬਾਂਦਰਾ ਇਲਾਕੇ 'ਚ ਸਥਿਤ ਗਲੈਕਸੀ ਅਪਾਰਟਮੈਂਟ 'ਚ ਰਹਿੰਦੇ ਹਨ। ਪੁਲਸ ਨੇ ਅਨੁਜ ਥਾਪਨ ਨੂੰ ਉਸ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀਪਰ ਪੁਲਸ ਹਿਰਾਸਤ 'ਚ ਉਸਦੀ ਮੌਤ ਹੋ ਗਈ। ਪੁਲਸ ਵੱਲੋਂ ਦੱਸਿਆ ਗਿਆ ਕਿ ਅਨੁਜ ਨੇ ਥਾਣੇ ਦੀ ਜੇਲ੍ਹ ਦੇ ਟਾਇਲਟ 'ਚ ਖੁਦਕੁਸ਼ੀ ਕਰ ਲਈ ਹੈ। ਹਾਲਾਂਕਿ ਅਨੁਜ ਦੇ ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਉਸ ਦਾ ਕਤਲ ਜੇਲ੍ਹ ਵਿੱਚ ਹੀ ਕੀਤਾ ਗਿਆ ਹੈ। ਇਸ ਮਾਮਲੇ 'ਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ-24 ਘੰਟਿਆਂ 'ਚ 1000 ਮਰਦਾਂ ਨਾਲ ਸੰਬੰਧ ਬਣਾਵੇਗੀ ਇਹ ਸਟਾਰ! ਲੈ ਰਹੀ ਹੈ ਟ੍ਰੇਨਿੰਗ

ਸ਼ੁੱਕਰਵਾਰ 6 ਦਸੰਬਰ ਨੂੰ ਮੈਜਿਸਟ੍ਰੇਟ ਦੀ ਜਾਂਚ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ। ਹਾਈਕੋਰਟ ਨੇ ਕਿਹਾ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ 'ਚ ਗ੍ਰਿਫਤਾਰ ਦੋਸ਼ੀ ਅਨੁਜ ਥਾਪਨ ਦੀ ਮੌਤ ਜੇਲ 'ਚ ਪੁਲਸ ਦੀ ਕੁੱਟਮਾਰ ਕਾਰਨ ਨਹੀਂ ਹੋਈ। ਤੁਸੀਂ ਸਾਨੂੰ ਦੱਸੋ ਕਿ ਕੋਈ 18 ਸਾਲ ਦੇ ਲੜਕੇ ਨੂੰ ਕਿਉਂ ਮਾਰਨਾ ਚਾਹੇਗਾ ਜੋ ਇਸ ਕੇਸ ਦਾ ਮੁੱਖ ਦੋਸ਼ੀ ਵੀ ਨਹੀਂ ਸੀ? ਰਿਪੋਰਟ 'ਚ ਮਿਲੇ ਖੁਲਾਸੇ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਸੀਸੀਟੀਵੀ ਫੁਟੇਜ ਮੁਤਾਬਕ ਅਨੁਜ ਇਕੱਲਾ ਹੀ ਬਾਥਰੂਮ ਗਿਆ, ਉਥੇ ਮੌਜੂਦ ਬਾਲਟੀ ਨੂੰ ਉਲਟਾ ਕੇ ਉਸ 'ਤੇ ਖੜ੍ਹਾ ਹੋ ਗਿਆ ਅਤੇ ਫਿਰ ਫਾਹਾ ਲੈ ਲਿਆ।

ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਤਿਆਰ, ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ

ਇਸ ਤੋਂ ਇਲਾਵਾ ਅਦਾਲਤ ਤੋਂ ਇਹ ਵੀ ਪੁੱਛਿਆ ਗਿਆ ਕਿ ਉਹ ਖੁਦ ਗੋਲੀ ਚਲਾਉਣ ਵਾਲਾ ਨਹੀਂ ਸੀ। ਉਹ ਸਰਕਾਰੀ ਗਵਾਹ ਬਣ ਕੇ ਇਸ ਕੇਸ ਵਿੱਚ ਪੁਲਸ ਦੀ ਮਦਦ ਕਰ ਸਕਦਾ ਸੀ ਪਰ ਸੀਸੀਟੀਵੀ ਫੁਟੇਜ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਅਨੁਜ ਉਸ ਸਮੇਂ ਬਹੁਤ ਬੇਚੈਨ ਸੀ ਅਤੇ ਇਧਰ-ਉਧਰ ਭਟਕ ਰਿਹਾ ਸੀ। ਸਲਮਾਨ ਖਾਨ ਦੇ ਮਾਮਲੇ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਅਜੇ ਵੀ ਲਾਰੈਂਸ ਬਿਸ਼ਨੋਈ ਅਤੇ ਗੈਂਗ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਦਾਕਾਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਪਰ ਉਹ ਆਪਣੇ ਰੁਟੀਨ ਦੇ ਕੰਮ ਅਤੇ ਪੇਸ਼ੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ। ਫਿਲਹਾਲ ਉਹ ਬਿੱਗ ਬੌਸ 18 ਦਾ ਹਿੱਸਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News