VIDEO : ਇਹ ਹੈ ਹੁਣ ਤੱਕ ਦਾ ਸਭ ਤੋਂ ਬੋਲਡ ਅਤੇ ਸੈਕਸੀਏਟ ਮੋਸ਼ਨ ਪੋਸਟਰ

01/30/2016 2:09:19 PM

ਮੁੰਬਈ : ਅੱਜਕਲ ਬਾਲੀਵੁੱਡ ''ਚ ਐਡਲਟ ਫਿਲਮਾਂ ਦੀ ਭਰਮਾਰ ਜਿਹੀ ਹੋ ਗਈ ਹੈ। ''ਕਿਆ ਕੂਲ ਹੈਂ ਹਮ-3'' ਅਤੇ ''ਮਸਤੀਜ਼ਾਦੇ'' ਤੋਂ ਬਾਅਦ ਹੁਣ ਇਕ ਹੋਰ ਐਡਲਟ ਫਿਲਮ ਰਿਲੀਜ਼ ਲਈ ਤਿਆਰ ਹੈ। ਇਹ ਹੁਣ ਤੱਕ ਦੀ ਸਭ ਤੋਂ ਬੋਲਡ ਅਤੇ ਐਰੋਟਿਕ ਫਿਲਮ ਹੈ, ਜਿਸ ਦਾ ਨਾਂ ਹੈ ''ਇਸ਼ਕ ਜੁਨੂਨ''।
ਇਸ ਫਿਲਮ ਦਾ ਮੋਸ਼ਨ ਪੋਸਟਰ ਜਾਰੀ ਹੋ ਚੁੱਕਾ ਹੈ, ਜੋ ਕਾਫੀ ਹੌਟ ਹੈ। ਭਾਰਤ ''ਚ ਅਜਿਹਾ ਪਹਿਲੀ ਵਾਰ ਹੋਣ ਲੱਗਾ ਹੈ,  ਜਦੋਂ ਕੋਈ ਥ੍ਰੀਸਮ (ਤਿੰਨ ਵਿਅਕਤੀਆਂ ਵਿਚਾਲੇ ਜਿਸਮਾਨੀ ਸੰਬੰਧ) ਫਿਲਮ ਆਉਣ ਵਾਲੀ ਹੈ, ਜਿਸ ਦੀ ਟੈਗ ਲਾਈਨ ਵੀ ਕਾਫੀ ਬੋਲਡ ਹੈ ''ਦਿ ਹੀਟ ਇਜ਼ ਆਨ''। ਫਿਲਮ ਦਾ ਪੋਸਟਰ ਵੀ ਕਾਫੀ ਆਕਰਸ਼ਿਤ ਹੈ। ਪੋਸਟਰ ''ਚ ਹੱਥਕੜੀਆਂ ''ਚ ਦੋ ਮੁੰਡੇ ਗੁਲਾਬੀ ਬਿਕਨੀ ''ਚ ਖੜ੍ਹੀ ਕੁੜੀ ਨੂੰ ਅਸ਼ਲੀਲ ਤਰੀਕੇ ਨਾਲ ਬਾਹਾਂ ''ਚ ਘੁੱਟ ਕੇ ਖੜ੍ਹੇ ਹਨ।
ਦੱਸ ਦੇਈਏ ਕਿ ਇਸ ਫਿਲਮ ਨਾਲ ਤਿੰਨ ਨਵੇਂ ਚਿਹਰੇ ਰਾਜਵੀਰ ਸਿੰਘ, ਦਿਵਿਆ ਸਿੰਘ ਅਤੇ ਅਕਸ਼ੈ ਰੰਗਸ਼ਾਹੀ ਡੈਬਿਊ ਕਰ ਰਹੇ ਹਨ। ਅਰਜੁਨ ਸ਼ਰਮਾ ਅਤੇ ਵਿਨੈ ਗੁਪਤਾ ਦੇ ਨਿਰਮਾਣ ਤਹਿਤ ਇਸ ਫਿਲਮ ਨੂੰ ਸੰਜੇ ਸ਼ਰਨਾ ਨੇ ਨਿਰਦੇਸ਼ਿਤ ਕੀਤਾ ਹੈ।


Related News